ਜੰਗਲ ਦਾ ਰਾਜਾ ਮੰਨਿਆ ਜਾਂਦਾ ਸ਼ੇਰ ਜਿਸ ਨੂੰ ਮੱਝਾਂ ਦੇ ਝੁੰਡ ਨੇ ਹੀ ਅੱਗੇ ਲਾ ਲਿਆ। ਮੱਝਾਂ ਦੇ ਡਰ ਤੋਂ ਸ਼ੇਰ ਦੌੜਦੇ ਹੋਏ ਦਿਖਾਈ ਦਿੱਤੇ। ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਹਕੀਕਤ 'ਚ ਅਜਿਹਾ ਹੋ ਰਿਹਾ ਹੈ। ਦਰਅਸਲ ਮੱਝਾਂ ਦਾ ਝੁੰਡ ਸ਼ੇਰਾਂ ਨੂੰ ਆਪਣੇ ਕਦਮ ਪਿਛਾਂਹ ਵੱਲ ਖਿੱਚਣ ਲਈ ਮਜ਼ਬੂਰ ਕਰ ਦਿੰਦਾ ਹੈ।
ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਮੱਝਾਂ ਦਾ ਝੁੰਡ ਜਾ ਰਿਹਾ ਹੁੰਦਾ ਹੈ, ਸਾਹਮਣੇ ਤੋਂ ਦੋ ਸ਼ੇਰ ਆ ਜਾਂਦੇ ਹਨ ਪਰ ਝੁੰਡ ਦੇਖਦਿਆਂ ਹੀ ਵਾਪਸ ਭੱਜ ਲੈਂਦਾ ਹੈ। ਝੁੰਡ 'ਚ ਕੁਝ ਮੱਝਾਂ ਵਾਪਸ ਪਰਤਦੀਆਂ ਹਨ ਤੇ ਸ਼ੇਰਾਂ 'ਤੇ ਹਮਲਾਵਰ ਹੋ ਜਾਂਦੀਆਂ ਹਨ।