ਸਿਗਰਟ ਦਾ ਪੈਕਟ ਗੁਆਉਣ ਪ੍ਰੇਮਿਕਾ ਨੂੰ ਅਜਿਹੀ ਸਜਾ ਜਾਣਕੇ ਰੂਹ ਕੰਬ ਜਾਵੇਗੀ..
ਸਕਾਟਲੈਂਡ: ਪ੍ਰੇਮੀ-ਪ੍ਰੇਮਿਕਾ ਵਿਚਕਾਰ ਲੜਾਈ-ਝਗੜਾ ਤਾਂ ਹੁੰਦਾ ਰਹਿੰਦਾ ਹੈ ਪਰ ਸਕਾਟਲੈਂਡ ਦੇ ਡੰਬਾਰਟਨ ਸ਼ਹਿਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣਾ ਆਇਆ ਹੈ। ਇੱਥੇ ਪੇਸ਼ੇ ਤੋਂ ਮੇਕਅੱਪ ਕਲਾਕਾਰ ਨੂੰ ਉਸਦੇ ਪ੍ਰੇਮੀ ਨੇ ਸਿਗਰਟ ਦਾ ਪੈਕਟ ਗੁਆਉਣ ਦੀ ਗੱਲ 'ਤੇ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਈ ਅਤੇ 4 ਦਿਨਾਂ ਤੋਂ ਹਸਪਤਾਲ 'ਚ ਭਰਤੀ ਹੈ।
ਕੇਲਸੀ ਨਾਂ ਦੀ ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਜੇਮਸ ਨਾਲ ਰਹਿੰਦੀ ਸੀ ਅਤੇ ਮੰਗਲਵਾਰ ਨੂੰ ਉਹ ਕਿਤੇ ਘੁੰਮਣ ਲਈ ਜਾ ਰਹੇ ਸਨ। ਉਸਨੇ ਜੇਮਸ ਦੇ ਕੋਟ ਦੀ ਜੇਬ 'ਚ ਸਿਗਰਟ ਦਾ ਪੈਕਟ ਰੱਖਿਆ ਸੀ। ਜਦ ਉਹ ਘਰ ਵਾਪਸ ਆਏ ਤਾਂ ਜੇਮਸ ਨੇ ਸਿਗਰਟ ਪੀਣ ਲਈ ਆਪਣਾ ਕੋਟ ਲੱਭਿਆ ਪਰ ਬਾਅਦ 'ਚ ਉਨ੍ਹਾਂ ਨੂੰ ਯਾਦ ਆਇਆ ਕਿ ਜੇਮਸ ਦਾ ਕੋਟ ਉਹ ਰਾਹ 'ਚ ਹੀ ਭੁੱਲ ਆਏ ਹਨ ਅਤੇ ਇਸੇ ਗੱਲ 'ਤੇ ਜੇਮਸ ਨੂੰ ਖਿੱਝ ਆ ਗਈ।
ਉਸ ਨੂੰ ਕੋਟ ਭੁੱਲਣ ਦਾ ਦੁੱਖ ਨਹੀਂ ਸੀ ਪਰ ਸਿਗਰਟ ਦਾ ਪੈਕਟ ਭੁੱਲ ਜਾਣ ਦਾ ਬਹੁਤ ਦੁੱਖ ਲੱਗਾ। ਜੇਮਸ ਸਿਗਰਟ ਪੀਣ ਲਈ ਤੜਪਨ ਲੱਗਾ ਅਤੇ ਕੇਲਸੀ ਨਾਲ ਬਹਿਸ ਕਰਨ ਲੱਗਾ। ਜੇਮਸ ਨੇ ਕੇਲਸੀ ਨੂੰ ਦੋਸ਼ੀ ਠਹਿਰਾਉਂਦਿਆਂ ਉਸ 'ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਥੱਪੜ ਮਾਰਨ ਮਗਰੋਂ ਜੇਮਸ ਨੇ ਉਸਨੂੰ ਬੈੱਡ 'ਤੇ ਪਟਕਾ ਕੇ ਸੁੱਟਿਆ ਅਤੇ ਉਸ 'ਤੇ ਬੈਠ ਕੇ ਉਸਦੇ ਮੂੰਹ 'ਤੇ ਮੁੱਕੇ ਮਾਰੇ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ।
ਉਹ ਲਗਾਤਾਰ ਉਸ ਨੂੰ ਚਾਰ ਘੰਟਿਆਂ ਤਕ ਮਾਰਦਾ ਰਿਹਾ। ਉਹ ਤਦ ਤਕ ਥੱਪੜ ਅਤੇ ਮੁੱਕੇ ਮਾਰਦਾ ਰਿਹਾ ਜਦ ਤਕ ਉਹ ਬੇਹੋਸ਼ ਨਾ ਹੋਈ। ਹੋਸ਼ 'ਚ ਆਉਣ ਮਗਰੋਂ ਕੇਲਸੀ ਨੇ ਮੁਸ਼ਕਲ ਨਾਲ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਉਸ ਨੇ ਕੇਲਸੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਫਿਲਹਾਲ ਕੇਲਸੀ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਸ ਨੇ ਜੇਮਸ ਨੂੰ ਗ੍ਰਿਫਤਾਰ ਕਰ ਲਿਆ ਹੈ।