ਨਵੀਂ ਦਿੱਲੀ: ਫੈਮਿਨਾ ਮਿਸ ਇੰਡੀਆ 2018 ਮੁਕਾਬਲੇ ਦਾ ਤਾਜ ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਦੇ ਸਿਰ ਸਜਿਆ। ਉਸ ਨੇ 29 ਹੋਰ ਮੁਕਾਬਲੇਬਾਜ਼ ਕੁੜੀਆਂ ਨੂੰ ਪਛਾੜਦਿਆਂ ਇਹ ਖ਼ਿਤਾਬ ਜਿੱਤਿਆ। ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਉਸ ਨੂੰ ਤਾਜ ਪਹਿਨਾਇਆ। ਇਸ ਮੁਕਾਬਲੇ ਵਿੱਚ ਹਰਿਆਣਾ ਦੀ ਮੀਨਾਕਸ਼ੀ ਚੌਧਰੀ ਫਰਸਟ ਰਨਰਅਪ ਤੇ ਆਂਧਰਾ ਪ੍ਰਦੇਸ਼ ਦੀ ਸ਼ਰੇਆ ਰਾਵ ਸੈਕੰਡ ਰਨਰਅਪ ਰਹੀਆਂ।

 

https://www.instagram.com/p/BkOEepqnLoi/?utm_source=ig_embed

ਮੁੰਬਈ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਇੱਕ ਰੰਗਾਰੰਗ ਪ੍ਰੋਗਰਾਮ ਵੀ ਕਰਾਇਆ ਗਿਆ। ਅਨੁਕ੍ਰਿਤੀ ਵਾਸ ਪੇਸ਼ੇ ਵਜੋਂ ਇੱਕ ਖਿਡਾਰਨ ਤੇ ਡਾਂਸਰ ਹੈ। ਆਪਣੀ ਮਾਂ ਦਾ ਖ਼ੁਆਬ ਪੂਰਾ ਕਰਨ ਲਈ ਉਹ ਫਰੈਂਚ ਭਾਸ਼ਾ ਵਿੱਚ ਬੀਏ ਕਰ ਰਹੀ ਹੈ। ਉਸ ਨੂੰ ਬਾਈਕ ਚਲਾਉਣਾ ਬਹੁਤ ਪਸੰਦ ਹੈ। ਭਵਿੱਖ ਵਿੱਚ ਉਹ ਸੁਪਰ ਮਾਡਲ ਬਣਨਾ ਚਾਹੁੰਦੀ ਹੈ।

https://instagram.com/p/BkINjqohgL4/?utm_source=ig_embed

ਦੇਸ਼ ਦੀ ਸਭ ਤੋਂ ਵੱਡੇ ਸੁੰਦਰਤਾ ਮੁਕਾਬਲੇ ਫੈਮਿਨਾ ਮਿਸ ਇੰਡੀਆ 2018 ਦਾ ਪ੍ਰੋਗਰਾਮ ਮੰਗਲਵਾਰ ਦੀ ਰਾਤ ਮੁੰਬਈ ਦੇ ਐਨਐਸਈਆਈ, ਡੋਮ, ਵਰਲੀ ਵਿੱਚ ਪੂਰਾ ਹੋਇਆ। ਇਸ ਪ੍ਰੋਗਰਾਮ ਵਿੱਚ ਕਈ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਾਧੂਰੀ ਦੀਕਸ਼ਿਤ, ਕਰੀਨਾ ਕਪੂਰ ਖ਼ਾਨ ਤੇ ਜੈਕਲਿਨ ਨੇ ਧਮਾਕੇਦਾਰ ਡਾਂਸ ਪੇਸ਼ ਕੀਤਾ। ਇਸ ਦੇ ਨਾਲ ਹੀ ਕਰਨ ਜੌਹਰ ਤੇ ਆਯੂਸ਼ਮਾਨ ਖੁਰਾਨਾ ਨੇ ਆਪਣੀ ਹਾਸਰਸ ਕਾਮੇਡੀ ਨਾਲ ਸਭ ਨੂੰ ਖੂਬ ਹਸਾਇਆ।

https://instagram.com/p/BkNmltsH9Ec/?utm_source=ig_embed

https://instagram.com/p/BkNuHMzHm2g/?utm_source=ig_embed

https://www.instagram.com/p/BkNwgtXH6Jj/?utm_source=ig_embed