ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਵਿੱਚ ਆਮ ਲੋਕਾਂ ਦੇ ਸਾਹਮਣੇ ਹਰ ਮੋਰਚੇ 'ਤੇ ਅਸਫਲ ਰਹਿਣ 'ਤੇ ਵੀ 'ਮੈਨ ਆਫ ਦ ਈਅਰ' ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਜੌਰਡਨ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਮੈਗਜ਼ੀਨ ‘ਦ ਮੁਸਲਿਮ 500’ ਨੇ ਦਿੱਤਾ ਹੈ। ਮੈਗਜ਼ੀਨ ਨੇ ਦੱਸਿਆ ਕਿ ਇਮਰਾਨ ਦੁਨੀਆ ਦੇ 16ਵੇਂ ਪ੍ਰਭਾਵਸ਼ਾਲੀ ਮੁਸਲਮਾਨਾਂ ਵਿੱਚੋਂ ਇੱਕ ਹਨ। ਮੈਗਜ਼ੀਨ ਨੇ ਯੂਐਸ ਦੀ ਕਾਂਗਰਸ ਵੁਮੈਨ ਰਸ਼ੀਦਾ ਤਾਲਿਬ ਨੂੰ ਵੂਮਨ ਆਫ ਦ ਈਅਰ ਦਾ ਸਨਮਾਨ ਦਿੱਤਾ ਹੈ।

ਦਰਅਸਲ ਇਹ ਮੈਗਜ਼ੀਨ ਸਾਲਾਨਾ ਪ੍ਰਕਾਸ਼ਤ ਹੁੰਦੀ ਹੈ ਤੇ ਮੈਗਜ਼ੀਨ ਨੇ ਇਮਰਾਨ ਖ਼ਾਨ ਨੂੰ ਭਾਰਤ ਨਾਲ ਸ਼ਾਂਤੀ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਕਰਕੇ ਇਹ ਸਨਮਾਨ ਦਿੱਤਾ ਹੈ। ਇਮਰਾਨ 2018 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸੀ।

ਇਸ ਦੇ ਨਾਲ ਹੀ ‘ਦ ਮੁਸਲਿਮ 500’ ਮੈਗਜ਼ੀਨ ਦੇ ਸੰਪਾਦਕ ਐਸ ਅਬਦੁੱਲਾ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਨੇ ਕੈਂਸਰ ਪੀੜਤਾਂ ਦੇ ਇਲਾਜ ਤੇ ਖੋਜ ਨੂੰ ਸਮਰਪਿਤ ਹਸਪਤਾਲ ਦੀ ਸਥਾਪਨਾ ਲਈ ਇੱਕ ਸਫਲ ਨੀਂਹ ਪੱਥਰ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਮਰਾਨ ਦੀ ਮੁਹਿੰਮ ਸਦਕਾ ਹੀ ਸ਼ੌਕਤ ਖ਼ਾਨਮ ਮੈਮੋਰੀਅਲ ਕੈਂਸਰ ਹਸਪਤਾਲ 1994 ਵਿੱਚ ਲਾਹੌਰ, ਪਾਕਿਸਤਾਨ ਵਿੱਚ ਸ਼ੁਰੂ ਕੀਤਾ ਗਿਆ ਸੀ।

Jacob Blake Death: ਅਮਰੀਕੀ ਪੁਲਿਸ ਦੀ ਬੇਰਹਿਮੀ, ਪੁੱਤਰਾਂ ਸਾਹਮਣੇ ਪਿਓ 'ਤੇ ਚਲਾਈਆਂ ਗੋਲੀਆਂ

ਪਿੰਡਾਂ 'ਚ ਗਰੀਬਾਂ ਲਈ ਪਹੁੰਚਿਆ ਖ਼ਰਾਬ ਰਾਸ਼ਨ, ਆਟੇ 'ਚ ਸੁੰਡੀਆਂ ਤੇ ਦਾਲ-ਚੀਨੀ ਵੀ ਖ਼ਰਾਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904