ਦੱਸ ਦਈਏ ਕਿ ਮਾਮਲਾ ਪੰਜਾਬ ਦੇ ਲੁਧਿਆਣਾ ਦੇ ਪਿੰਡ ਲੱਖੋਵਾਲ ਦਾ ਹੈ ਜਿੱਥੇ 8ਵੀਂ ਕਲਾਸ ਵਿੱਚ ਪੜ੍ਹਣ ਵਾਲੇ ਹਰਮਨਜੋਤ ਨੇ ਆਪਣੇ ਪਿਤਾ ਦੀ ਮਦਦ ਨਾਲ ਇੱਕ ਸਕੂਟਰ ਵਰਗਾ ਸਾਈਕਲ ਡਿਜ਼ਾਇਨ ਕੀਤਾ। ਸਾਹਮਣੇ ਤੋਂ ਇਹ ਸਾਈਕਲ ਇੱਕ ਸਕੂਟਰ ਦੀ ਤਰ੍ਹਾਂ ਲੱਗਦਾ ਹੈ ਜਿਸ 'ਚ ਚਲਾਉਣ ਲਈ ਪੈਡਲ ਦਿੱਤੇ ਗਏ ਹਨ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੜਕਾ ਘਰ ਤੋਂ ਇੱਕ ਸਕੂਟਰ ਵਰਗਾ ਸਾਈਕਲ ਬਾਹਰ ਕੱਢਦਾ ਹੈ ਤੇ ਪੈਡਲਿੰਗ ਮਾਰਕੇ ਇਸ ਨੂੰ ਚਲਾ ਰਿਹਾ ਹੈ। ਸਾਹਮਣੇ ਤੋਂ ਲੱਗਦਾ ਹੈ ਕਿ ਉਹ ਸਕੂਟਰ ਚਲਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਹਰਮਨਜੋਤ ਨੇ ਕਿਹਾ, 'ਕਿਉਂਕਿ ਮੇਰੇ ਪਿਤਾ ਕੋਵਿਡ-19 ਕਰਕੇ ਮੈਨੂੰ ਨਵਾਂ ਸਾਈਕਲ ਨਹੀਂ ਦੇ ਸਕੇ, ਇਸ ਲਈ ਅਸੀਂ ਇਹ ਬਣਾਇਆ।"
ਵੀਡੀਓ ਦੇਖੋ:
ਇਹ ਵੀਡੀਓ 25 ਅਗਸਤ ਦੀ ਸਵੇਰ ਨੂੰ ਸ਼ੇਅਰ ਕੀਤਾ ਗਿਆ, ਜਿਸ ਨੂੰ ਹੁਣ ਤੱਕ 27 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਨਾਲ ਹੀ, 800 ਤੋਂ ਵੱਧ ਲਾਈਕ ਤੇ ਸੈਂਕੜੇ ਰੀ-ਟਵੀਟ ਕੀਤੇ ਜਾ ਚੁੱਕੇ ਹਨ। ਲੋਕ ਪਿਤਾ ਦੇ ਦੇਸ਼ੀ ਜੁਗਾੜ ਨੂੰ ਬਹੁਤ ਪਸੰਦ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904