ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰਾ ਦੀ ਕੋਰੋਨਾ ਰਿਪੋਰਟ 'ਤੇ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਖਦਸ਼ਾ ਹੈ ਕਿ ਇਹ ਕੈਪਟਨ ਸਰਕਾਰ ਦੀ ਵਿਰੋਧੀ ਧਿਰ ਨੂੰ ਵਿਧਾਨ ਸਭਾ ਸੈਸ਼ਨ ਤੋਂ ਦੂਰ ਰੱਖਣ ਦੀ ਕੋਝੀ ਚਾਲ ਹੋ ਸਕਦੀ ਹੈ।


ਉਨ੍ਹਾਂ ਕਿਹਾ ਵਿਧਾਨ ਸਭਾ ਸੈਸ਼ਨ ਬਾਰੇ ਕੱਲ੍ਹ ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ 'ਚ ਮਨਜੀਤ ਸਿੰਘ ਬਿਲਾਸਪੁਰ ਵੀ ਮੀਟਿੰਗ 'ਚ ਸ਼ਾਮਲ ਸੀ। ਕਰੀਬ 2 ਵਜੇ ਉਨ੍ਹਾਂ ਐਮਐਲਏ ਹੋਸਟਲ ਤੋਂ ਕੋਰੋਨਾ ਟੈਸਟ ਕਰਾਇਆ ਤੇ ਤਿੰਨ ਵਜੇ ਅਧਿਕਾਰੀਆਂ ਦਾ ਫੋਨ ਆਇਆ ਕਿ ਰਿਪੋਰਟ ਨੈਗੇਟਿਵ ਹੈ। ਇਸ ਤੋਂ ਬਾਅਦ ਬਿਲਾਸਪੁਰਾ ਨੂੰ ਸਾਢੇ ਚਾਰ ਵਜੇ ਦੁਬਾਰਾ ਫੋਨ ਆਇਆ ਕਿ ਰਿਪੋਰਟ ਪੌਜ਼ੇਟਿਵ ਹੈ।


ਉਨ੍ਹਾਂ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੀ ਕੋਰੋਨਾ ਪੌਜ਼ੇਟਿਵ ਹੋਣ 'ਤੇ ਇਸੇ ਤਰ੍ਹਾਂ ਦਾ ਖਦਸ਼ਾ ਜਤਾਇਆ। ਅਮਨ ਅਰੋੜਾ ਦਾ ਇਲਜ਼ਾਮ ਹੈ ਕਿ ਸਰਕਾਰ ਨੂੰ ਪਤਾ ਸੀ 'ਆਪ' ਤੇ ਅਕਾਲੀ ਦਲ ਦੇ ਵਿਧਾਇਕਾਂ ਦੀਆਂ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਨ ਲਈ ਮੀਟਿੰਗਾਂ ਹਨ।


ਇਸ ਲਈ ਸ਼ੱਕ ਹੈ ਕਿ ਕਿਤੇ ਸਰਕਾਰ ਵੱਲੋਂ ਕੋਝੀ ਸਾਜ਼ਿਸ਼ ਤਾਂ ਨਹੀਂ ਕਿ ਵਿਰੋਧੀ ਧਿਰਾਂ ਦਾ ਇੱਕ-ਇੱਕ ਵਿਧਾਇਕ ਪੌਜ਼ੇਟਿਵ ਕਰਕੇ ਮੀਟਿੰਗ 'ਚ ਸ਼ਾਮਲ ਬਾਕੀ ਵਿਧਾਇਕਾਂ ਨੂੰ 14 ਦਿਨ ਲਈ ਏਕਾਂਤਵਾਸ ਭੇਜ ਦਿੱਤਾ ਜਾਵੇ। ਉਨ੍ਹਾਂ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਵਡਾਲਾ ਤੇ ਮਨਜੀਤ ਬਿਲਾਸਪੁਰਾ ਨੂੰ ਫੋਨ ਕਰਕੇ ਕਿਹਾ ਕਿ ਉਹ ਪ੍ਰਾਈਵੇਟ ਲੈਬ ਤੋਂ ਆਪਣਾ ਦੁਬਾਰਾ ਟੈਸਟ ਕਰਾਉਣ ਤਾਂ ਜੋ ਸ਼ੰਕਾ ਦੂਰ ਹੋ ਜਾਵੇ ਕਿ ਉਨ੍ਹਾਂ ਦਾ ਸ਼ੱਕ ਸਹੀ ਹੈ ਜਾਂ ਗਲਤ।


ਪਰਗਟ ਸਿੰਘ ਸਣੇ ਪੰਜਾਬ ਦੇ ਛੇ ਵਿਧਾਇਕਾਂ ਨੂੰ ਕੋਰੋਨਾ ਨੇ ਡੰਗਿਆ


ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ