ਨਵੀਂ ਦਿੱਲੀ: ਦੁਨੀਆ 'ਚ ਕਈ ਅਜਿਹੀਆਂ ਚੀਜ਼ਾਂ ਹਨ, ਜੋ ਅਨਮੋਲ ਹਨ। ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਅਕਸਰ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਅਜਿਹਾ ਹੀ ਹੋਇਆ ਜਦੋਂ ਦੁਬਈ ਵਿੱਚ Sotheby ਗੈਲਰੀ ਵਿੱਚ ਵੇਚਣ ਤੋਂ ਪਹਿਲਾਂ ਹੀਰੇ ਦੇ ਟੁਕੜੇ ਨੂੰ ਪਹਿਲੀ ਵਾਰ ਜਨਤਕ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ। ਇਸ ਹੀਰੇ ਦੀ ਕੀਮਤ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਹੀਰਾ ਕਿਸੇ ਹੋਰ ਦੁਨੀਆ ਤੋਂ ਆਇਆ ਹੈ। ਕੀਮਤੀ ਵਸਤੂਆਂ ਦੀ ਨਿਲਾਮੀ ਕਰਨ ਵਾਲੀ ਕੰਪਨੀ Sotheby's Dubai ਨੇ ਸੋਮਵਾਰ ਨੂੰ ਇਸ ਹੀਰੇ ਨੂੰ ਦੁਬਈ ਵਿੱਚ ਮੀਡੀਆ ਦੇ ਸਾਹਮਣੇ ਰੱਖਿਆ।
50 ਕਰੋੜ ਤੋਂ ਵੱਧ ਹੈ ਇਸ ਹੀਰੇ ਦੀ ਕੀਮਤ
ਦਰਅਸਲ, ਦੁਬਈ ਵਿੱਚ ਇੱਕ ਅਜਿਹਾ ਹੀਰਾ ਹੈ, ਜਿਸ ਦੀ ਕੀਮਤ 50 ਕਰੋੜ ਤੋਂ ਵੱਧ ਹੈ। ਇਸ ਦਾ ਨਾਂ The Enigma ਰੱਖਿਆ ਗਿਆ ਹੈ। ਇਹ ਕਾਲਾ ਹੀਰਾ 555.55 ਕੈਰੇਟ ਦਾ ਹੈ। ਹੀਰਾ ਫਿਲਹਾਲ ਦੁਬਈ ਟੂਰ 'ਤੇ ਹੈ, ਜਿੱਥੋਂ ਇਸ ਨੂੰ ਲਾਸ ਏਂਜਲਸ (ਕੈਲੀਫੋਰਨੀਆ) ਲਿਜਾਇਆ ਜਾਵੇਗਾ। ਇਸ ਹੀਰੇ ਦੀ ਨਿਲਾਮੀ ਇਸ ਸਾਲ ਫਰਵਰੀ 'ਚ ਲੰਡਨ 'ਚ ਹੋਵੇਗੀ।
ਕਿਸੇ ਹੋਰ ਦੁਨੀਆ ਤੋਂ ਆਇਆ ਹੈ ਬਲੈਕ ਡਾਈਮੰਡ!
ਬਲੈਕ ਡਾਇਮੰਡ ਨੂੰ Carbonado ਵੀ ਕਿਹਾ ਜਾਂਦਾ ਹੈ। ਅਜਿਹੇ ਹੀਰੇ ਬੇਹੱਦ ਦੁਰਲੱਭ ਮੰਨੇ ਜਾਂਦੇ ਹਨ। ਇਹ ਸਿਰਫ਼ ਬ੍ਰਾਜ਼ੀਲ ਅਤੇ ਮੱਧ ਅਫ਼ਰੀਕਾ ਵਿੱਚ ਪਾਏ ਜਾਂਦੇ ਹਨ। ਅਜਿਹੇ ਹੀਰਿਆਂ ਵਿੱਚ ਪਾਏ ਜਾਣ ਵਾਲੇ ਕਾਰਬਨ ਆਈਸੋਟੋਪ ਅਤੇ ਉੱਚ ਹਾਈਡ੍ਰੋਜਨ ਸਮੱਗਰੀ ਦੇ ਕਾਰਨ, ਮੰਨਿਆ ਜਾਂਦਾ ਹੈ ਕਿ ਇਹ ਪੁਲਾੜ ਤੋਂ ਆਏ ਹਨ।
ਇਹ ਜਾਂ ਤਾਂ ਧਰਤੀ ਨਾਲ ਟਕਰਾਉਣ ਵਾਲੇ meteorites ਵਲੋਂ ਬਣਾਏ ਗਏ ਜਾਂ ਇਹ ਉਨ੍ਹਾਂ ਦੇ ਨਾਲ ਹੋਰ ਦੁਨੀਆ ਤੋਂ ਇੱਥੇ ਆਏ। ਸੋਥਬੀਜ਼ ਦੁਬਈ ਦੀ ਗਹਿਣਿਆਂ ਦੀ ਮਾਹਿਰ ਸੋਫੀ ਸਟੀਵਨਜ਼ ਮੁਤਾਬਕ ਇਸ ਹੀਰੇ ਦੀ ਸ਼ਕਲ ਖਮਸਾ ਵਰਗੀ ਹੈ। ਪੱਛਮੀ ਏਸ਼ੀਆਈ ਦੇਸ਼ਾਂ ਵਿੱਚ ਹਥੇਲੀ ਵਰਗੀ ਸ਼ਕਲ ਨੂੰ ਖਮਸਾ ਕਿਹਾ ਜਾਂਦਾ ਹੈ। ਇਸਦਾ ਅਰਥ ਹੈ ਤਾਕਤ।
ਕਾਲਾ ਹੀਰਾ 51 ਕਰੋੜ ਤੱਕ ਵਿਕਣ ਦੀ ਉਮੀਦ
ਦੁਰਲੱਭ ਕਾਲਾ ਹੀਰਾ ਦੁਨੀਆ ਦੇ ਸਭ ਤੋਂ ਵੱਡੇ ਕੱਟੇ ਹੋਏ ਹੀਰੇ ਵਜੋਂ ਗਿਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਹੈ। ਇਸ ਨੂੰ ਬਿਟਕੋਇੰਡ ਰਾਹੀਂ ਖਰੀਦਿਆ ਜਾ ਸਕਦਾ ਹੈ। ਕਿਉਂਕਿ ਨਿਲਾਮੀ ਵਿੱਚ ਇਹ 4 ਤੋਂ 7 ਮਿਲੀਅਨ ਡਾਲਰ ਯਾਨੀ 29 ਤੋਂ 51 ਕਰੋੜ ਰੁਪਏ ਵਿੱਚ ਵਿਕਣ ਦੀ ਉਮੀਦ ਹੈ। ਇਸਨੂੰ ਕ੍ਰਿਪਟੋਕਰੰਸੀ ਦੀ ਵਰਤੋਂ ਕਰਕੇ ਖਰੀਦਿਆ ਜਾ ਸਕਦਾ ਹੈ। 51 ਕਰੋੜ ਰੁਪਏ ਦੀ ਕੀਮਤ ਵਾਲੇ ਇਸ ਹੀਰੇ ਨੂੰ ਖਰੀਦਣ ਲਈ ਲਗਪਗ 160 ਬਿਟਕੋਇਨਾਂ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਅਰਵਿੰਦ ਕੇਜਰੀਵਾਲ ਦੀ ਤਰਜ਼ 'ਤੇ ਬਣੀ ਆਮ ਆਦਮੀ ਪਾਰਟੀ, ਮਿਲੋ ਪਾਕਿ ਦੇ ਕੇਜਰੀਵਾਲ ਨੂੰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin