Trending: ਭਾਰਤ 'ਚ ਲੋਕ ਬੇਸ਼ੱਕ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ, ਪੁਲਿਸ ਮਹਿੰਗੀਆਂ ਕਾਰਾਂ 'ਤੇ ਕਾਰਵਾਈ ਕਰਨ ਤੋਂ ਬਚਦੀ ਹੈ ਪਰ ਬ੍ਰਿਟੇਨ 'ਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਕਾਫੀ ਸਖ਼ਤੀ ਨਜ਼ਰ ਆ ਰਹੀ ਹੈ। ਇੱਥੇ ਨਿਯਮਾਂ ਦੀ ਕਿੰਨੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਈਕਲ ਸਵਾਰ ਨੂੰ ਓਵਰਟੇਕ ਕਰਨ 'ਤੇ ਲੈਂਡ ਰੋਵਰ ਮਾਲਕ ਨੂੰ ਕਰੀਬ 99 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ ਹੈ।
ਕੀ ਹੈ ਪੂਰਾ ਮਾਮਲਾ
ਰਿਪੋਰਟ ਮੁਤਾਬਕ 52 ਸਾਲਾ ਪਾਲ ਨਿਗੇਲ ਮਾਈਲੀ ਕੋਲ ਲੈਂਡ ਰੋਵਰ ਕਾਰ ਹੈ। ਪਿੱਛੇ ਜਿਹੇ ਉਹ ਗੱਡੀ ਚਲਾ ਕੇ ਕਿਤੇ ਜਾ ਰਿਹਾ ਸੀ। ਇਸ ਦੌਰਾਨ ਉਹ ਦੇਸੀ ਲੇਨ ਤੋਂ ਲੰਘ ਰਹੇ ਸਾਈਕਲ ਸਵਾਰਾਂ ਦੇ ਇੱਕ ਗਰੁੱਪ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਕਾਰਨ ਸਾਈਕਲ ਸਵਾਰ ਨੇ ਆਪਣਾ ਸੰਤੁਲਨ ਗੁਆ ਦਿੱਤਾ ਤੇ ਉਹ ਟੋਏ ਵਿੱਚ ਡਿੱਗ ਗਿਆ। ਹਾਲਾਂਕਿ ਉਸ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਲਿਆ। ਡਿੱਗਣ ਤੋਂ ਬਾਅਦ ਉਸ ਨੂੰ ਕੁਝ ਸੱਟਾਂ ਵੀ ਲੱਗੀਆਂ। ਇਹ ਸਾਰੀ ਘਟਨਾ ਸਾਈਕਲ ਸਵਾਰ ਦੇ ਹੈਲਮੇਟ 'ਤੇ ਲੱਗੇ ਕੈਮਰੇ 'ਚ ਕੈਦ ਹੋ ਗਈ।
ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਹਰਕਤ 'ਚ ਆ ਗਈ
ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਾ। ਇਸ ਤੋਂ ਬਾਅਦ ਫੁਟੇਜ ਨੌਰਥੈਂਪਟਨਸ਼ਾਇਰ ਪੁਲਿਸ ਦੇ ਅਪਰੇਸ਼ਨ ਸਨੈਪ ਤੱਕ ਪਹੁੰਚ ਗਈ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਘਟਨਾ 11 ਜੂਨ 2021 ਦੀ ਹੈ। ਇਸ ਤੋਂ ਬਾਅਦ ਪੁਲਿਸ ਦੇ ਸਾਹਮਣੇ ਮੁਲਜ਼ਮਾਂ ਦੀ ਪਛਾਣ ਦੀ ਚੁਣੌਤੀ ਸੀ।
ਪੁਲਿਸ ਨੇ ਤੁਰੰਤ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਅਤੇ ਇਸ ਦੀ ਪਛਾਣ ਕਰਨ 'ਚ ਆਮ ਲੋਕਾਂ ਤੋਂ ਮਦਦ ਮੰਗੀ। ਦੋਸ਼ੀ ਦੀ ਪਛਾਣ ਹੁੰਦੇ ਹੀ ਨੌਰਥੈਂਪਟਨਸ਼ਾਇਰ ਦੀ ਮੈਜਿਸਟ੍ਰੇਟ ਅਦਾਲਤ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ 'ਚ ਇਸ ਵਿਅਕਤੀ 'ਤੇ 1 ਹਜ਼ਾਰ ਪੌਂਡ ਯਾਨੀ ਕਰੀਬ 99 ਹਜ਼ਾਰ 270 ਰੁਪਏ ਦਾ ਜੁਰਮਾਨਾ ਲਗਾਇਆ ਹੈ।
ਕਾਰ ਚਾਲਕ ਨੂੰ ਬਚਾਉਣ ਲਈ ਉੱਤਰੇ ਕੁਝ ਲੋਕ
ਹਾਲਾਂਕਿ ਸੋਸ਼ਲ ਮੀਡੀਆ 'ਤੇ ਇਸ ਕਾਰਵਾਈ ਨੂੰ ਲੈ ਕੇ 2 ਧੜੇ ਹੋ ਗਏ ਹਨ। ਜਿੱਥੇ ਇੱਕ ਪੱਖ ਇਸ ਨੂੰ ਸਹੀ ਦੱਸ ਰਿਹਾ ਹੈ, ਉੱਥੇ ਹੀ ਦੂਸਰਾ ਪੱਖ ਲੈਂਡ ਰੋਵਰ ਦੇ ਮਾਲਕ ਦੇ ਬਚਾਅ ਵਿੱਚ ਆਇਆ ਹੈ। ਫੁਟੇਜ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਲੈਂਡ ਰੋਵਰ ਚਲਾ ਰਹੇ ਵਿਅਕਤੀ ਨੇ ਸਾਈਕਲ ਸਵਾਰ ਲਈ ਕਾਫੀ ਜਗ੍ਹਾ ਛੱਡੀ ਸੀ। ਇਸ ਤੋਂ ਬਾਅਦ ਵੀ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਲਈ ਕਾਰ ਚਾਲਕ ਜ਼ਿੰਮੇਵਾਰ ਨਹੀਂ ਹੈ। ਇਸ ਲਈ ਸਿਰਫ਼ ਇੱਕ ਪਾਸੜ ਕਾਰਵਾਈ ਕਰਨੀ ਠੀਕ ਨਹੀਂ ਹੈ।
ਸਾਈਕਲ ਸਵਾਰ ਨੂੰ ਲੈਂਡ ਰੋਵਰ ਨੇ ਕੀਤਾ ਓਵਰਟੇਕ, ਕਾਰ ਮਾਲਕ ਨੂੰ ਲੱਗਾ ਕਰੀਬ 99 ਹਜ਼ਾਰ ਰੁਪਏ ਦਾ ਜੁਰਮਾਨਾ
ਏਬੀਪੀ ਸਾਂਝਾ
Updated at:
21 Apr 2022 09:03 AM (IST)
Edited By: shankerd
ਭਾਰਤ 'ਚ ਲੋਕ ਬੇਸ਼ੱਕ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ, ਪੁਲਿਸ ਮਹਿੰਗੀਆਂ ਕਾਰਾਂ 'ਤੇ ਕਾਰਵਾਈ ਕਰਨ ਤੋਂ ਬਚਦੀ ਹੈ ਪਰ ਬ੍ਰਿਟੇਨ 'ਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਕਾਫੀ ਸਖ਼ਤੀ ਨਜ਼ਰ ਆ ਰਹੀ ਹੈ।
Land Rover
NEXT
PREV
Published at:
21 Apr 2022 09:03 AM (IST)
- - - - - - - - - Advertisement - - - - - - - - -