ਗੁਰਦਾਸਪੁਰ: ਕਰਤਾਰਪੁਰ ਕੌਰੀਡੋਰ ਸਬੰਧੀ ਪਾਕਿਸਤਾਨੀ ਇੰਜਨੀਅਰਸ ਦੀ ਟੀਮ ਵੀਰਵਾਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ। ਦਰਅਸਲ ਪਾਕਿਸਤਾਨ ਵਾਲੇ ਪਾਸੇ ਕੌਰੀਡੋਰ 'ਤੇ ਰਾਵੀ ਪੁਲ ਬਣਾਉਣਾ ਬਾਕੀ ਹੈ।


ਹੁਣ ਪਾਕਿਸਤਾਨ ਦੀ ਤਕਨੀਕੀ ਟੀਮ ਆਉਣ 'ਤੇ ਭਾਰਤ-ਪਾਕਿਸਤਾਨ ਵੱਲੋਂ ਸਾਂਝਾ ਸਰਵੇਖਣ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਰਾਵੀ ਪੁਲ ਦਾ ਕੰਮ ਆਰੰਭ ਹੋ ਜਾਵੇਗਾ।


ਪਾਕਿਸਤਾਨ ਤੋਂ ਸੱਤ ਇੰਜਨੀਅਰਸ ਦੀ ਟੀਮ ਵੀਰਵਾਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ। ਇਸ ਮੌਕੇ ਭਾਰਤ ਵਾਲੇ ਪਾਸੇ 'ਲੈਂਡਪੋਰਟ ਅਥਾਰਿਟੀ ਆਫ ਇੰਡੀਆਂ' ਤੇ 'ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ' ਦੇ ਅਧਿਕਾਰੀ ਹਾਜ਼ਰ ਰਹਿਣਗੇ।


'ਆਪ' ਤੇ SAD ਦੇ ਵਿਧਾਇਕਾਂ ਨੂੰ ਕੋਰੋਨਾ ਪੌਜ਼ੇਟਿਵ ਦੱਸ ਵਿਧਾਨ ਸਭਾ ਸੈਸ਼ਨ ਤੋਂ ਦੂਰ ਰੱਖਣ ਦੀ ਚਾਲ: ਅਮਨ ਅਰੋੜਾ


ਭਾਰਤ-ਪਾਕਿਸਤਾਨ ਦੋਵੇਂ ਪਾਸੇ ਕੌਰੀਡੋਰ 'ਤੇ 420 ਮੀਟਰ ਲੰਬਾ ਰਾਵੀ ਪੁਲ ਬਣੇਗਾ। ਭਾਰਤ ਪਹਿਲਾਂ ਹੀ ਆਪਣੇ ਵਾਲੇ ਪਾਸੇ 100 ਮੀਟਰ ਦੇ ਪੁਲ ਦਾ ਕੰਮ ਅਕਤਬੂਰ, 2019 'ਚ ਮੁਕੰਮਲ ਕਰ ਚੁੱਕਾ ਹੈ।


ਪਰਗਟ ਸਿੰਘ ਸਣੇ ਪੰਜਾਬ ਦੇ ਛੇ ਵਿਧਾਇਕਾਂ ਨੂੰ ਕੋਰੋਨਾ ਨੇ ਡੰਗਿਆ

ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ