ਭਾਰਤ 'ਚ ਹਨੀਮੂਨ ਤੋਂ ਪਹਿਲਾਂ ਭੈਣ-ਭਰਾ ਤੇ ਚਚੇਰੇ ਭਰਾ-ਭੈਣ ਨਵੇਂ ਵਿਆਹੇ ਜੋੜੇ ਦੀਆਂ ਲੱਤਾਂ ਖਿੱਚਦੇ ਹਨ। ਉਨ੍ਹਾਂ ਨਾਲ ਮਜ਼ਾਕ ਕਰਦੇ ਹਨ। ਇਹ ਸਭ ਕੁਝ ਪਤੀ-ਪਤਨੀ ਨੂੰ ਸਹਿਜ਼ ਬਣਾਉਣ ਲਈ ਕੀਤਾ ਜਾਂਦਾ ਹੈ ਤਾਂ ਜੋ ਉਹ ਇੱਕ-ਦੂਜੇ ਨਾਲ ਘੁਲ-ਮਿਲ ਸਕਣ ਪਰ ਅਫ਼ਰੀਕਾ ਦੇ ਕੁਝ ਪਿੰਡਾਂ 'ਚ (African Village First Night Tradition)  ਬਹੁਤ ਹੀ ਅਜੀਬ ਪ੍ਰਥਾ (Strange Tradition of Africa) ਦਾ ਪਾਲਣ ਕੀਤਾ ਜਾਂਦਾ ਹੈ। ਇੱਕ ਰਿਪੋਰਟ ਮੁਤਾਬਕ ਸੁਹਾਗਰਾਤ 'ਤੇ ਵਿਆਹੁਤਾ ਜੋੜੇ ਨਾਲ ਪਹਿਲੀ ਰਾਤ ਨੂੰ ਦੁਲਹਨ ਦੀ ਮਾਂ ਵੀ ਸੌਂਦੀ ਹੈ। ਜਾਣੋ ਕਿਉਂ ਕੀਤਾ ਜਾਂਦਾ ਇਹ ਹੈਰਾਨੀਜਨਕ ਰਿਵਾਜ਼? ਨਵੇਂ ਵਿਆਹੇ ਜੋੜੇ ਲਈ ਉਨ੍ਹਾਂ ਦੇ ਵਿਆਹ ਤੋਂ ਬਾਅਦ ਪਹਿਲੀ ਰਾਤ ਬਹੁਤ ਖ਼ਾਸ ਹੁੰਦੀ ਹੈ। ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਨੂੰ ਯਾਦਗਾਰ ਤੇ ਰੋਮਾਂਟਿਕ ਬਣਾਉਣ ਲਈ ਬਹੁਤ ਸਾਰੇ ਜੋੜੇ ਸੁਹਾਗਰਾਤ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ। ਕਈ ਦੇਸ਼ਾਂ 'ਚ ਹਨੀਮੂਨ ਨਾਲ ਸਬੰਧਤ ਵੱਖ-ਵੱਖ ਮਾਨਤਾਵਾਂ (Weird Marriage Tradition) ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਅਜੀਬ ਪ੍ਰਥਾ (Weird tradition related to first night of couples) ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਉੜੀਸਾ ਪੋਸਟ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਇੱਥੇ ਹਨੀਮੂਨ 'ਤੇ ਵਿਆਹੁਤਾ ਜੋੜੇ ਦੇ ਨਾਲ ਪਹਿਲੀ ਰਾਤ ਦੌਰਾਨ ਦੁਲਹਨ ਦੀ ਮਾਂ ਵੀ ਸੌਂਦੀ ਹੈ। ਜੋੜੇ ਨਾਲ ਸੌਂਦੀ ਬਜ਼ੁਰਗ ਔਰਤਇਹ ਗੱਲ ਕਾਫ਼ੀ ਹੈਰਾਨੀਜਨਕ ਲੱਗ ਸਕਦੀ ਹੈ, ਪਰ ਲਾੜੀ ਦੀ ਮਾਂ ਪਹਿਲੀ ਰਾਤ ਨੂੰ ਜੋੜੇ ਨਾਲ ਸੌਂਦੀ ਹੈ ਤਾਂ ਜੋ ਉਹ ਆਪਣੀ ਧੀ ਨੂੰ ਦੱਸ ਸਕੇ ਕਿ ਉਹ ਉਸ ਰਾਤ ਕੀ ਕਰਦੇ ਹਨ। ਕਈ ਵਾਰ ਲਾੜੀ ਦੀ ਮਾਂ ਦੀ ਬਜਾਏ ਕੋਈ ਹੋਰ ਬਜ਼ੁਰਗ ਔਰਤ ਇਕੱਠੀ ਸੌਂ ਜਾਂਦੀ ਹੈ, ਜੋ ਦੋਹਾਂ ਨੂੰ ਵਿਆਹੁਤਾ ਜੀਵਨ ਨਾਲ ਜੁੜੀਆਂ ਗੱਲਾਂ ਸਮਝਾਉਂਦੀ ਹੈ। ਮੰਨਿਆ ਜਾਂਦਾ ਹੈ ਕਿ ਅੱਜ ਵੀ ਇਹ ਮਾਨਤਾ ਅਫ਼ਰੀਕਾ 'ਚ ਨਿਭਾਈ ਜਾਂਦੀ ਹੈ। ਕੁਝ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸੁਹਾਗਰਾਤ ਤੋਂ ਅਗਲੇ ਦਿਨ ਬਜ਼ੁਰਗ ਔਰਤ ਘਰ ਦੇ ਹੋਰ ਬਜ਼ੁਰਗਾਂ ਨੂੰ ਦੱਸਦੀ ਹੈ ਕਿ ਜੋੜੇ ਨੇ ਆਪਣੀ ਵਿਆਹੁਤਾ ਜ਼ਿੰਦਗੀ ਸਹੀ ਢੰਗ ਨਾਲ ਸ਼ੁਰੂ ਕਰ ਦਿੱਤੀ ਹੈ।