ਗੁਨਾ: ਕਿਸਾਨੀ ਅੰਦੋਲਨ ਦਰਮਿਆਨ ਅਜੇ ਖੇਤੀ ਕਨੂੰਨ ਚੰਗੀ ਤਰ੍ਹਾਂ ਪੂਰੇ ਦੇਸ਼ 'ਚ ਲਾਗੂ ਵੀ ਨਹੀਂ ਹੋਏ ਕਿ ਕਿਸਾਨਾਂ ਵੱਲੋਂ ਇਨ੍ਹਾਂ ਨੂੰ ਲੈ ਕੇ ਜਤਾਇਆ ਜਾ ਰਿਹਾ ਡਰ ਸੱਚ ਸਾਬਤ ਹੋ ਰਿਹਾ ਹੈ। ਮੱਧ ਪ੍ਰਦੇਸ਼ ਦੇ ਗੁਨਾ 'ਚ ਵਪਾਰੀ ਵੱਲੋਂ ਕਿਸਾਨਾਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਮਾਈਨਾ ਬਲਾਕ ਦੇ ਪਿੰਡ ਸੱਗੋਰੀਆ ਵਿੱਚ ਇੱਕ ਵਪਾਰੀ ਨੇ ਪਿੰਡ ਤੋਂ ਕਿਸਾਨਾਂ ਦੀ ਫਸਲ ਖਰੀਦੀ।
13 ਕਿਸਾਨਾਂ ਤੋਂ ਧਨੀਏ ਦੀ ਫਸਲ ਖਰੀਦੀ ਤੇ ਵਪਾਰੀ ਨੇ ਚੈੱਕ ਰਾਹੀਂ ਭੁਗਤਾਨ ਕੀਤਾ। ਜਦੋਂ ਕਿਸਾਨਾਂ ਨੇ ਇਹ ਚੈੱਕ ਬੈਂਕ ਵਿੱਚ ਲਾਏ ਤਾਂ ਇਹ ਬਾਉਂਸ ਹੋ ਗਏ ਤੇ ਕਿਸਾਨਾਂ ਨੂੰ 20 ਲੱਖ ਰੁਪਏ ਦਾ ਨੁਕਸਾਨ ਹੋਇਆ। ਧੋਖਾਧੜੀ ਦੇ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਪੂਰੇ ਸਾਲ ਦੀ ਕਮਾਈ ਹੋਈ ਫਸਲ ਉਹ ਘਰ ਤੋਂ ਲੈ ਗਏ। ਪਿੰਡ ਦੇ ਕਿਸਾਨਾਂ ਦੇ 20 ਲੱਖ 14 ਹਜ਼ਾਰ 200 ਰੁਪਏ ਬਕਾਇਆ ਹਨ।
ਬੀਜੇਪੀ ਨੇ ਆਪਣੇ ਹੀ ਪੈਰ 'ਤੇ ਮਾਰੀ ਕੁਹਾੜੀ, ਪੰਜਾਬ 'ਚ ਕਰਵਾਇਆ ਵੱਡਾ ਨੁਕਸਾਨ
ਪੀੜਤ ਰਾਮਰਾਮ ਧਾਕੜ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਮਾਰਕੀਟ ਬੰਦ ਸੀ ਤੇ ਪੈਸੇ ਦੀ ਜ਼ਰੂਰਤ ਸੀ। ਉਧਰੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟੀਵੀ 'ਤੇ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਵਪਾਰੀ ਕਿਸਾਨਾਂ ਦੀਆਂ ਫਸਲਾਂ ਕਿਸਾਨਾਂ ਦੇ ਘਰਾਂ ਤੋਂ ਖਰੀਦ ਸਕਦੇ ਹਨ। ਇਹੀ ਕਾਰਨ ਹੈ ਕਿ ਸਾਨੂੰ ਫਸਲ ਪਿੰਡ ਤੋਂ ਹੀ ਮਿਲੀ ਹੈ। ਇਨ੍ਹਾਂ ਵਪਾਰੀਆਂ ਨੇ ਸਾਡੇ ਪੂਰੇ ਪਿੰਡ 'ਚ ਤਕਰੀਬਨ ਦੋ ਕਰੋੜ ਦੀ ਫਸਲ ਖਰੀਦੀ। ਕੁਝ ਕਿਸਾਨਾਂ ਨੂੰ ਪੈਸੇ ਦਿੱਤੇ ਗਏ ਜਦਕਿ ਹੋਰ ਕਿਸਾਨਾਂ ਨਾਲ ਧੋਖਾ ਕੀਤਾ।
ਇੱਕ ਤਾਂ ਵਿਰੁੱਧ ਖੜ੍ਹਾ ਪੰਜਾਬ, ਉੱਤੋਂ ਅਕਾਲੀਆਂ ਨੇ ਛੱਡਿਆ ਸਾਥ, ਹੁਣ ਪੰਜਾਬੀਆਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਮੋਦੀ?
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਚੰਗਾ ਤਾਂ ਪਹਿਲਾਂ ਕਾਨੂੰਨ ਹੀ ਸੀ। ਬਾਜ਼ਾਰ ਤੋਂ ਨਕਦ ਉਪਲਬਧ ਸੀ। ਬੈਂਕਾਂ 'ਚ ਪੈਸੇ ਪਾਉਣ ਦੇ ਚੱਕਰ 'ਚ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਅਸੀਂ ਕੁਲੈਕਟਰ, ਵੀਪੀ ਤੇ ਐਸਡੀਓ ਦੇ ਦਫਤਰ ਦੇ ਚੱਕਰ ਲਗਾ ਰਹੇ ਹਾਂ। ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ। ਅਸੀਂ ਭੋਪਾਲ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਲ ਪਹੁੰਚੇ ਜਿਸ ਤੋਂ ਬਾਅਦ ਥਾਣੇ 'ਚ ਸਾਡੀ ਰਿਪੋਰਟ ਦਰਜ ਕੀਤੀ ਗਈ। ਪਰ ਪੈਸੇ ਅਜੇ ਤੱਕ ਨਹੀਂ ਮਿਲੇ। ਹੁਣ ਸਾਨੂੰ ਕੋਟ ਕਚਹਿਰੀਆਂ ਦੇ ਚੱਕਰ ਕੱਟਣੇ ਪੈ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਾਹਮਣੇ ਆਉਣ ਲੱਗੇ ਖੇਤੀ ਕਨੂੰਨਾਂ ਦੇ ਨੁਕਸਾਨ, ਵਪਾਰੀ ਨੇ ਠੱਗੇ ਕਿਸਾਨ, ਫਸੇ 20 ਲੱਖ ਰੁਪਏ
ਏਬੀਪੀ ਸਾਂਝਾ
Updated at:
22 Dec 2020 01:56 PM (IST)
ਕਿਸਾਨੀ ਅੰਦੋਲਨ ਦਰਮਿਆਨ ਅਜੇ ਖੇਤੀ ਕਨੂੰਨ ਚੰਗੀ ਤਰ੍ਹਾਂ ਪੂਰੇ ਦੇਸ਼ 'ਚ ਲਾਗੂ ਵੀ ਨਹੀਂ ਹੋਏ ਕਿ ਕਿਸਾਨਾਂ ਵੱਲੋਂ ਇਨ੍ਹਾਂ ਨੂੰ ਲੈ ਕੇ ਜਤਾਇਆ ਜਾ ਰਿਹਾ ਡਰ ਸੱਚ ਸਾਬਤ ਹੋ ਰਿਹਾ ਹੈ। ਮੱਧ ਪ੍ਰਦੇਸ਼ ਦੇ ਗੁਨਾ 'ਚ ਵਪਾਰੀ ਵੱਲੋਂ ਕਿਸਾਨਾਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਮਾਈਨਾ ਬਲਾਕ ਦੇ ਪਿੰਡ ਸੱਗੋਰੀਆ ਵਿੱਚ ਇੱਕ ਵਪਾਰੀ ਨੇ ਪਿੰਡ ਤੋਂ ਕਿਸਾਨਾਂ ਦੀ ਫਸਲ ਖਰੀਦੀ।
- - - - - - - - - Advertisement - - - - - - - - -