ਨਵੀਂ ਦਿੱਲੀ: ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਹੈ ਕਿ ਉੱਭਰ ਰਹੇ ਅਰਥਚਾਰਿਆਂ 'ਚੋਂ 2020 ਦੇ ਦੂਜੇ ਅੱਧ 'ਚ ਭਾਰਤ ਦੀ ਆਰਥਿਕਤਾ ਵਿੱਚ ਮਜ਼ਬੂਤ ਵਾਪਸੀ ਆ ਸਕਦੀ ਹੈ। ਇਸ ਦੇ ਨਾਲ ਇਹ 2021 ਦੇ ਆਖਰੀ ਮਹੀਨਿਆਂ ਵਿੱਚ ਪ੍ਰੀ-ਕੋਵਿਡ ਪੱਧਰ 'ਤੇ ਪਹੁੰਚ ਸਕਦਾ ਹੈ। ਗਲੋਬਲ ਮੈਕਰੋ ਆਉਟਲੁੱਕ 2020 ਨੂੰ ਅਪਡੇਟ ਕਰਦੇ ਹੋਏ ਰੇਟਿੰਗ ਏਜੰਸੀ ਨੇ ਕਿਹਾ ਕਿ ਕੋਵਿਡ-19 ਦੌਰਾਨ ਆਰਥਿਕ ਗਤੀਵਿਧੀ ਬਹੁਤ ਹੌਲੀ ਸੀ।
ਇਸ ਤੋਂ ਇਲਾਵਾ ਅਗਲੇ ਸਾਲ ਤਕ ਵੈਕਸੀਨ ਵੀ ਆਉਣ ਦੀ ਉਮੀਦ ਨਹੀਂ। ਏਜੰਸੀ ਨੇ ਕਿਹਾ ਹੈ ਕਿ ਭਾਰਤ, ਇੰਡੋਨੇਸ਼ੀਆ ਤੇ ਚੀਨ ਦੀਆਂ ਅਰਥਵਿਵਸਥਾਵਾਂ 2020 ਦੇ ਦੂਜੇ ਅੱਧ 'ਚ ਉੱਭਰ ਰਹੇ ਅਰਥਚਾਰੇ ਰਿਕਵਰੀ ਕਰ ਸਕਦੇ ਹਨ ਤੇ 2021 ਦੇ ਅੰਤ ਤਕ ਇਸ 'ਚ ਪ੍ਰੀ-ਕੋਵੀਡ ਲੈਵਲ ਦੀ ਰਫਤਾਰ ਆ ਸਕਦੀ ਹੈ।
ਰੇਟਿੰਗ ਏਜੰਸੀ ਨੇ ਭਾਰਤ ਦੀ ਗ੍ਰੋਥ ਦੇ ਮੁਲਾਂਕਣ ਨੂੰ ਨਹੀਂ ਬਦਲਿਆ। ਏਜੰਸੀ ਨੇ ਕਿਹਾ ਹੈ ਕਿ ਵਿੱਤੀ ਸਾਲ 2020-21 'ਚ ਆਰਥਿਕਤਾ 'ਚ 3.1 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ। 2021 'ਚ ਇਹ ਵਿਕਾਸ ਦਰ 6.9 ਪ੍ਰਤੀਸ਼ਤ ਦਰਜ਼ ਹੋ ਸਕਦੀ ਹੈ। ਚੀਨ ਦੀ ਆਰਥਿਕਤਾ ਇਸ ਸਮੇਂ ਸਭ ਤੋਂ ਤੇਜ਼ੀ ਨਾਲ ਵਿਕਾਸ ਦਰ 1.2 ਪ੍ਰਤੀਸ਼ਤ ਦਰਸਾ ਰਹੀ ਹੈ। ਪਹਿਲਾਂ ਇਹ 1 ਪ੍ਰਤੀਸ਼ਤ ਦੀ ਦਰ ਨਾਲ ਵਧਣ ਦਾ ਅਨੁਮਾਨ ਲਾਇਆ ਗਿਆ ਸੀ।
ਮੂਡੀਜ਼ ਨੇ ਕਿਹਾ ਹੈ ਕਿ ਭਾਰਤ 'ਚ ਬੁਨਿਆਦੀ ਢਾਂਚੇ 'ਤੇ ਖਰਚੇ ਵਧਾ ਕੇ ਵਿਕਾਸ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਨੇ ਬੈਂਕਾਂ ਦੀ ਕਮਜ਼ੋਰੀ ਵੱਲ ਇਸ਼ਾਰਾ ਕੀਤਾ ਹੈ। ਮੂਡੀਜ਼ ਨੇ ਕਿਹਾ ਹੈ ਕਿ ਚੀਨ ਤੇ ਅਮਰੀਕਾ ਦਰਮਿਆਨ ਵਪਾਰ ਯੁੱਧ ਦਾ ਏਸ਼ੀਆਈ ਦੇਸ਼ਾਂ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
2021 ਦੇ ਅਖੀਰ 'ਚ ਰਫਤਾਰ ਫੜ ਸਕਦੀ ਅਰਥਵਿਵਸਥਾ, ਮੁਡੀਜ਼ ਦਾ ਦਾਅਵਾ
ਏਬੀਪੀ ਸਾਂਝਾ
Updated at:
26 Aug 2020 01:35 PM (IST)
ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਹੈ ਕਿ ਉੱਭਰ ਰਹੇ ਅਰਥਚਾਰਿਆਂ 'ਚੋਂ 2020 ਦੇ ਦੂਜੇ ਅੱਧ 'ਚ ਭਾਰਤ ਦੀ ਆਰਥਿਕਤਾ ਵਿੱਚ ਮਜ਼ਬੂਤ ਵਾਪਸੀ ਆ ਸਕਦੀ ਹੈ। ਇਸ ਦੇ ਨਾਲ ਇਹ 2021 ਦੇ ਆਖਰੀ ਮਹੀਨਿਆਂ ਵਿੱਚ ਪ੍ਰੀ-ਕੋਵਿਡ ਪੱਧਰ 'ਤੇ ਪਹੁੰਚ ਸਕਦਾ ਹੈ।
- - - - - - - - - Advertisement - - - - - - - - -