ਬੈਲਜੀਅਮ ਅਤੇ ਨੀਦਰਲੈਂਡ 'ਚ ਇਕ-ਇਕ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਮੁੜ ਤੋਂ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਪਹਿਲਾਂ ਹਾਂਗਕਾਂਗ 'ਚ ਕੋਰੋਨਾ ਨਾਲ ਇਕ ਵਿਅਕਤੀ ਦੇ ਦੂਜੀ ਵਾਰ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਨੀਦਰਲੈਂਡ 'ਚ ਦੂਜੀ ਵਾਰ ਇਨਫੈਕਟਡ ਹੋਣ ਵਾਲੇ ਬਜ਼ੁਰਗ ਦਾ ਇਮਿਊਨ ਸਿਸਟਮ ਕਮਜ਼ੋਰ ਦੱਸਿਆ ਗਿਆ। ਵਾਇਰਸ ਵਿਗਿਆਨੀ ਮਰਿਓਨ ਕੁਪਨਾਮਸ ਨੇ ਦੱਸਿਆ, 'ਮਾਮੂਲੀ ਲੱਛਣਾਂ ਨਾਲ ਲੰਬੇ ਸਮੇਂ ਤਕ ਲੋਕਾਂ ਦਾ ਇਨਫੈਕਟਡ ਰਹਿਣਾ ਆਮ ਗੱਲ ਹੈ। ਕੁਝ ਮਾਮਲਿਆਂ 'ਚ ਇਨਫੈਕਸ਼ਨ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲਾਗ ਦੇ ਦੋਵੇਂ ਮਾਮਲਿਆਂ 'ਚ ਜੈਨੇਟਿਕ ਟੈਸਟਿੰਗ ਦੀ ਲੋੜ ਹੈ। ਜਿਸ ਤੋਂ ਪਤਾ ਲਾਇਆ ਜਾ ਸਕੇ ਕਿ ਕੀ ਵਰਤਮਾਨ ਦੇ ਵਾਇਰਸ 'ਚ ਕੋਈ ਅੰਤਰ ਹੈ।
ਇਕ ਹੋਰ ਵਾਇਰਸ ਵਿਗਿਆਨੀ ਮਾਰਕ ਵਾਨ ਨੇ ਦੱਸਿਆ, 'ਬੈਲਜੀਅਮ ਦੇ ਮਰੀਜ਼ 'ਚ ਵਿਕਸਿਤ ਐਂਟੀ ਬੌਡੀਜ਼ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਚੰਗੀ ਖ਼ਬਰ ਨਹੀਂ ਹੈ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਕੀ ਇਹ ਦੁਰਲੱਭ ਮਾਮਲਾ ਹੈ ਜਾਂ ਫਿਰ ਕੋਵਿਡ ਤੋਂ ਠੀਕ ਹੋ ਚੁੱਕੇ ਲੋਕਾਂ ਦੀ ਵੱਡੀ ਗਿਣਤੀ ਨੂੰ ਮੁੜ ਤੋਂ ਇਨਫੈਕਟਡ ਹੋਣ ਦਾ ਖਤਰਾ ਹੈ।
ਹਾਂਗਕਾਂਗ 'ਚ ਇਕ ਹੀ ਵਿਅਕਤੀ ਦੇ ਦੂਜੀ ਵਾਰ ਕੋਰੋਨਾ ਪੌਜ਼ੇਟਿਵ ਹੋਣ 'ਤੇ ਵਿਗਿਆਨੀ ਹੈਰਾਨ ਰਹਿ ਗਏ ਸਨ। 33 ਸਾਲਾ ਸ਼ਖ਼ਸ ਮੱਧ ਅਗਸਤ 'ਚ ਸਪੇਨ ਦੀ ਯਾਤਰਾ ਤੋਂ ਹਾਂਗਕਾਂਗ ਪਰਤਿਆ ਸੀ। ਇਸ ਦੌਰਾਨ ਜੈਨੇਟਿਕ ਟੈਸਟ 'ਚ ਕੋਰੋਨਾ ਵਾਇਰਸ ਦੇ ਵੱਖ ਸਟ੍ਰੇਨ ਦਾ ਖੁਲਾਸਾ ਹੋਇਆ।
ਕੋਰੋਨਾ ਵਾਇਰਸ: ਕੌਮਾਂਤਰੀ ਪੱਧਰ 'ਤੇ ਤਬਾਹੀ ਬਰਕਰਾਰ, ਇਕ ਦਿਨ 'ਚ ਆਏ 2.39 ਲੱਖ ਨਵੇਂ ਕੇਸ, 6,000 ਦੇ ਕਰੀਬ ਮੌਤਾਂ
ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਲਾਪਰਵਾਹੀ ਨਹੀਂ ਵਰਤੀ ਜਾਣੀ ਚਾਹੀਦੀ। ਕਿਉਂਕਿ ਨੀਦਰਲੈਂਡ ਅਤੇ ਬੈਲਜ਼ੀਅਮ 'ਚ ਇਕ ਵੀ ਵਿਅਕਤੀ ਜੇ ਮੁੜ ਤੋਂ ਇਨਫੈਕਟਡ ਹੋਣ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਖਿਲਾਫ ਲੰਬੇ ਸਮੇਂ ਤਕ ਇਮਿਊਨਿਟੀ ਨਹੀਂ ਰਹਿੰਦੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ