ਅਮਰੀਕੀ ਆਰਥਿਕਤਾ ਨੂੰ ਹੁਲਾਰਾ ਮਿਲਣ ਦੀਆਂ ਸੰਭਾਵਨਾਵਾਂ ਨੇ ਗਲੋਬਲ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਕੀਤਾ ਹੈ। ਦਰਅਸਲ, ਸਟੀਮੂਲਸ ਤੋਂ ਬਾਅਦ ਆਰਥਿਕਤਾ ਦੀ ਰਫਤਾਰ ਨਾਲ ਮਹਿੰਗਾਈ ਦੇ ਵਧਣ ਦੀ ਸੰਭਾਵਨਾ ਨੇ ਨਿਵੇਸ਼ਕਾਂ ਨੂੰ ਹੇਜਿੰਗ ਲਈ ਪ੍ਰੇਰਿਆ। ਇਹੀ ਕਾਰਨ ਹੈ ਕਿ ਸੋਨੇ ਦੀ ਖਰੀਦ ਵੱਧ ਰਹੀ ਹੈ। ਸੋਨੇ ਦੀ ਕੀਮਤ ਵਧਾਉਣ 'ਚ ਵੀ ਇਸ ਦੀ ਭੂਮਿਕਾ ਹੈ।
ਮੰਗਲਵਾਰ ਨੂੰ, ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.11 ਪ੍ਰਤੀਸ਼ਤ ਜਾਂ 53 ਰੁਪਏ ਵੱਧ ਕੇ 50,469 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ, ਜਦਕਿ ਸਿਲਵਰ ਫਿਊਚਰ ਵਿੱਚ 0.74% ਦੀ ਤੇਜ਼ੀ ਅਤੇ 512 ਰੁਪਏ ਦੀ ਤੇਜ਼ੀ ਨਾਲ 69,530 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਅਹਿਮਦਾਬਾਦ 'ਚ ਸਰਾਫਾ ਬਾਜ਼ਾਰ 'ਚ ਗੋਲਡ ਸਪਾਟ 50115 ਰੁਪਏ ਪ੍ਰਤੀ ਦਸ ਗ੍ਰਾਮ 'ਚ ਵਿਕਿਆ ਜਦਕਿ ਫਿਊਚਰ 50,445 ਰੁਪਏ ਪ੍ਰਤੀ ਦਸ ਗ੍ਰਾਮ 'ਚ ਵਿਕਿਆ।
ਸਾਹਮਣੇ ਆਉਣ ਲੱਗੇ ਖੇਤੀ ਕਨੂੰਨਾਂ ਦੇ ਨੁਕਸਾਨ, ਵਪਾਰੀ ਨੇ ਠੱਗੇ ਕਿਸਾਨ, ਫਸੇ 20 ਲੱਖ ਰੁਪਏ
ਸੋਮਵਾਰ ਨੂੰ ਦਿੱਲੀ ਬਾਜ਼ਾਰ 'ਚ ਸੋਨੇ ਦੀ ਕੀਮਤ 496 ਰੁਪਏ ਚੜ੍ਹ ਕੇ 50,297 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦਕਿ ਚਾਂਦੀ ਦੀ ਕੀਮਤ 2249 ਰੁਪਏ ਚੜ੍ਹ ਕੇ 69,447 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਗਲੋਬਲ ਬਾਜ਼ਾਰ ਵਿੱਚ ਸਪਾਟ ਗੋਲਡ 0.1 ਪ੍ਰਤੀਸ਼ਤ ਦੀ ਤੇਜ਼ੀ ਨਾਲ 1878.72 ਡਾਲਰ ਪ੍ਰਤੀ ਆਊਂਸ 'ਤੇ ਪਹੁੰਚ ਗਿਆ, ਜਦਕਿ ਗੋਲਡ ਫਿਊਚਰ ਵੀ 0.1 ਪ੍ਰਤੀਸ਼ਤ ਦੀ ਤੇਜ਼ੀ ਨਾਲ 1884.60 ਡਾਲਰ ਪ੍ਰਤੀ ਆਊਂਸ 'ਤੇ ਵਿਕਿਆ।
ਇੱਕ ਤਾਂ ਵਿਰੁੱਧ ਖੜ੍ਹਾ ਪੰਜਾਬ, ਉੱਤੋਂ ਅਕਾਲੀਆਂ ਨੇ ਛੱਡਿਆ ਸਾਥ, ਹੁਣ ਪੰਜਾਬੀਆਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਮੋਦੀ?
ਸੋਮਵਾਰ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਸੋਨੇ ਦੀ ਅਧਾਰਤ ਈਟੀਐਫ ਹੋਲਡਿੰਗ 0.2% ਦੀ ਤੇਜ਼ੀ ਨਾਲ 1,169.86 ਟਨ 'ਤੇ ਪਹੁੰਚ ਗਈ। ਇਸ ਦੀ ਹੋਲਡਿੰਗ ਸ਼ੁੱਕਰਵਾਰ ਨੂੰ 1167.82 ਟਨ 'ਤੇ ਆਗਈ। ਚਾਂਦੀ 'ਚ 0.2 ਪ੍ਰਤੀਸ਼ਤ ਦੀ ਤੇਜ਼ੀ ਆਈ ਤੇ ਇਹ 26.23 ਪ੍ਰਤੀ ਆਊਂਸ 'ਤੇ ਪਹੁੰਚ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Gold Rate Today: ਸੋਨੇ ਦੀ ਖਰੀਦ ਵਧਣ 'ਤੇ ਕੀਮਤਾਂ 'ਚ ਬਦਲਾਅ, ਜਾਣੋ ਅੱਜ ਕਿਸ ਰੇਟ 'ਤੇ ਵਿਕ ਰਹੇ ਸੋਨਾ-ਚਾਂਦੀ
ਏਬੀਪੀ ਸਾਂਝਾ
Updated at:
22 Dec 2020 02:16 PM (IST)
ਅਮਰੀਕੀ ਆਰਥਿਕਤਾ ਨੂੰ ਹੁਲਾਰਾ ਮਿਲਣ ਦੀਆਂ ਸੰਭਾਵਨਾਵਾਂ ਨੇ ਗਲੋਬਲ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਕੀਤਾ ਹੈ। ਦਰਅਸਲ, ਸਟੀਮੂਲਸ ਤੋਂ ਬਾਅਦ ਆਰਥਿਕਤਾ ਦੀ ਰਫਤਾਰ ਨਾਲ ਮਹਿੰਗਾਈ ਦੇ ਵਧਣ ਦੀ ਸੰਭਾਵਨਾ ਨੇ ਨਿਵੇਸ਼ਕਾਂ ਨੂੰ ਹੇਜਿੰਗ ਲਈ ਪ੍ਰੇਰਿਆ। ਇਹੀ ਕਾਰਨ ਹੈ ਕਿ ਸੋਨੇ ਦੀ ਖਰੀਦ ਵੱਧ ਰਹੀ ਹੈ। ਸੋਨੇ ਦੀ ਕੀਮਤ ਵਧਾਉਣ 'ਚ ਵੀ ਇਸ ਦੀ ਭੂਮਿਕਾ ਹੈ।
- - - - - - - - - Advertisement - - - - - - - - -