ਨਵੀਂ ਦਿੱਲੀ: ਕੋਰੋਨਾ ਨੂੰ ਆਧਾਰ ਬਣਾ ਕੇ ਬੇਸ਼ੱਕ ਵਿਰੋਧੀ ਸਿਆਸੀ ਦਲ ਲਗਾਤਾਰ JEE/NEET ਦੀ ਪ੍ਰੀਖਿਆ ਨੂੰ ਅੱਗੇ ਵਧਾਉਣ ਦੀ ਮੰਗ ਕਰ ਰਹੇ ਹਨ ਪਰ ਕੇਂਦਰੀ ਸਿੱਖਿਆ ਮੰਤਰਾਲੇ ਨੇ ਇਸ 'ਤੇ ਇੱਕ ਵਾਰ ਫਿਰ ਆਪਣਾ ਰੁਖ਼ ਸਪਸ਼ਟ ਕਰ ਦਿੱਤਾ ਹੈ। ਦੇਰ ਰਾਤ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਸਪਸ਼ਟ ਕੀਤਾ ਕਿ JEE ਦੀ ਪ੍ਰੀਖਿਆ ਪਹਿਲਾਂ ਤੋਂ ਤੈਅ ਤਾਰੀਖ ਮੁਤਾਬਕ ਪਹਿਲੀ ਸਤੰਬਰ ਤੋਂ ਛੇ ਸਤੰਬਰ 2020 ਦਰਮਿਆਨ ਕਰਵਾਈ ਜਾਵੇਗੀ ਜਦਕਿ NEET ਦੀ ਪਰੀਖਿਆ 12 ਸਤੰਬਰ, 2020 ਨੂੰ ਹੋਵੇਗੀ।



ਇੰਨਾ ਹੀ ਨਹੀਂ ਏਜੰਸੀ ਨੇ ਸੂਬਾ ਵਾਰ ਉਮੀਦਵਾਰਾਂ ਦੀ ਸੰਖਿਆਂ ਤੇ ਉਨ੍ਹਾਂ ਲਈ ਤੈਅ ਕੀਤੇ ਗਏ ਕੇਂਦਰਾਂ ਦਾ ਵੀ ਬਿਓਰਾ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰੀ ਨਿਊਜ਼ ਚੈਨਲ ਡੀਡੀ ਨਿਊਜ਼ ਨਾਲ ਗੱਲ ਕਰਦਿਆਂ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਮਾਪਿਆਂ ਤੇ ਵਿਦਿਆਰਥੀਆਂ ਦੀ ਮੰਗ 'ਤੇ ਹੀ ਪ੍ਰੀਖਿਆ ਕਰਵਾਈ ਜਾ ਰਹੀ ਹੈ।



ਉਨ੍ਹਾਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ 'ਕੋਰਟ ਵੀ ਮੰਨਦਾ ਹੈ ਕਿ ਅਕੈਡਮਿਕ ਈਅਰ ਬਰਬਾਦ ਨਹੀਂ ਕੀਤਾ ਜਾ ਸਕਦਾ। ਫਿਰ ਵੀ ਸਾਡਾ ਮੰਨਣਾ ਹੈ ਕਿ ਪਹਿਲਾਂ ਸੁਰੱਖਿਆ ਫਿਰ ਪ੍ਰੀਖਿਆ। ਇਸ ਲਈ ਅਸੀਂ ਪ੍ਰੀਖਿਆ ਕੇਂਦਰਾਂ 'ਚ ਕੋਰੋਨਾ ਦੇ ਖਤਰੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ।



ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ



ਮਮਤਾ ਬੈਨਰਜੀ ਤੋਂ ਲੈ ਕੇ ਅਸਦੁਦੀਨ ਓਵੈਸੀ, ਨਵੀਨ ਪਟਨਾਇਕ ਤੇ ਹੋਰ ਸਿਆਸੀ ਦਲਾਂ ਨੇ ਪ੍ਰੀਖਿਆ ਅੱਗੇ ਵਧਾਉਣ ਦੀ ਮੰਗ ਕੀਤੀ ਹੈ ਪਰ ਕੇਂਦਰ ਸਰਕਾਰ ਨੇ ਵਿਰੋਧੀਆਂ ਦੇ ਹਮਲਾਵਰ ਰੁਖ਼ ਦੇ ਬਾਵਜੂਦ ਆਪਣਾ ਰੁਖ਼ ਸਪਸ਼ਟ ਕਰ ਦਿੱਤਾ ਹੈ ਕਿ ਪ੍ਰੀਖਿਆ ਕਰਵਾਈ ਜਾਵੇਗੀ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Education Loan Information:

Calculate Education Loan EMI