ਕੁਝ ਅਜਿਹਾ ਹੀ ਮੈਕਸੀਕੋ ਵਿੱਚ ਸਾਹਮਣੇ ਆਇਆ ਹੈ। ਜਿਥੇ ਇੱਕ ਆਦਮੀ ਨੇ 30 ਸਾਲਾ ਔਰਤ ਨਾਲ ਸਬੰਧ ਬਣਾਉਣ ਲਈ ਬਲਦਾਂ ਨੂੰ ਉਤੇਜਿਤ ਕਰਨ ਵਾਲੀ 'ਵਾਇਗਰਾ' ਦਵਾਈ ਦੀ ਵਰਤੋਂ ਕਰ ਲਈ। ਨਤੀਜਾ ਇਹ ਹੋਇਆ ਕਿ ਉਸ ਦੀ ਹਾਲਤ ਵਿਗੜਨ ਲੱਗੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਸਰਜਰੀ ਹੋਵੇਗੀ। ਇਸ ਸਮੇਂ, ਸਰਜਰੀ ਤੋਂ ਬਾਅਦ, ਉਸ ਵਿਅਕਤੀ ਦੀ ਸਥਿਤੀ ਕੀ ਹੈ, ਇਸ ਬਾਰੇ ਕੁਝ ਜ਼ਿਆਦਾ ਅਪਡੇਟ ਫਿਲਹਾਲ ਨਹੀਂ ਹੈ। ਡਾਕਟਰ ਕੇਰਨ ਸਯਾਨ ਕਹਿੰਦੇ ਹਨ, "ਜਦੋਂ ਕੋਈ ਵਿਅਕਤੀ ਕਿਸੇ ਸਮੱਸਿਆ ਦਾ ਸਾਹਮਣਾ ਕਰਦਾ ਹੈ, ਤਾਂ ਇਸ ਬਾਰੇ ਨਾ ਸਿਰਫ ਡਾਕਟਰ ਨਾਲ ਗੱਲ ਕਰਨਾ ਮੁਸ਼ਕਲ ਹੁੰਦਾ ਹੈ, ਬਲਕਿ ਆਪਣੇ ਸਾਥੀ ਨੂੰ ਦੱਸਣਾ ਵੀ ਮੁਸ਼ਕਲ ਹੁੰਦਾ ਹੈ। ਇਸ ਨਾਲ ਸਬੰਧਾਂ ਵਿੱਚ ਤਣਾਅ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਕੋਈ ਵੀ ਸੱਮਸਿਆ ਹੈ ਤਾਂ ਡਾਕਟਰ ਨੂੰ ਮਿਲ ਕੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ।
ਬੰਦੇ ਨੇ ਖਾਧੀ ਬਲਦਾਂ ਵਾਲੀ 'ਵਾਇਗਰਾ', ਫੇਰ ਹੋਇਆ ਇਹ ਹਾਲ
ਏਬੀਪੀ ਸਾਂਝਾ | 15 Jan 2020 03:32 PM (IST)