Prediction: ਦੁਨੀਆਂ ਦੇ ਅੰਤ ਦੀਆਂ ਕਈ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੁਨੀਆਂ ਦੇ ਅੰਤ ਬਾਰੇ ਹਰੇਕ ਦਾ ਵੱਖਰਾ ਸਿਧਾਂਤ ਹੈ। ਕਈਆਂ ਦਾ ਕਹਿਣਾ ਹੈ ਕਿ ਦੁਨੀਆ 'ਚ ਉਲਕਾ ਦੇ ਡਿੱਗਣ ਨਾਲ ਜੋ ਤਬਾਹੀ ਹੋਵੇਗੀ, ਉਹ ਦੁਨੀਆ ਨੂੰ ਹੀ ਖ਼ਤਮ ਕਰ ਦੇਵੇਗੀ। ਇਹ ਗੱਲ ਡਾਇਨੋਸੌਰਸ ਦੇ ਵਿਨਾਸ਼ ਦੇ ਸਿਧਾਂਤ ਦੇ ਆਧਾਰ 'ਤੇ ਕਹੀ ਜਾਂਦੀ ਹੈ। ਕੁਝ ਲੋਕ ਕਹਿੰਦੇ ਹਨ ਕਿ ਸੁਨਾਮੀ ਆਵੇਗੀ ਤੇ ਦੁਨੀਆਂ ਡੁੱਬ ਜਾਵੇਗੀ ਪਰ 50 ਸਾਲ ਪਹਿਲਾਂ ਸਟੀਫਨ ਹਾਕਿੰਗ ਨੇ ਭਵਿੱਖਬਾਣੀ ਕੀਤੀ ਸੀ ਕਿ ਦੁਨੀਆਂ ਦਾ ਅੰਤ ਭਾਫ਼ ਨਾਲ ਹੋ ਜਾਵੇਗਾ।


ਹਾਲ ਹੀ ਵਿੱਚ ਸਾਹਮਣੇ ਆਏ ਇੱਕ ਨਵੇਂ ਵਿਗਿਆਨਕ ਥਿਊਰੀ ਨੇ ਇੱਕ ਵਾਰ ਫਿਰ ਹਾਕਿੰਗ ਦੁਆਰਾ ਕੀਤੀ ਭਵਿੱਖਬਾਣੀ ਦੀ ਯਾਦ ਦਿਵਾ ਦਿੱਤੀ। ਹਾਕਿੰਗ ਦੇ ਸਿਧਾਂਤ ਅਨੁਸਾਰ ਸਮੇਂ ਦੇ ਨਾਲ ਬਲੈਕ ਹੋਲ ਤੋਂ ਊਰਜਾ ਖ਼ਤਮ ਹੋ ਰਹੀ ਹੈ। ਬਲੈਕ ਹੋਲ ਦੇ ਪੁੰਜ ਤੇ ਰੋਟੇਸ਼ਨਲ ਊਰਜਾ ਵਿੱਚ ਕਮੀ ਆ ਰਹੀ ਹੈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਆਖ਼ਰਕਾਰ ਸਭ ਕੁਝ ਭਾਫ਼ ਬਣ ਜਾਵੇਗਾ। ਹੁਣ ਇਸ ਥਿਊਰੀ ਨੂੰ ਹਾਕਿੰਗ ਰੇਡੀਏਸ਼ਨ ਵਜੋਂ ਜਾਣਿਆ ਜਾਂਦਾ ਹੈ। ਯਾਨੀ ਉਹ ਬਲੈਕ ਹੋਲ ਜਿਨ੍ਹਾਂ ਨੂੰ ਕਿਤੇ ਵੀ ਊਰਜਾ ਨਹੀਂ ਮਿਲ ਰਹੀ, ਉਹ ਭਾਫ਼ ਬਣ ਕੇ ਖ਼ਤਮ ਹੋ ਜਾਣਗੇ।


ਹਾਕਿੰਗ ਦੀ ਭਵਿੱਖਬਾਣੀ ਨੂੰ ਹੁਣ ਅਹਿਮੀਅਤ ਦਿੱਤੀ ਜਾ ਰਹੀ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਅਜਿਹਾ ਸੰਭਵ ਨਹੀਂ ਪਰ ਹੁਣ ਇਸ ਥਿਊਰੀ ਤੋਂ ਬਾਅਦ ਹਾਕਿੰਗ ਨੂੰ ਸਹੀ ਮੰਨਿਆ ਜਾ ਰਿਹਾ ਹੈ। ਸੰਸਾਰ ਦੇ ਅੰਤ ਨੂੰ ਲੈ ਕੇ ਕਈ ਸਿਧਾਂਤ ਸਾਹਮਣੇ ਆਏ ਹਨ। ਇਸ ਦੇ ਸਿਖਰ 'ਤੇ ਉਲਕਾ ਦੇ ਟਕਰਾਉਣ ਨਾਲ ਆਉਣ ਵਾਲੀ ਤਬਾਹੀ ਨੂੰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਵਧਣ ਦੇ ਆਧਾਰ 'ਤੇ ਕਈ ਦੇਸ਼ ਸਮੁੰਦਰ 'ਚ ਡੁੱਬ ਜਾਣਗੇ। ਇਸ ਤਰ੍ਹਾਂ ਵੀ ਇਹ ਤਬਾਹੀ ਦੇਖਣੀ ਹੈ ਕਿ ਇਹ ਸੱਚ ਸਾਬਤ ਹੋਵੇਗੀ।


ਦੱਸ ਦਈਏ ਕਿ ਮਨੁੱਖ ਖੁਦ ਹੀ ਆਪਣੀ ਤਬਾਹੀ ਦੀ ਸਾਮਾਨ ਇਕੱਠਾ ਕਰ ਰਿਹਾ ਹੈ। ਹੁਣ ਸਾਇੰਸ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ ਮਨੁੱਖੀ ਤਰੱਕੀ ਦੀ ਦੌੜ ਵਿੱਚ ਜਿਸ ਦਿਸ਼ਾ ਵੱਲ ਵਧ ਰਿਹਾ ਹੈ, ਇਹ ਬਹੁਤ ਘਾਤਕ ਹੈ। ਕੁਦਰਤ ਨਾਲ ਛੇੜਛਾੜ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਦੇ ਕਈ ਭਿਆਨਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਉਂਝ ਵਿਗਿਆਨ ਨੇ ਅਜਿਹੀ ਤਬਾਹੀ ਨੂੰ ਰੋਕਣ ਲਈ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਪਰ ਦੁਨੀਆ ਦੀਆਂ ਸਰਕਾਰਾਂ ਨੂੰ ਇਸ ਲਈ ਇੱਕਜੁੱਟ ਹੋਣਾ ਪਵੇਗਾ।