ਸਿੰਗਾਪੁਰ: ਸਿੰਗਾਪੁਰ ਵਾਸੀਆਂ ਤੋਂ 16.68 ਕਰੋੜ ਰੁਪਏ ਦਾ ਦਾਨ ਮਿਲਣ ਤੋਂ ਬਾਅਦ ਦੁਰਲੱਭ ਨਿਊਰੋਮਸਕੂਲਰ ਬੀਮਾਰੀ ਤੋਂ ਪੀੜਤ ਭਾਰਤੀ ਮੂਲ ਦਾ ਦੋ ਸਾਲਾ ਬੱਚਾ ਤੁਰਨ-ਫਿਰਨ ਦੇ ਸਮਰੱਥ ਹੋ ਗਿਆ ਹੈ। ਦੇਵਦਾਨ ਦੇਵਰਾਜ ਭਾਰਤੀ ਮੂਲ ਦੇ ਸਿਵਲ ਸਰਵੈਂਟ ਡੇਵ ਦੇਵਰਾਜ ਅਤੇ ਉਸਦੀ ਚੀਨੀ ਮੂਲ ਦੀ ਇੰਟੀਰੀਅਰ ਡਿਜ਼ਾਈਨਰ ਪਤਨੀ ਸ਼ੂ ਵੇਨ ਦੇਵਰਾਜ ਦਾ ਇਕਲੌਤਾ ਪੁੱਤਰ ਹੈ।


ਜ਼ੋਲਗਨਸਮਾ, ਜਿਸ ਨੂੰ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਦਵਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਿਸ ਦੀ ਕੀਮਤ 16 ਕਰੋੜ ਰੁਪਏ ਹੈ। ਇਸ ਦਵਾਈ ਦੀ ਜੀਨ-ਥੈਰੇਪੀ ਪਹੁੰਚ ਨਾਲ ਬੱਚੇ ਦੇ ਇਲਾਜ ਲਈ ਵਰਤਿਆ ਗਿਆ।






ਸਟ੍ਰੇਟ ਟਾਈਮਜ਼ ਅਖ਼ਬਾਰ ਨੇ ਬੱਚੇ ਦੀ ਮਾਂ ਸ਼ੂ ਵੇਨ ਦੇਵਰਾਜ ਦਾ ਹਵਾਲਾ ਦਿੰਦੇ ਹੋਏ ਕਿਹਾ: "ਇੱਕ ਸਾਲ ਪਹਿਲਾਂ, ਮੈਂ ਅਤੇ ਮੇਰੇ ਪਤੀ ਉਸਨੂੰ (ਬੱਚੇ) ਨੂੰ ਤੁਰਦੇ ਨਹੀਂ ਦੇਖ ਸਕੇ।" ਉਸ ਸਮੇਂ ਉਸ ਲਈ ਖੜ੍ਹਾ ਹੋਣਾ ਵੀ ਇੱਕ ਮੁਸ਼ਕਲ ਸੀ। ਇਸ ਲਈ ਉਸ ਨੂੰ ਹੁਣ ਤੁਰਦਾ ਦੇਖਣਾ ਅਤੇ ਕਿਸੇ ਦੀ ਮਦਦ ਨਾਲ ਉਸ ਦੇ ਟ੍ਰਾਈਸਾਈਕਲ ਦੀ ਸਵਾਰੀ ਕਰਨਾ ਸਾਡੇ ਲਈ ਇੱਕ ਚਮਤਕਾਰ ਹੈ।


ਪਿਛਲੇ ਸਾਲ ਅਗਸਤ 'ਚ ਦੇਵਦਾਨ ਦੇ ਇਲਾਜ ਲਈ ਸਿਰਫ 10 ਦਿਨਾਂ 'ਚ ਕਰੀਬ 30,000 ਲੋਕਾਂ ਨੇ ਚੈਰਿਟੀ ਸੰਸਥਾ 'ਰੇ ਆਫ ਹੋਪ' ਰਾਹੀਂ ਕੁੱਲ 28.7 ਲੱਖ ਸਿੰਗਾਪੁਰ ਡਾਲਰ (15.84 ਕਰੋੜ ਰੁਪਏ) ਦਾਨ ਕੀਤੇ। ਇਸ ਤਰ੍ਹਾਂ ਉਸ ਦੇ ਇਲਾਜ ਲਈ 16.68 ਕਰੋੜ ਰੁਪਏ ਦਾ ਦਾਨ ਮਿਲਿਆ ਹੈ।



ਇਹ ਵੀ ਪੜ੍ਹੋ: ਅਗੇਤੀ ਫਸਲਾਂ ਉਗਾਉਣ ਦੀ ਤਕਨੀਕ, ਵੱਧ ਝਾੜ ਤੇ ਵੱਧ ਹੁੰਦੀ ਕਮਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904