ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਲੈਕੇ ਕਈ ਅਟਕਲਾਂ ਹਨ। ਹੁਣ ਉਨ੍ਹਾਂ ਦੇ ਕੋਮਾ 'ਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਉਨ੍ਹਾਂ ਦੀ ਭੈਣ ਕਿਮ ਯੋ ਜੋਂਗ ਨੇ ਹੁਣ ਦੇਸ਼ ਦੀ ਸੱਤਾ ਸੰਭਾਲ ਲਈ ਹੈ। ਕਿਮ ਯੋ ਜੋਂਗ ਨੂੰ ਲੈਕੇ ਅੰਤਰ ਰਾਸ਼ਟਰੀ ਮਾਮਲਿਆਂ ਦੇ ਮਾਹਿਰ ਕਾਫੀ ਸਾਵਧਾਨ ਹਨ ਤੇ ਖਦਸ਼ਾ ਜਤਾਇਆ ਜਾ ਰਿਹਾ ਕਿ ਉਹ ਆਪਣੇ ਭਰਾ ਤੋਂ ਵੀ ਜ਼ਿਆਦਾ ਖਤਰਨਾਕ ਅੰਦਾਜ਼ 'ਚ ਸ਼ਾਸਨ ਕਰ ਸਕਦੀ ਹੈ।


ਅਮਰੀਕੀ ਫੌਜ ਦੇ ਇਕ ਸਾਬਕਾ ਅਧਿਕਾਰੀ ਦਾ ਮੰਨਣਾ ਹੈ ਕਿ 'ਕਿਮ ਜੋਂਗ ਦੀ ਭੈਣ ਆਪਣੇ ਪਰਿਵਾਰ ਦੀ ਪ੍ਰਤਿਸ਼ਠਾ ਦੇ ਮੁਤਾਬਕ ਬੇਹੱਦ ਸਖ਼ਤ ਅਤੇ ਸ਼ਕਤੀਸ਼ਾਲੀ ਸ਼ਾਸਕ ਸਾਬਿਤ ਹੋਵੇਗੀ ਜੋ ਦਮਨਕਾਰੀ ਨੀਤੀਆ ਤੇ ਚੱਲੇਗੀ।


ਅਮਰੀਕੀ ਅਖ਼ਬਾਰ ਨਿਊਯਾਰਕ ਪੋਸਟ ਨੇ ਸਾਬਕਾ ਕਰਨਲ ਡੇਵਿਡ ਮੈਕਸਵੇਲ ਦੇ ਹਨਾਲੇ ਨਾਲ ਲਿਖਿਆ, 'ਪਰਿਵਾਰ ਦੀ ਸਾਖ ਤੇ ਇਤਿਹਾਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਬਹੁਤ ਹੀ ਬੇਰਹਿਮੀ ਨਾਲ ਸ਼ਾਸਨ ਕਰੇਗੀ।' ਇਕ ਅੰਤਰ ਰਾਸ਼ਟਰੀ ਮਾਮਲਿਆਂ ਦੀ ਜਾਣਕਾਰ ਇਕ ਪ੍ਰੋਫੈਸਰ ਨੇ ਵੀ ਕੁਝ ਅਜਿਹਾ ਹੀ ਦਾਅਵਾ ਕੀਤਾ ਹੈ।


ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ


ਸੁੰਗ ਯੂਨ ਲੀ ਦੇ ਮੁਤਾਬਕ 'ਕਿਮ ਯੋ ਜੋਗ ਬੇਸ਼ੱਕ ਮਹਿਲਾ ਹੈ ਪਰ ਸ਼ਾਸਨ ਮਿਜਾਜ਼ ਹੀ ਕੁਝ ਅਜਿਹਾ ਹੈ ਕਿ ਉਨ੍ਹਾਂ ਨੂੰ ਬੇਰਹਿਮ ਤੇ ਨਿਰਦਈ ਹੋਣਾ ਪਵੇਗਾ। ਉਨ੍ਹਾਂ ਦਾ ਕਹਿਣਾ ਕਿ ਘੱਟੋ-ਘੱਟ ਸ਼ਾਸਨ ਦੇ ਸ਼ੁਰੂਆਤੀ ਸਾਲਾਂ 'ਚ ਤਾਂ ਇਹੀ ਰੁਖ ਅਪਣਾਉਣਾ ਪਵੇਗਾ।





ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ