ਨਾਸਿਕ: ਨਾਸਿਕ ਵਿੱਚ ਐਕਸਿਸ ਬੈਂਕ ਦੇ ਏਟੀਐਮ ਵਿੱਚ ਤਕਨੀਕੀ ਖ਼ਰਾਬੀ ਕਾਰਨ ਕੁਝ ਲੋਕਾਂ ਨੂੰ ਪੰਜ ਗੁਣਾਂ ਜ਼ਿਆਦਾ ਰਕਮ ਮਿਲ ਗਈ। ਇੱਕ ਬੈਂਕ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ ਦੋ ਜਣਿਆਂ ਨੂੰ ਵਿਜੈ ਨਗਰ ਦੇ ਏਟੀਐਮ ਦੇ ਇੰਟਰਫੇਸ ’ਤੇ ਕੱਢੀ ਜਾਣ ਵਾਲੀ ਰਕਮ ਪੰਜ ਵਾਰ ਨਿਕਲ ਗਈ। ਏਟੀਐਮ ਦੇ ਸਹਾਇਕ ਪ੍ਰਬੰਧਕ ਪ੍ਰਵੀਨ ਭੀਸੇ ਨੇ ਦੱਸਿਆ ਕਿ ਖ਼ਰਾਬੀ ਦਾ ਪਤਾ ਲੱਗਣ ਤੋਂ ਪਹਿਲਾਂ ਏਟੀਐਮ ਵਿੱਚੋਂ ਕਰੀਬ 2 ਲੱਖ ਰੁਪਏ ਤੋਂ ਜ਼ਿਆਦਾ ਕਰਮ ਕੱਢੀ ਗਈ।

ਸੋਮਵਾਰ ਦੁਪਹਿਰ ਏਟੀਐਮ ਵਿੱਚ ਪੈਸੇ ਪਾਉਣ ਤੋਂ ਬਾਅਦ ਗਾਹਕ ਨੇ ਇੱਕ ਹਜ਼ਾਰ ਰੁਪਏ ਕੱਢਣੇ ਸੀ ਪਰ ਉਸ ਨੂੰ ਪੰਜ ਹਜ਼ਾਰ ਰੁਪਏ ਮਿਲ ਗਏ। ਇੱਕ ਹੋਰ ਕਰਾਡ ਧਾਰਕ ਜਿਸ ਨੇ 4000 ਹਜ਼ਾਰ ਰੁਪਏ ਕੱਢਣੇ ਸੀ। ਉਸ ਨੂੰ 4 ਹਜ਼ਾਰ ਦੀ ਬਜਾਏ ਪੰਜ ਗੁਣਾ ਜ਼ਿਆਦਾ, 20 ਹਜ਼ਾਰ ਰੁਪਏ ਮਿਲ ਗਏ। ਉਸ ਨੇ ਤੁਰੰਤ ਇਸ ਸਬੰਧੀ ਬੈਂਕ ਵਾਲਿਆਂ ਨੂੰ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਬੈਂਕ ਅਧਿਕਾਰੀ ਏਟੀਐਮ ਪੁੱਜੇ ਤੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ। ਇਸ ਪਿੱਛੋਂ ਪੁਲਿਸ ਨੇ ਹੋਰ ਲੋਕਾਂ ਨੂੰ ਏਟੀਐਮ ਵਰਤਣ ਤੋਂ ਰੋਕ ਦਿੱਤਾ।