ਸੋਸ਼ਲ ਮੀਡੀਆ 'ਤੇ ਵਿਸਕੌਨਸਿਨ ਦੇ ਰਾਜਪਾਲ ਟੋਨੀ ਈਵਰਜ਼ ਵੱਲੋਂ ਪੋਸਟ ਕੀਤੀ ਵੀਡੀਓ ਵਿੱਚ ਜੈਕਬ ਬਲੇਕ ਨਾਂ ਦਾ ਸ਼ਖਸ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਚਿੱਟਾ ਕਮੀਜ਼ ਤੇ ਕਾਲੀ ਸ਼ੌਰਟਸ ਪਹਿਨੇ ਇਹ ਆਦਮੀ ਗ੍ਰੇਅ ਕੱਲਰ ਦੀ ਕਾਰ ਵੱਲ ਜਾ ਰਿਹਾ ਹੈ। ਉਸ ਦੇ ਪਿੱਛੇ ਦੋ ਪੁਲਿਸ ਅਧਿਕਾਰੀ ਹੱਥਾਂ ਵਿੱਚ ਬੰਦੂਕ ਫੜੇ ਹੋਏ ਦਿਖਾਈ ਦੇ ਰਹੇ ਹਨ। ਜਿਵੇਂ ਹੀ ਬਲੇਕ ਨੇ ਕਾਰ ਅੰਦਰ ਬੈਠਣ ਲਈ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਅਧਿਕਾਰੀ ਨੇ ਉਸ ਦੀ ਕਮੀਜ਼ ਫੜ ਲਈ, ਫਿਰ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ਤੋਂ ਬਾਅਦ ਐਤਵਾਰ ਦੇਰ ਰਾਤ ਤਕਰੀਬਨ 100 ਲੋਕਾਂ ਦੀ ਭੀੜ ਕੇਨੋਸ਼ਾ ਕਾਉਂਟੀ ਪਬਲਿਕ ਸੇਫਟੀ ਇਮਾਰਤ ਪਹੁੰਚੀ ਤੇ ‘ਨੋ ਜਸਟਿਸ, ਨੋ ਪੀਸ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕੇਨੋਸ਼ਾ ਕਾਉਂਟੀ ਨੇ ਸੋਮਵਾਰ ਸਵੇਰੇ 7 ਵਜੇ ਤੱਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਕੇਨੋਸ਼ਾ ਪੁਲਿਸ ਦੀ ਬੇਨਤੀ 'ਤੇ ਵਿਸਕੋਨਸਿਨ ਸਟੇਟ ਪੈਟਰੌਲ ਤੇ ਕੇਨੋਸ਼ਾ ਕਾਉਂਟੀ ਸ਼ੈਰਿਫ ਦੇ ਨੁਮਾਇੰਦੇ ਘਟਨਾ ਵਾਲੀ ਥਾਂ ਪਹੁੰਚੇ, ਕਿਉਂਕਿ ਇੱਕ ਪੁਲਿਸ ਅਧਿਕਾਰੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਹੈ।
ਵਿਸਕਾਨਸਿਨ ਰਾਜ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦਾ ਅਪਰਾਧਿਕ ਜਾਂਚ ਵਿਭਾਗ ਇਸ ਘਟਨਾ ਦੀ ਜਾਂਚ ਕਰੇਗਾ। ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਪ੍ਰਸ਼ਾਸਕੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ।
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਬਾਰੇ ਮੁੜ ਚਰਚਾ, ਕੋਮਾ 'ਚ ਜਾਂ ਹੋਈ ਮੌਤ! ਕੀ ਹੈ ਸੱਚ
ਨੀਲਮ-ਜੇਹਲਮ ਨਦੀ 'ਤੇ ਡੈਮ ਵਿਰੁੱਧ 1000 ਤੋਂ ਵੱਧ ਲੋਕ ਸੜਕਾਂ 'ਤੇ ਉੱਤਰੇ, ਪੀਓਕੇ ਵਿਚ ਪ੍ਰਦਰਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904