50 ਅੰਡੇ ਖਾਣ ਲਈ ਲੱਗੀ ਸੀ ਸ਼ਰਤ, ਜਿੱਤ ਤੋਂ ਪਹਿਲਾਂ ਹੀ ਵਾਪਰਿਆ ਭਾਣਾ!ਜੌਨਪੁਰ: ਉੱਤਰ ਪ੍ਰਦੇਸ਼ ਦੇ ਜੌਨਪੁਰ ‘ਚ ਅੰਡੇ ਖਾਣ ਦੀ ਸ਼ਰਤ ਜਿੱਤਣ ਦੇ ਚੱਕਰ ‘ਚ 42 ਸਾਲ ਦੇ ਵਿਅਤਕੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਮ੍ਰਿਤਕ ਦੀ ਪਛਾਣ ਅਰਗੁਪੁਰ ਕਲਾਂ ਧੋਰਹਰਾ ਪਿੰਡ ਵਾਸੀ ਸੁਭਾਸ਼ ਯਾਦਵ ਵਜੋਂ ਹੋਈ ਹੈ। ਸ਼ਾਹਗੰਜ ਕੋਤਵਾਲੀ ਇੰਚਾਰਜ ਜੇਪੀ ਸਿੰਘ ਨੇ ਦੱਸਿਆ ਕਿ ਸੁਭਾਸ਼ ਟਰੈਕਟਰ ਤੇ ਕਾਰ ਚਲਾਉਣ ਦਾ ਕੰਮ ਕਰਦਾ ਸੀ।ਹਾਦਸੇ ਤੋਂ ਪਹਿਲਾਂ ਉਹ ਬੀਬੀਗੰਜ ਬਾਜ਼ਾਰ ‘ਚ ਆਪਣੇ ਇੱਕ ਸਾਥੀ ਨਾਲ ਅੰਡੇ ਖਾਣ ਗਿਆ। ਇਸੇ ਦੌਰਾਨ ਦੋਵਾਂ ‘ਚ ਸ਼ਰਤ ਲੱਗ ਗਈ ਕਿ ਕੌਣ ਜ਼ਿਆਦਾ ਅੰਡੇ ਖਾਏਗਾ। ਸ਼ਰਤ ‘ਚ ਤੈਅ ਹੋਇਆ ਕਿ 50 ਅੰਡੇ ਤੇ ਇੱਕ ਬੋਤਲ ਸ਼ਰਾਬ ਪੀਣ ‘ਤੇ 2000 ਰੁਪਏ ਦੇਣੇ ਹੋਣਗੇ। ਸੁਭਾਸ਼ ਨੇ ਸ਼ਰਤ ਮਨ ਲਈ ਤੇ ਅੰਡੇ ਖਾਣੇ ਸ਼ੁਰੂ ਕਰ ਦਿੱਤੇ। ਉਹ 41 ਅੰਡੇ ਤਾਂ ਖਾ ਗਿਆ ਪਰ ਜਿਵੇਂ ਹੀ ਉਸ ਨੇ 42ਵਾਂ ਅੰਡਾ ਖਾਣਾ ਸ਼ੁਰੂ ਕੀਤਾ ਤਾਂ ਉਹ ਬੇਹੋਸ਼ ਹੋ ਗਿਆ।ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਵੇਖ ਡਾਕਟਰਾਂ ਨੇ ਉਸ ਨੂੰ ਲਖਨਊ ਪੀਜੀਆਈ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੈਡੀਕਲ ਜਾਂਚ ਤੋਂ ਪਤਾ ਲੱਗਿਆ ਕਿ ਸੁਭਾਸ਼ ਦੀ ਮੌਤ ਬ੍ਰੇਨ ਹੈਮਰੇਜ ਕਰਕੇ ਹੋਈ ਹੈ।