ਮਹੋਬਾ: ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ 'ਚ ਔਰਤਾਂ 'ਤੇ ਤਸ਼ੱਦਦ ਦਾ ਇੱਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਵ-ਵਿਆਹੀ ਧੀ ਆਪਣੇ ਪਤੀ ਤੋਂ ਤੰਗ ਆ ਕੇ ਤਲਾਕ ਦੀ ਮੰਗ ਕਰ ਰਹੀ ਹੈ ਤਾਂ ਉੱਥੇ ਹੀ ਮਾਂ ਵੀ ਆਪਣੇ ਪਤੀ ਤੋਂ ਤੰਗ ਆ ਕੇ ਡੀਐਮ ਦੇ ਦਰਵਾਜ਼ੇ 'ਤੇ ਜਾ ਕੇ ਇਨਸਾਫ਼ ਦੀ ਗੁਹਾਰ ਲਾ ਰਹੀ ਹੈ। ਮਾਂ ਤੇ ਧੀ ਨੇ ਆਪੋ-ਆਪਣੇ ਪਤੀਆਂ ਦੇ ਤਸ਼ੱਦਦ-ਜ਼ੁਲਮਾਂ ਤੋਂ ਪ੍ਰੇਸ਼ਾਨ ਹੋ ਕੇ ਤਲਾਕ ਦੀ ਗੁਹਾਰ ਲਾਈ ਹੈ। ਇਸ ਮਾਮਲੇ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ।


ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਕਈ ਮਾਮਲੇ ਆਏ ਦਿਨ ਅਧਿਕਾਰੀਆਂ ਦੇ ਦਫ਼ਤਰਾਂ ਅੰਦਰ ਸੁਣਨ-ਵੇਖਣ ਨੂੰ ਮਿਲਦੇ ਹਨ ਪਰ ਮਹੋਬਾ 'ਚ ਇਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਹੈ, ਜਿਸ 'ਚ ਮਾਂ ਤੇ ਧੀ ਆਪਣੇ ਪਤੀਆਂ ਦੇ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਡੀਐਮ ਕੋਲ ਪਹੁੰਚੀਆਂ ਤੇ ਦੋਵੇਂ ਆਪਣੇ ਪਤੀਆਂ ਤੋਂ ਤਲਾਕ ਲੈਣਾ ਚਾਹੁੰਦੀਆਂ ਹਨ। ਮਹੋਬਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ 'ਚ ਪਹੁੰਚੀ ਮਾਂ-ਧੀ ਦੀ ਸਮੱਸਿਆ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।


ਦਰਅਸਲ ਕਬਰਈ ਥਾਣਾ ਖੇਤਰ ਦੇ ਪਿੰਡ ਮਹੇਵਾ ਦੀ ਰਹਿਣ ਵਾਲੀ ਨੀਲਮ ਕੁਸ਼ਵਾਹਾ ਆਪਣੀ ਮਾਂ ਦੇ ਨਾਲ ਜ਼ਿਲ੍ਹਾ ਅਧਿਕਾਰੀ ਨੂੰ ਇੱਕ ਦਰਖਾਸਤ ਦੇਣ ਪਹੁੰਚੀ, ਜਿੱਥੇ ਉਸ ਨੇ ਆਪਣੇ ਪਤੀ ਵੱਲੋਂ ਤਸ਼ੱਦਦ ਢਾਹੇ ਜਾਣ ਦੀ ਸ਼ਿਕਾਇਤ ਕੀਤੀ ਤੇ ਤਲਾਕ ਦੀ ਮੰਗ ਕੀਤੀ ਤਾਂ ਉਸ ਦੀ ਮਾਂ ਨੇ ਵੀ ਆਪਣੇ ਪਤੀ ਦੇ ਤਸ਼ੱਦਦ ਦੀ ਦਾਸਤਾਨ ਬਿਆਨ ਕਰਦਿਆਂ ਤਲਾਕ ਦੀ ਗੁਹਾਰ ਲਗਾਈ। ਸ਼ਿਕਾਇਤ ਦੇਣ ਆਈ ਨੀਲਮ ਕੁਸ਼ਵਾਹਾ ਦਾ ਕਹਿਣਾ ਹੈ ਕਿ 11 ਦਸੰਬਰ ਨੂੰ ਇੱਕ ਸਮੂਹਿਕ ਵਿਆਹ ਸੰਮੇਲਨ 'ਚ ਉਸ ਦਾ ਵਿਆਹ ਕਬਰਈ ਦੇ ਚੰਦਰਵਾਲ ਰੋਡ 'ਤੇ ਰਹਿਣ ਵਾਲੇ ਅਯੁੱਧਿਆ ਪ੍ਰਸਾਦ ਨਾਲ ਹੋਇਆ ਸੀ।


ਪਰ ਵਿਆਹ ਤੋਂ ਬਾਅਦ ਹੀ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਤੋਂ ਦਾਜ ਦੀ ਮੰਗ ਕਰ ਰਹੇ ਸਨ। 3 ਲੱਖ ਦਾਜ ਦੀ ਮੰਗ ਦੇ ਨਾਲ-ਨਾਲ ਉਸ ਨੂੰ ਤੰਗ-ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਸੀ। ਇਕ ਦਿਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਵੀ ਸਬੰਧ ਹਨ, ਜਿਸ ਕਾਰਨ ਪੀੜਤਾ ਨੇ ਤੰਗ ਆ ਕੇ ਥਾਣੇ 'ਚ ਸ਼ਿਕਾਇਤ ਕੀਤੀ। ਫਿਰ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਅਜਿਹੇ 'ਚ ਪੀੜਤਾ ਨੇ ਆਪਣੇ ਪਤੀ ਨੂੰ ਤਲਾਕ ਦੇਣ ਦਾ ਇਰਾਦਾ ਬਣਾ ਲਿਆ ਹੈ।


ਪੀੜਤਾ ਆਪਣੀ ਮਾਂ ਦੇ ਨਾਲ ਜ਼ਿਲ੍ਹਾ ਮੈਜਿਸਟ੍ਰੇਟ ਦੇ ਕੋਲ ਪਹੁੰਚੀ ਅਤੇ ਆਪਣੇ ਪਤੀ ਅਤੇ ਸਹੁਰੇ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਲੈ ਕੇ ਤਲਾਕ ਦੀ ਗੁਹਾਰ ਲਗਾਈ। ਇੰਨਾ ਹੀ ਨਹੀਂ ਪੀੜਤਾ ਦੀ ਮਾਂ ਨੇ ਵੀ ਆਪਣੇ ਪਤੀ ਜਗਰਾਮ ਕੁਸ਼ਵਾਹਾ ਤੋਂ ਤਲਾਕ ਲੈਣ ਦੀ ਮੰਗ ਕੀਤੀ ਹੈ। ਨਵ-ਵਿਆਹੁਤਾ ਨੀਲਮ ਕੁਸ਼ਵਾਹਾ ਦੱਸਦੀ ਹੈ ਕਿ ਉਸ ਦਾ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਪਰ ਉਹ ਹੁਣ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ, ਕਿਉਂਕਿ ਉਸ ਨਾਲ ਹਰ ਰੋਜ਼ ਮਾਰਕੁੱਟ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ: ਫਿਟਮੈਂਟ ਫੈਕਟਰ ਵਧਣ ਨਾਲ 26,000 ਹੋ ਜਾਵੇਗੀ ਬੇਸਿਕ ਸੈਲਰੀ, ਇੰਨੀ ਵਧੇਗੀ ਤਨਖਾਹ