ਨਵੀਂ ਦਿੱਲੀ: ਜ਼ਿਆਦਾਤਰ ਦੇਸ਼ਾਂ ਵਿੱਚ ਕੋਰੋਨਵਾਇਰਸ ਕਾਰਨ ਵੱਖ-ਵੱਖ ਸਮਾਰੋਹਾਂ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਅਜਿਹੀ ਸਥਿਤੀ ਵਿੱਚ ਕੱਪਲਸ ਨੂੰ ਸਿਰਫ ਸੀਮਤ ਮਹਿਮਾਨਾਂ ਨਾਲ ਵਿਆਹ ਕਰਨਾ ਪੈ ਰਿਹਾ ਹੈ ਪਰ ਇੱਕ ਜੋੜੇ ਨੇ ਕੋਰੋਨਾ ਦੀਆਂ ਪਾਬੰਦੀਆਂ ਦੇ ਬਾਵਜੂਦ ਲਗਪਗ 10 ਹਜ਼ਾਰ ਲੋਕਾਂ ਨੂੰ ਆਪਣੇ ਵਿਆਹ ਲਈ ਬੁਲਾਇਆ। ਖਾਸ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੇ ਕੋਰੋਨਾ ਦੇ ਨਿਯਮਾਂ ਨੂੰ ਵੀ ਨਹੀਂ ਤੋੜੇ। ਆਓ ਜਾਣਦੇ ਹਾਂ ਕਿਵੇਂ।

ਰਿਪੋਰਟ ਮੁਤਾਬਕ, ਕੋਰੋਨਾ ਪਾਬੰਦੀਆਂ ਦੇ ਤਹਿਤ ਮਲੇਸ਼ੀਆ ਵਿੱਚ ਸਿਰਫ 20 ਲੋਕਾਂ ਨੂੰ ਵਿਆਹ 'ਚ ਬੁਲਾਉਣ ਦੀ ਇਜਾਜ਼ਤ ਸੀ। ਇਸ ਲਈ, ਜੋੜੇ ਨੇ ਆਪਣੇ ਵਿਆਹ ਨੂੰ 'ਡ੍ਰਾਇਵ ਥ੍ਰੂ' ਈਵੈਂਟ ਵਿਚ ਤਬਦੀਲ ਕੀਤਾ ਤੇ 10,000 ਲੋਕਾਂ ਨੂੰ ਸੱਦਾ ਦਿੱਤਾ। 'ਡ੍ਰਾਇਵ ਥ੍ਰੂ' ਦਾ ਮਤਲਬ ਹੈ ਕਿ ਲੋਕ ਆਪਣੀਆਂ ਦੀਆਂ ਕਾਰਾਂ 'ਤੇ ਸਵਾਰ ਹੋ ਕੇ ਆਏ ਤੇ ਇਵੈਂਟ ਨੇੜੇ ਉਨ੍ਹਾਂ ਨੇ ਕਾਰ ਹੌਲੀ ਕੀਤੀ।



ਦੱਸ ਦਈਏ ਕਿ ਇਹ ਲਾੜਾ ਮਲੇਸ਼ੀਆ ਦੇ ਸਾਬਕਾ ਮੰਤਰੀ ਤੇ ਪ੍ਰਭਾਵਸ਼ਾਲੀ ਸਿਆਸਤਦਾਨ ਟੈਂਗੂ ਅਦਨਾਨ, ਟੈਂਗਕੁ ਮੁਹੰਮਦ ਹਾਫਿਜ਼ ਦਾ ਬੇਟਾ ਹੈ। ਖਾਸ ਗੱਲ ਇਹ ਸੀ ਕਿ ਲਾੜੇ ਦਾ ਜਨਮਦਿਨ ਵੀ ਐਤਵਾਰ ਨੂੰ ਸੀ। ਟੈਂਗਕੂ ਮੁਹੰਮਦ ਦੀ ਲਾੜੀ ਦਾ ਨਾਂ ਓਸੀਅਨ ਏਲਾਜ਼ੀਆ ਹੈ।

ਟੈਂਗਕੂ ਅਦਨਾਨ ਨੇ ਫੇਸਬੁੱਕ 'ਤੇ ਲਿਖਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਸਵੇਰ ਤੋਂ ਹੀ 10,000 ਕਾਰਾਂ ਇੱਥੇ ਆ ਗਈਆਂ ਹਨ। ਉਨ੍ਹਾਂ ਨੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕਾਰ ਤੋਂ ਉਤਰਦੇ ਹੋਏ ਵਿਆਹ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ। ਰਿਪੋਰਟ ਅਨੁਸਾਰ 3 ਘੰਟਿਆਂ ਵਿੱਚ ਉੱਥੇ ਕਰੀਬ 10 ਹਜ਼ਾਰ ਲੋਕ ਪਹੁੰਚੇ। ਕਾਰ ਰਾਹੀਂ ਪਹੁੰਚੇ ਮਹਿਮਾਨਾਂ ਨੂੰ ਡਿਨਰ ਵੀ ਦਿੱਤਾ ਗਿਆ। ਦੱਸ ਦਈਏ ਕਿ ਉਨ੍ਹਾਂ ਨੂੰ ਪੈਕਡ ਫੂਡ ਦਿੱਤਾ ਗਿਆ ਸੀ।

Biotech indian vaccine Covaxin: ਵਾਲੰਟੀਅਰਾਂ ਦੀ ਘਾਟ ਖਤਮ, ਇੰਡੀਆ ਬਾਇਓਟੈਕ ਨੂੰ ਟਰਾਇਲ ਲਈ ਮਿਲੇ 13000 ਲੋਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904