ਚਿੱਤਰਕੁੱਟ: ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਬਚਾਅ ਲਈ ਲਾਏ ਗਏ ਕਰਫਿਊ ਤੇ ਤਾਲਾਬੰਦੀ ਕਈ ਲੋਕਾਂ ਲਈ ਮੁਸ਼ਕਲਾਂ ਵੀ ਖੜ੍ਹੀਆਂ ਕਰ ਰਹੇ ਹਨ। ਇਸ ਲੌਕਡਾਉਨ ਦੌਰਾਨ ਇੱਕ ਮਹਿਲਾ ਨੂੰ ਆਪਣੇ ਇੱਕ ਸਾਲ ਦੇ ਮਾਸੂਮ ਬੱਚੇ ਦੇ ਇਲਾਜ ਲਈ 30 ਕਿਲੋਮੀਟਰ ਪੈਦਲ ਚੱਲਣਾ ਪਿਆ।


ਮੱਧ ਪ੍ਰਦੇਸ਼ ਦੇ ਚਿੱਤਰਕੁੱਟ ਜ਼ਿਲੇ ਦੇ ਆਂਚਵਾੜਾ ਪਿੰਡ ਦੀ ਰਹਿਣ ਵਾਲੀ ਔਰਤ ਮਾਯਾ ਦੇਵੀ ਗੁਪਤਾਗੋਦਾਵਰੀ ਦੇ ਨੇੜੇ ਆਪਣੇ ਪੂਰੇ ਪਰਿਵਾਰ ਨਾਲ ਰਹਿੰਦੀ ਹੈ। ਦੋ ਦਿਨਾਂ ਤੋਂ ਉਸਦਾ ਇੱਕ ਸਾਲ ਦਾ ਬੇਟਾ ਬੀਮਾਰ ਮਹਿਸੂਸ ਕਰ ਰਿਹਾ ਸੀ। ਜਦੋਂ ਵੀਰਵਾਰ ਤੜਕੇ ਬਹੁਤ ਜ਼ਿਆਦਾ ਸਿਹਤ ਵਿਗੜ ਗਈ, ਤਾਂ ਉਹ ਮਾਯਾ ਆਪਣੇ ਬੱਚੇ ਦੇ ਇਲਾਜ ਲਈ ਗੁਪਤਾਗੋਦਾਵਰੀ ਤੋਂ ਚਿੱਤਰਕੁੱਟ ਤੱਕ 30 ਕਿਲੋਮੀਟਰ ਪੈਦਲ ਤੁਰ ਕੇ ਕਾਰਵੀ ਆਈ ਅਤੇ ਆਪਣੇ ਬੇਟੇ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਇਆ।

ਮਾਯਾ ਦੇਵੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸਦੇ ਬੇਟੇ ਦੀ ਸਿਹਤ ਬਹੁਤ ਖਰਾਬ ਸੀ। ਵੀਰਵਾਰ ਦੀ ਤੜਕੇ ਜਦੋਂ ਉਹ ਪੁੱਤਰ ਨੂੰ ਲੈ ਕਿ ਗੁਪਤਾਗੋਦਾਵਰੀ ਤੋਂ ਪੈਦਲ ਤੁਰ ਪਈ ਤਾਂ ਰਸਤੇ ਵਿੱਚ ਕੋਈ ਵਾਹਨ ਨਹੀਂ ਮਿਲਿਆ। ਉਸਨੇ ਕਿਹਾ "ਮੈਂ ਕਈ ਪੁਲਿਸ ਮੁਲਾਜ਼ਮਾਂ ਨੂੰ ਮਦਦ ਦੀ ਗੁਹਾਰ ਲਗਾਈ ਪਰ ਲੌਕਡਾਉਨ ਕਰਾਨ ਕਿਸੇ ਨੇ ਵੀ ਮਦਦ ਨਹੀਂ ਕੀਤੀ।" ਉਸ ਨੇ ਦੱਸਿਆ ਕਿ ਚਿੱਤਰਕੁੱਟ ਪਹੁੰਚਣ 'ਤੇ ਬੱਚੇ ਦਾ ਇਲਾਜ ਕੀਤਾ ਗਿਆ ਹੈ, ਹੁਣ ਬੱਚੇ ਦੀ ਸਿਹਤ ਕਾਫ਼ੀ ਚੰਗੀ ਹੈ।