ਚੰਡੀਗੜ੍ਹ: ਪ੍ਰੀਤੀ ਸਪਰੂ ਪੰਜਾਬੀ ਸਿਨੇਮਾ ਦੀ ਪਹਿਲੀ ਔਰਤ ਡਾਇਰੈਕਟਰ ਬਣ ਗਈ ਹੈ। ਉਸ ਨੇ ਲਗਪਗ 14 ਸਾਲਾਂ ਦੇ ਗੈਪ ਤੋਂ ਬਾਅਦ ਆਪਣੀ ਡਾਇਰੈਕਸ਼ਨ 'ਚ ਬਣ ਰਹੀ ਫ਼ਿਲਮ ‘ਤੇਰੀ ਮੇਰੀ ਗਾਲ ਬਣ ਗਈ’ ਨਾਲ ਵਾਪਸ ਕਰਨੀ ਹੈ। ਇਹ ਫ਼ਿਲਮ 2020 'ਚ ਬਾਕਸ ਆਫਿਸ 'ਤੇ ਆਵੇਗੀ ਤੇ ਇਸ 'ਚ 'ਖਾਬ' ਫੇਮ ਮਸ਼ਹੂਰ ਗਾਇਕ ਅਖਿਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੇ ਨਾਲ ਫ਼ਿਲਮ ਵਿੱਚ 'ਸਰਗੀ' ਸਟਾਰ ਰੁਬੀਨਾ ਬਾਜਵਾ ਲੀਡ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਇਸ ਫ਼ਿਲਮ ਦੀ ਸ਼ੂਟਿਗ ਕੀਤੀ ਜਾ ਰਹੀ ਹੈ। ਜਿੱਥੇ 'ਏਬੀਪੀ ਸਾਂਝਾ' ਦੀ ਟੀਮ ਪਹੁੰਚੀ। ਇਸ ਦੌਰਾਨ ਰੁਬੀਨਾ ਨੇ ਦੱਸਿਆ ਕਿ ਉਸ ਦੀ ਭੈਣ ਯਾਨੀ ਕਿ ਨੀਰੂ ਬਾਜਵਾ ਦੇ ਦੋ ਧੀਆਂ ਨੇ ਜਨਮ ਲਿਆ ਹੈ ਜਿਨ੍ਹਾਂ ਦੇ ਨਾਂ ਆਲੀਆ ਆੇ ਅਕੀਰਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਦਿਲਚਸਪ ਗੱਲ ਤਾਂ ਇਹ ਹੈ ਕਿ ਨੀਰੂ ਬਾਜਵਾ ਤੇ ਰੂਬੀਨਾ ਵੀ ਤਿੰਨ ਭੈਣਾਂ ਹਨ। ਇਸੇ ਤਰ੍ਹਾਂ ਹੁਣ ਨੀਰੂ ਕੋਲ ਤਿੰਨ ਧੀਆਂ ਹਨ।
ਜੇਕਰ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦੀ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਰੂਬੀਨਾ ਤੇ ਅਖੀਲ ਦੇ ਨਾਲ ਪ੍ਰੀਤੀ ਸਪਰੂ, ਗੁੱਗੂ ਗਿੱਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਮਲਕੀਤ ਰਾਣੀ, ਹਾਰਬੀ ਸੰਘਾ, ਪੁਨੀਤ ਈਸਰ, ਗੁਰਪ੍ਰੀਤ ਭੰਗੂ, ਮੀਤ ਕੌਰ, ਅਲਕਾ ਕੌਸ਼ਲ ਤੇ ਤੇਜ ਸਪਰੂ ਵੀ ਨਜ਼ਰ ਆਉਣਗੇ। ਸ਼ੂਟਿੰਗ ਦੌਰਾਨ ਪ੍ਰੀਤੀ ਨੇ ਰੂਬੀਨਾ ਦੀ ਖੂਬ ਤਾਰੀਫ ਕੀਤੀ ਤੇ ਕਿਹਾ ਕਿ ਉਹ ਬਾਲੀਵੁੱਡ ਫ਼ਿਲਮਾਂ ਲਈ ਬਣੀ ਹੈ।
ਇਸ ਦੌਰਾਨ ਰੂਬੀਨਾ ਨੇ ਦੱਸਿਆ ਕਿ ਉਹ ਜਲਦੀ ਹੀ ਫ਼ਿਲਮ 'ਬਿਊਟੀਫੁੱਲ ਬਿੱਲੋ' 'ਚ ਵੀ ਨਜ਼ਰ ਆਵੇਗੀ। ਜਿਸ ਦੀ ਖਾਸ ਗੱਲ ਹੈ ਕਿ ਇਸ 'ਚ ਉਸ ਦੇ ਨਾਲ ਪਹਿਲੀ ਵਾਰ ਸਕਰੀਨ 'ਤੇ ਨੀਰੂ ਬਾਜਵਾ ਵੀ ਨਜ਼ਰ ਆਵੇਗੀ।
'ਤੇਰੀ ਮੇਰੀ ਗੱਲ ਬਣ ਗਈ' ਦੇ ਸੈੱਟ 'ਤੇ ਰੂਬੀਨਾ ਨੇ ਕੀਤੇ ਕਈ ਅਹਿਮ ਖੁਲਾਸੇ
ਏਬੀਪੀ ਸਾਂਝਾ
Updated at:
05 Feb 2020 04:28 PM (IST)
ਪ੍ਰੀਤੀ ਸਪਰੂ ਪੰਜਾਬੀ ਸਿਨੇਮਾ ਦੀ ਪਹਿਲੀ ਔਰਤ ਡਾਇਰੈਕਟਰ ਬਣ ਗਈ ਹੈ। ਉਸ ਨੇ ਲਗਪਗ 14 ਸਾਲਾਂ ਦੇ ਗੈਪ ਤੋਂ ਬਾਅਦ ਆਪਣੀ ਡਾਇਰੈਕਸ਼ਨ 'ਚ ਬਣ ਰਹੀ ਫ਼ਿਲਮ ‘ਤੇਰੀ ਮੇਰੀ ਗਾਲ ਬਣ ਗਈ’ ਨਾਲ ਵਾਪਸ ਕਰਨੀ ਹੈ। ਇਹ ਫ਼ਿਲਮ 2020 'ਚ ਬਾਕਸ ਆਫਿਸ 'ਤੇ ਆਵੇਗੀ ਤੇ ਇਸ 'ਚ 'ਖਾਬ' ਫੇਮ ਮਸ਼ਹੂਰ ਗਾਇਕ ਅਖਿਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨਗੇ।
- - - - - - - - - Advertisement - - - - - - - - -