ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦੀ ਤਲਖੀ ਤੋਂ ਇਲਾਵਾ ਕੁਝ ਮਜ਼ੇਦਾਰ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਹਲਕੇ ਤੋਂ ਆਪਣੇ ਨੌਜਵਾਨ ਚਿਹਰੇ ਰਾਘਵ ਚੱਢਾ ‘ਤੇ ਦਾਅ ਲਾਇਆ ਹੈ। ਰਾਘਵ ਚੱਢਾ ਨੂੰ ਚੋਣ ਪ੍ਰਚਾਰ ਦੌਰਾਨ ਵਿਆਹ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ। ਮਹਿਲਾ ਪ੍ਰਸ਼ੰਸਕ ਰਾਘਵ ਚੱਢਾ ਨੂੰ ਆਪਣੇ ਵਿਧਾਇਕ ਨਾਲੋਂ ਵੱਧ ਲਾੜੇ ਵਜੋਂ ਵੇਖਣਾ ਚਾਹੁੰਦੀਆਂ ਹਨ।
ਪੇਸ਼ੇ ਤੋਂ ਇੱਕ ਚਾਰਟਰਡ ਅਕਾਉਂਟੈਂਟ, ਰਾਘਵ ਚੱਢਾ 31 ਸਾਲਾਂ ਦਾ ਹੈ। ਚੱਢਾ ਦੀ ਟੀਮ ਅਨੁਸਾਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਰਗਰਮੀ ਵਧਣ ਦੇ ਨਾਲ ਵਿਆਹ ਦੇ ਪ੍ਰਸਤਾਵਾਂ ਦੀ ਗਿਣਤੀ ਵੀ ਵਧੀ ਹੈ। ਪਿਛਲੇ 15 ਦਿਨਾਂ ਵਿੱਚ, 12 ਲੋਕਾਂ ਨੇ ਵਿਆਹ ਦੇ ਪ੍ਰਸਤਾਵ ਸੋਸ਼ਲ ਮੀਡੀਆ 'ਤੇ ਉਨ੍ਹਾਂ ਸਾਹਮਣੇ ਰੱਖੇ ਹਨ।
ਚੱਢਾ ਦੇ ਸੋਸ਼ਲ ਮੀਡੀਆ ਮੈਨੇਜਰ ਨੇ ਦੱਸਿਆ ਕਿ “ਹਾਲ ਹੀ ਵਿੱਚ ਇੱਕ ਔਰਤ ਨੇ ਉਸ ਨੂੰ ਟਵਿੱਟਰ ਉੱਤੇ ਟੈਗ ਕਰਕੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਚੱਢਾ ਨੇ ਉਸ ਨੂੰ ਉੱਤਰ ਦਿੱਤਾ ਕਿ, “ਫਿਲਹਾਲ ਆਰਥਿਕਤਾ ਚੰਗੀ ਹਾਲਤ ਵਿੱਚ ਨਹੀਂ, ਇਸ ਲਈ ਵਿਆਹ ਕਰਨ ਦਾ ਇਹ ਸਹੀ ਸਮਾਂ ਨਹੀਂ।” ਉਨ੍ਹਾਂ ਕਿਹਾ ਕਿ ਚੱਢਾ ਨੂੰ ਇੰਸਟਾਗ੍ਰਾਮ ‘ਤੇ ਵੀ ਮਹਿਲਾ ਪ੍ਰਸ਼ੰਸਕਾਂ ਵੱਲੋਂ ਬਹੁਤ ਸਾਰੇ ਸੰਦੇਸ਼ ਆ ਰਹੇ ਹਨ।
ਚੱਢਾ ਦੀ ਟੀਮ ਦੇ ਇੱਕ ਹੋਰ ਮੈਂਬਰ ਨੇ ਦੱਸਿਆ ਕਿ ਉਸ ਨੂੰ ਅਜਿਹੇ ਪ੍ਰਸਤਾਵ ਸਿਰਫ ਸੋਸ਼ਲ ਮੀਡੀਆ ਤੇ ਹੀ ਨਹੀਂ ਬਲਕਿ ਆਮ ਸਭਾਵਾਂ ਵਿੱਚ ਵੀ ਮਿਲ ਰਹੇ ਹਨ। ਉਹ ਹਾਲ ਹੀ ਵਿੱਚ ਇੱਕ ਸਕੂਲ ਦੀ ਮੀਟਿੰਗ ਵਿੱਚ ਗਿਆ ਸੀ, ਜਿੱਥੇ ਇੱਕ ਅਧਿਆਪਕ ਨੇ ਕਿਹਾ ਕਿ, ਜੇ ਮੇਰੀ ਇੱਕ ਧੀ ਹੁੰਦੀ, ਤਾਂ ਮੈਂ ਉਸ ਦਾ ਵਿਆਹ ਤੁਹਾਡੇ ਨਾਲ ਕਰਵਾ ਦੇਣਾ ਸੀ।
'ਆਪ' ਉਮੀਦਵਾਰ ਨੂੰ ਚੋਣ ਪ੍ਰਚਾਰ ਦੌਰਾਨ ਵੋਟਾਂ ਨਾਲੋਂ ਵੱਧ ਆ ਰਹੇ ਰਿਸ਼ਤੇ
ਏਬੀਪੀ ਸਾਂਝਾ
Updated at:
05 Feb 2020 02:11 PM (IST)
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦੀ ਤਲਖੀ ਤੋਂ ਇਲਾਵਾ ਕੁਝ ਮਜ਼ੇਦਾਰ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਹਲਕੇ ਤੋਂ ਆਪਣੇ ਨੌਜਵਾਨ ਚਿਹਰੇ ਰਾਘਵ ਚੱਢਾ ‘ਤੇ ਦਾਅ ਲਾਇਆ ਹੈ। ਰਾਘਵ ਚੱਢਾ ਨੂੰ ਚੋਣ ਪ੍ਰਚਾਰ ਦੌਰਾਨ ਵਿਆਹ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ। ਮਹਿਲਾ ਪ੍ਰਸ਼ੰਸਕ ਰਾਘਵ ਚੱਢਾ ਨੂੰ ਆਪਣੇ ਵਿਧਾਇਕ ਨਾਲੋਂ ਵੱਧ ਲਾੜੇ ਵਜੋਂ ਵੇਖਣਾ ਚਾਹੁੰਦੀਆਂ ਹਨ।
- - - - - - - - - Advertisement - - - - - - - - -