ਅਬੋਹਰ: ਕੋਰੋਨਾ ਲੌਕਡਾਊਨ 'ਚ ਵੀ ਸਰਕਾਰ ਖ਼ਿਲਾਫ਼ ਧਰਨਿਆਂ ਦਾ ਸਿਲਸਿਲਾ ਜਾਰੀ ਹੈ। ਅਬੋਹਰ ਤੋਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਨੇ ਪੰਜਾਬ ਸਰਕਾਰ ਵਿਰੁੱਧ ਸ਼ਹਿਰ ਵਾਸੀਆਂ ਨਾਲ ਮਿਲ ਕੇ ਧਰਨਾ ਲਾਇਆ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਯੋਜਨਾ ਤਹਿਤ ਦਿੱਤੇ ਗਏ 120 ਕਰੋੜ ਰੁਪਏ ਹੋਣ ਦੇ ਬਾਵਜੂਦ ਬਦਲੇ ਦੀ ਰਾਜਨੀਤੀ ਦਾ ਇਲਜ਼ਾਮ ਲਾਇਆ ਹੈ।


ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ 7 ਦਿਨ ਪਹਿਲਾਂ ਪਏ ਮੀਂਹ ਕਾਰਨ ਅਜੇ ਵੀ ਕਈ ਗਲੀਆਂ ਮਹੱਲੇ ਗੰਦੇ ਪਾਣੀ ਨਾਲ ਭਰੇ ਹੋਏ ਹਨ। ਵਿਧਾਇਕ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ।

2021 ਦੇ ਅਖੀਰ 'ਚ ਰਫਤਾਰ ਫੜ ਸਕਦੀ ਅਰਥਵਿਵਸਥਾ, ਮੁਡੀਜ਼ ਦਾ ਦਾਅਵਾ

ਸਰਕਾਰ ਵੱਲੋਂ ਇੱਥੇ ਨਾ ਤਾਂ ਸੀਵਰੇਜ਼ ਸਿਸਟਮ ਠੀਕ ਤਰੀਕੇ ਨਾਲ ਬਣਾਇਆ ਗਿਆ ਤੇ ਨਾ ਹੀ ਵਾਟਰ ਸਪਲਾਈ ਠੀਕ ਤਰੀਕੇ ਨਾਲ ਪਾਈ ਗਈ ਹੈ। ਸ਼ਹਿਰ ਵਿੱਚ ਹਰ ਥਾਂ ਸੜਕਾਂ ਟੁੱਟੀਆਂ ਪਈਆਂ ਹਨ ਤੇ ਮੀਂਹ ਦੇ ਖੜੇ ਪਾਣੀ ਕਾਰਨ ਲੋਕ ਤੰਗ ਹਨ, ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਅਬੋਹਰ ਖੇਤਰ ਦਾ ਬਿਨ੍ਹਾਂ ਭੇਦਭਾਵ ਵਿਕਾਸ ਕਰਵਾਉਣ ਦੀ ਮੰਗ ਕੀਤੀ ਹੈ।

ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ 'ਤੇ AIIMS ਨੇ ਚੁੱਕੇ ਸਵਾਲ!ਹੁਣ ਕਤਲ ਦੇ ਐਂਗਲ ਨਾਲ ਹੋਵੇਗੀ ਜਾਂਚ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ