ਲਵਲੈਂਡ: ਕੋਲੋਰਾਡੋ ਦੇ ਲਵਲੈਂਡ ਵਿੱਚ ਲੇਰੀਮਰ ਕਾਉਂਟੀ ਸ਼ੈਰਿਫ ਦਫ਼ਤਰ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਬੁੱਧਵਾਰ ਖ਼ਬਰ ਮਿਲੀ ਕਿ ਇੱਕ ਪਹਾੜੀ ਸ਼ੇਰ ਰਿਮ ਰੋਡ ਦੇ 2100 ਬਲਾਕ ਵਿੱਚ ਇੱਕ ਘਰ 'ਚ ਲੁਕਿਆ ਹੋਇਆ ਹੈ। ਸੂਚਨਾ ਮਿਲਣ 'ਤੇ ਜੰਗਲ ਵਿਭਾਗ ਦੇ ਸੁਰੱਖਿਆ ਕਰਮਚਾਰੀ ਮੌਕੇ' ਤੇ ਪਹੁੰਚ ਗਏ।
ਇਸ ਦੌਰਾਨ ਇੱਕ ਮਹਿਲਾ ਸੁਰੱਖਿਆ ਗਾਰਡ ਤੇ ਇਸ 6 ਫੁੱਟ ਲੰਬੇ ਪਹਾੜੀ ਸ਼ੇਰ ਨੇ ਹਮਲਾ ਕਰ ਦਿੱਤਾ। ਬਚਾਅ ਵਿੱਚ ਮਹਿਲਾ ਅਧਿਕਾਰੀ ਪਹਾੜੀ ਸ਼ੇਰ ਨਾਲ ਖਾਲੀ ਹੱਥ ਹੀ ਭਿੜ ਗਈ। ਪਹਾੜੀ ਸ਼ੇਰ ਨੇ ਜਬਾੜੇ ਵਿੱਚ ਮਹਿਲਾ ਸੁਰੱਖਿਆ ਕਰਮਚਾਰੀਆਂ ਦਾ ਹੱਥ ਫੜ ਲਿਆ ਤੇ ਉਸ ਨੂੰ ਹੇਠਾਂ ਸੁੱਟ ਦਿੱਤਾ।
ਮਹਿਲਾ ਕਿਸੇ ਤਰ੍ਹਾਂ ਸ਼ੇਰ ਦੇ ਜਬਾੜੇ ਤੋਂ ਆਪਣੀ ਗਰਦਨ ਬਚਾਉਣ ਵਿੱਚ ਕਾਮਯਾਬ ਰਹੀ। ਹਾਲਾਂਕਿ, ਸਾਥੀ ਅਧਿਕਾਰੀ ਆਏ ਤੇ ਸ਼ੇਰ ਨੂੰ ਠੁੱਢ ਮਾਰੇ। ਵੱਡੀ ਗਿਣਤੀ ਵਿੱਚ ਬਚਾਅ ਅਧਿਕਾਰੀ ਇਕੱਠੇ ਹੁੰਦੇ ਵੇਖ ਕੇ ਪਹਾੜੀ ਸ਼ੇਰ ਨਦੀ ਵੱਲ ਭੱਜਣ ਲੱਗਾ। ਇੱਕ ਇਸ ਦੌਰਾਨ ਸੀਨੀਅਰ ਅਧਿਕਾਰੀ ਨੇ ਫਾਇਰ ਕੀਤਾ ਤੇ ਸ਼ੇਰ ਨੂੰ ਢੇਰ ਕਰ ਦਿੱਤਾ।
ਅਧਿਕਾਰੀਆਂ ਅਨੁਸਾਰ, ਪਹਾੜੀ ਸ਼ੇਰ ਨੇ ਕਈ ਲੋਕਾਂ 'ਤੇ ਹਮਲਾ ਕੀਤਾ ਸੀ। ਉੱਥੇ ਇੱਕ ਮਹਿਲਾ ਸੁਰੱਖਿਆ ਅਧਿਕਾਰੀ ਵੀ ਸੀ, ਹਾਲਾਂਕਿ ਇਸ ਬਾਰੇ ਕੋਈ ਰਿਪੋਰਟ ਦਰਜ ਨਹੀਂ ਕੀਤੀ ਗਈ ਸੀ ਕਿ ਹਮਲੇ ਵਿੱਚ ਕਿੰਨੇ ਨਾਗਰਿਕ ਜ਼ਖਮੀ ਹੋਏ ਹਨ। ਪਿਛਲੇ ਸਾਲ, 3 ਲੋਕਾਂ 'ਤੇ ਪਹਾੜੀ ਸ਼ੇਰ ਨੇ ਹਮਲਾ ਕੀਤਾ ਸੀ।