Lottery Prize: ਕਿਹਾ ਜਾਂਦਾ ਹੈ ਕਿ ਕਿਸਮਤ ਕਦੋਂ ਬਦਲ ਜਾਂਦੀ ਹੈ, ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਬ੍ਰਿਟੇਨ 'ਚ ਹੋਇਆ ਜਦੋਂ ਇੱਕ ਮਾਂ-ਪੁੱਤ (Mother and Son won Lottery Ticket) ਨੂੰ ਪਤਾ ਲੱਗਾ ਕਿ ਉਨ੍ਹਾਂ ਨੇ 30 ਲੱਖ ਦੀ ਲਾਟਰੀ ਦਾ ਇਨਾਮ ਜਿੱਤ ਲਿਆ ਹੈ। ਮਾਂ ਨੇ ਆਪਣੇ ਬੇਟੇ ਦੇ ਕਹਿਣ 'ਤੇ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ ਤੋਂ ਬਾਅਦ ਉਹ ਰਾਤੋ-ਰਾਤ ਲੱਖਾਂ ਰੁਪਏ ਦੀ ਮਾਲਕਣ ਬਣ ਗਈ।


ਮਿਰਰ ਯੂਕੇ’ ਵਿੱਚ ਛਪੀ ਰਿਪੋਰਟ ਮੁਤਾਬਕ ਲਾਟਰੀ ਜਿੱਤਣ ਵਾਲੀ ਔਰਤ ਦਾ ਨਾਂ ਕੈਥਲੀਨ ਮਿਲਰ (Kathleen Miller) ਹੈ ਅਤੇ ਉਸ ਦੇ ਬੇਟੇ ਦਾ ਨਾਂ ਪੌਲ (Paul) ਹੈ। ਔਰਤ ਦੀ ਉਮਰ 60 ਸਾਲ ਅਤੇ ਪੁੱਤਰ ਦੀ ਉਮਰ 35 ਸਾਲ ਹੈ। ਆਪਣੇ ਬੇਟੇ ਦੀ ਜ਼ਿੱਦ 'ਤੇ ਔਰਤ ਨੇ ਕੈਥਲੀਨ ਮਿਲਰ ਦੀ ਲਾਟਰੀ ਟਿਕਟ ਖਰੀਦੀ। ਇਸ ਤੋਂ ਬਾਅਦ ਅਜਿਹਾ ਹੋਇਆ ਜਿਸ ਬਾਰੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ। ਉਸ ਨੂੰ 30,000 ਪੌਂਡ (29 ਲੱਖ 89 ਹਜ਼ਾਰ ਰੁਪਏ) ਦੀ ਲਾਟਰੀ ਲੱਗੀ।


ਘਰ ਜਾ ਕੇ ਚੈੱਕ ਸੌਂਪਿਆ


ਲਾਟਰੀ ਜਿੱਤਣ ਤੋਂ ਬਾਅਦ ਕੈਥਲੀਨ ਨੇ ਕਿਹਾ, "ਮੇਰਾ ਬੇਟਾ ਪੀਪਲਜ਼ ਪੋਸਟਕੋਡ ਲਾਟਰੀ ਖੇਡਦਾ ਸੀ। ਇੱਕ ਦਿਨ ਉਸ ਨੇ ਮੈਨੂੰ ਟਿਕਟ ਖਰੀਦਣ ਲਈ ਉਤਸ਼ਾਹਿਤ ਵੀ ਕੀਤਾ। ਮੈਂ ਬਗੈਰ ਦਿਲੋੰ ਟਿਕਟ ਖਰੀਦੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਲਾਟਰੀ ਨਿਕਲੇਗੀ। ਪੀਪਲਜ਼ ਪੋਸਟਕੋਡ ਲਾਟਰੀ ਅੰਬੈਸਡਰ ਮੈਟ ਜੌਹਨਸਨ ਘਰ ਆਇਆ ਅਤੇ ਸਾਨੂੰ ਲਾਟਰੀ ਦਾ ਚੈੱਕ ਸੌਂਪਿਆ।” ਪੀਪਲਜ਼ ਪੋਸਟਕੋਡ ਅਧਿਕਾਰੀਆਂ ਨੇ ਕਿਹਾ, 'ਇਨਾਮ ਦੇਣਾ ਹਮੇਸ਼ਾ ਰੋਮਾਂਚਕ ਹੁੰਦਾ ਹੈ। ਅਸੀਂ ਮਾਂ-ਪੁੱਤ ਨਾਲ ਚਾਹ ਪੀ ਕੇ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ।


ਇਹ ਵੀ ਪੜ੍ਹੋ: Norovirus In Kerala: ਕੋਰੋਨਾ ਦੇ ਕਹਿਰ ਵਿਚਾਲੇ ਇਸ ਨਵੇਂ ਵਾਇਰਸ ਨੇ ਮਚਾਈ ਦਹਿਸ਼ਤ, ਜਾਣੋ ਕੀ ਹਨ ਲੱਛਣ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904