ਸ਼ਰਾਬੀ ਦੀ ਦੰਦੀ ਨਾਲ ਸੱਪ ਦੀ ਮੌਤ
ਏਬੀਪੀ ਸਾਂਝਾ | 25 Feb 2018 12:25 PM (IST)
ਮੋਰੇਨਾ: ਸੱਪ ਦੇ ਡੰਗ ਨਾਲ ਬੰਦੇ ਆਮ ਮਰਦੇ ਹਨ ਪਰ ਮੱਧ ਪ੍ਰਦੇਸ਼ ਵਿੱਚ ਇੱਕ ਸ਼ਰਾਬੀ ਨੇ ਸੱਪ ਨੂੰ ਦੰਦੀ ਵੱਢ ਕੇ ਮਾਰ ਦਿੱਤਾ। ਬਾਅਦ ਵਿੱਚ ਸ਼ਰਾਬੀ ਜਾਲਮ ਸਿੰਘ ਵੀ ਬੇਹੋਸ਼ ਹੋ ਗਿਆ ਪਰ ਸਮੇਂ ਸਿਰ ਹਸਪਤਾਲ ਪਹੁੰਚਾਏ ਜਾਣ ਕਾਰਨ ਉਸ ਦੀ ਜਾਨ ਬਚ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਸੱਪ ਜ਼ਹਿਰੀਲਾ ਸੀ ਤੇ ਜੇ ਉਹ ਡੰਗ ਮਾਰਦਾ ਤੇ ਕਿਣਕਾ ਭਰ ਵੀ ਜ਼ਹਿਰ ਸ਼ਰਾਬੀ ਦੇ ਅੰਦਰ ਚਲੇ ਜਾਂਦਾ ਤਾਂ ਉਸ ਦੀ ਵੀ ਮੌਤ ਹੋ ਸਕਦੀ ਹੈ। ਇਹ ਘਟਨਾ ਇੱਥੋਂ ਚਾਲੀ ਕਿਲੋਮੀਟਰ ਦੌਰ ਸਬਲਪੁਰ ਤਹਿਸੀਲ ਦੇ ਪਿੰਡ ਪੱਚੇਰ ਵਿੱਚ ਘਟੀ। ਜ਼ਿਲ੍ਹਾ ਹਸਪਤਾਲ ਦੇ ਡਾਕਟਰ ਰਘੁਵੇਂਦਰ ਯਾਦਵ ਨੇ ਦੱਸਿਆ ਕਿ ਜ਼ਾਲਮ ਸਿੰਘ ਖੁਸ਼ਵਾਹਾ (34) ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ। ਪਿੰਡ ਦੇ ਲੋਕਾਂ ਅਨੁਸਾਰ ਜਾਲਮ ਸਿੰਘ ਨੇ ਆਪਣੇ ਖੇਤਾਂ ਵਿੱਚ ਕਾਲੇ ਰੰਗ ਦਾ ਸੱਪ ਦੇਖਿਆ ਤੇ ਨਸ਼ੇ ਦੀ ਲੋਰ ਵਿੱਚ ਸੱਪ ਦੇ ਦੰਦੀ ਵੱਢ ਦਿੱਤੀ ਤੇ ਥੋੜ੍ਹੀ ਦੇਰ ਬਾਅਦ ਸੱਪ ਮਰ ਗਿਆ। ਇਸ ਤੋਂ ਬਾਅਦ ਜਦੋਂ ਖੁਸ਼ਵਾਹਾ ਨੂੰ ਪਤਾ ਲੱਗਾ ਕਿ ਉਸ ਨੇ ਸੱਪ ਦੇ ਦੰਦੀ ਵੱਢੀ ਹੈ ਤਾਂ ਉਹ ਘਬਰਾਅ ਗਿਆ ਤੇ ਬੇਹੋਸ਼ ਹੋ ਗਿਆ।