ਜੈਪੁਰ: ਅੱਜਕਲ੍ਹ ਵੀਆਈਪੀ ਨੰਬਰ ਦੀ ਉੱਚੀ ਬੋਲੀ ਲਾਉਣਾ ਇੱਕ ਟਰੈਂਡ ਬਣ ਗਿਆ ਹੈ। ਜੈਪੁਰ ਦੇ ਵਿਅਕਤੀ ਨੇ 3 ਲੱਖ ਦੀ ਕਾਰ ਲਈ 5 ਲੱਖ 21 ਹਜ਼ਾਰ ਰੁਪਏ ਵਿੱਚ ਵੀਆਈਪੀ ਨੰਬਰ 001 ਦੀ ਬੋਲੀ ਲਾਈ। ਨੰਬਰ ਲਈ ਉਸ ਦੇ ਕੁੱਲ 6 ਲੱਖ ਰੁਪਏ ਖ਼ਰਚ ਹੋਏ।
ਸ਼ੁੱਕਰਵਾਰ ਨੂੰ ਖੇਤਰੀ ਟਰਾਂਸਪੋਰਟ ਦ਼ਫਤਰ ਨੇ ਜਾਣਕਾਰੀ ਦਿੱਤੀ ਜਿਸ ਦੇ ਮੁਤਾਬਕ ਬੀਐਸ-5 ਸ਼੍ਰੇਣੀ ਦੇ ਚਾਰ ਪਹੀਆ ਵਾਹਨਾਂ ਲਈ ਪਿਛਲੇ ਦਿਨੀਂ ਬੋਲੀ ਖੋਲ੍ਹੀ ਗਈ। ਇਸ ਦੌਰਾਨ ਨਵੀਂ ਰਜਿਸਟਰੇਸ਼ਨ ਲੜੀ ਆਰਜੇ45 ਸੀਐਮ ਦੇ 0001 ਦੇ ਨੰਬਰ ਦੀ ਨਿਲਾਮੀ ਕੀਤੀ ਗਈ ਸੀ। ਇਸ ਲਈ ਚਾਰ ਜਣਿਆਂ ਨੇ ਅਰਜ਼ੀ ਦਿੱਤੀ ਸੀ। ਇਨ੍ਹਾਂ ਕਾਰਾਂ ਵਿੱਚ ਮਰਸਿਡੀਜ਼ ਤੋਂ ਲੈ ਕੇ ਮਾਰੂਤੀ ਆਲਟੋ ਤਕ ਦੀਆਂ ਕਾਰਾਂ ਸ਼ਾਮਲ ਸਨ। ਆਲਟੋ ਦੇ ਮਾਲਕ ਸੰਜੇ ਨੇ 5.21 ਲੱਖ ਦੀ ਉੱਚੀ ਬੋਲੀ ਲਾਈ ਸੀ।
ਆਲਟੋ ਦੀ ਕੀਮਤ 3.02 ਲੱਖ ਰੁਪਏ ਸੀ ਜਿਸ ਦੇ ਨੰਬਰ ਲਈ 5.21 ਲੱਖ ਰੁਪਏ ਦੀ ਬੋਲੀ ਲੱਗੀ। ਅਰਜ਼ੀ ਦੀ ਡੀਡੀ 1.01 ਲੱਖ ਰੁਪਏ ਸੀ ਤੇ ਨੰਬਰ ਦੀ ਕੁੱਲ ਕੀਮਤ 6.22 ਲੱਖ ਰੁਪਏ ਸੀ। ਇਸੇ ਤਰ੍ਹਾਂ ਮਰਸਿਡੀਜ਼ ਦੇ ਮਾਲਕ ਨੇ 1.5 ਲੱਖ ਰੁਪਏ ਦੇ ਬਾਅਦ ਬੋਲੀ ਛੱਡੀ।
ਆਰਟੀਓ ਰਾਜੇਂਦਰ ਕੁਮਾਰ ਵਰਮਾ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੈ ਕਿ ਮਰਸਿਡੀਜ਼ ਗੱਡੀ ਨੂੰ ਛੱਡ ਕੇ ਇਹ ਨੰਬਰ ਆਲਟੋ ਕਾਰ ਨੂੰ ਗਿਆ। ਬੋਲੀ ਮਰਸਿਡੀਜ਼ ਕਾਰ ਮਾਲਕ ਨੇ ਸ਼ੁਰੂ ਕੀਤੀ ਸੀ। ਵੈਗਨਆਰ, ਕ੍ਰੇਟਾ ਤੇ ਆਲਟੋ ਮਾਲਕ ਬੋਲੀ ਲਾਉਂਦੇ ਗਏ। 1.5 ਲੱਖ ਪਹੁੰਚਦੇ ਹੀ ਮਰਸਿਡੀਜ਼ ਕਾਰ ਦਾ ਮਾਲਕ ਬੋਲੀ ਛੱਡ ਵਿੱਚ ਛੱਡ ਕੇ ਚਲਾ ਗਿਆ ਸੀ।
3 ਲੱਖ ਦੀ ਲਈ ਸੀ ਆਲਟੋ ਕਾਰ, ਤੇ VIP ਨੰਬਰ ਪਿੱਛੇ ਖ਼ਰਚੇ 6 ਲੱਖ !
ਏਬੀਪੀ ਸਾਂਝਾ
Updated at:
07 Jul 2019 02:54 PM (IST)
ਆਲਟੋ ਦੀ ਕੀਮਤ 3.02 ਲੱਖ ਰੁਪਏ ਸੀ ਜਿਸ ਦੇ ਨੰਬਰ ਲਈ 5.21 ਲੱਖ ਰੁਪਏ ਦੀ ਬੋਲੀ ਲੱਗੀ। ਅਰਜ਼ੀ ਦੀ ਡੀਡੀ 1.01 ਲੱਖ ਰੁਪਏ ਸੀ ਤੇ ਨੰਬਰ ਦੀ ਕੁੱਲ ਕੀਮਤ 6.22 ਲੱਖ ਰੁਪਏ ਸੀ। ਇਸੇ ਤਰ੍ਹਾਂ ਮਰਸਿਡੀਜ਼ ਦੇ ਮਾਲਕ ਨੇ 1.5 ਲੱਖ ਰੁਪਏ ਦੇ ਬਾਅਦ ਬੋਲੀ ਛੱਡੀ।
- - - - - - - - - Advertisement - - - - - - - - -