ਚੰਡੀਗੜ੍ਹ: ਏਅਰ ਲਾਇਨ ਕੰਪਨੀ ਇੰਡੀਗੋ ਨੇ ਚੰਡੀਗੜ੍ਹ ਅਤੇ ਲਖਨਾਉ 'ਚ ਆਪਣਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ।ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਜੈਪੁਰ ਇੱਕ ਨਵੇਂ ਰੂਟ ਤੇ ਵੀ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ।ਬੀਤੇ ਕੱਲ੍ਹ ਯਾਨੀ ਸੋਮਵਾਰ ਨੂੰ ਇੰਡੀਗੋ ਦੀ ਇੱਕ ਉਡਾਨ 48 ਯਾਤਰੀਆਂ ਨਾਲ 9:56 ਵਜੇ ਚੰਡੀਗੜ੍ਹ 'ਚ ਲੈਂਡ ਕੀਤੀ।

ਜੈਪੁਰ ਦੇ ਲਈ ਸੋਮਵਾਰ, ਬੁੱਧਵਾਰ ਅਤੇ ਐਤਵਾਰ ਨੂੰ ਉਡਾਣਾਂ ਚੱਲਣਗੀਆਂ।ਇਸ ਤੋਂ ਇਲਾਵਾ ਲਖਨਾਉ ਲਈ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਨਾਂ ਚੱਲਣਗੀਆਂ।