ਨਵੀਂ ਦਿੱਲੀ: ਜਰਮਨ ਦੇ ਆਰਟਿਸਟ ਸਾਈਮਨ ਵੈਕਰਟ ਨੇ ਯੂ-ਟਿਊਬ 'ਤੇ ਵੀਡੀਓ ਪੋਸਟ ਕੀਤਾ, ਜਿਸ 'ਚ ਦਿਖਾਇਆ ਗਿਆ ਕਿ ਉਸ ਨੇ ਬਰਲਿਨ ਦੀਆਂ ਸੜਕਾਂ 'ਤੇ "ਵਰਚੂਅਲ ਟ੍ਰੈਫਿਕ ਜਾਮ" ਬਣਾਉਣ ਲਈ 99 ਸਮਾਰਟਫੋਨਜ਼ ਨਾਲ "ਗੂਗਲ ਮੈਪ" ਨੂੰ ਹੈਕ ਕੀਤਾ। ਐਂਡਰਾਇਡ ਅਥਾਰਟੀ ਨੇ ਸੋਮਵਾਰ ਨੂੰ ਦੱਸਿਆ ਕਿ ਵੈਕਰਟ ਨੇ ਗੂਗਲ ਮੈਪ ਨੂੰ ਆਨ ਕਰਕੇ ਕਾਰ '99 ਸਮਾਰਟਫੋਨ ਰੱਖ ਕੇ ਕਾਰ ਨੂੰ ਬਰਲਿਨ ਦੀਆਂ ਵੱਖ-ਵੱਖ ਸੜਕਾਂ 'ਤੇ ਘੁੰਮਾਇਆ।


ਗੂਗਲ ਮੈਪ ਨੇ ਇਨ੍ਹਾਂ 99 ਸਮਾਰਟਫੋਨਜ਼ ਦੀ ਸਥਿਤੀ ਨੂੰ ਟਰੈਕ ਕਰਦਿਆਂ, ਪੂਰੀ ਸੜਕ 'ਤੇ ਭਾਰੀ ਜਾਮ ਦਾ ਐਲਾਨ ਕੀਤਾ। ਦਿਲਚਸਪ ਗੱਲ ਇਹ ਹੈ ਕਿ ਉਸ ਸੜਕ 'ਤੇ ਇੱਕ ਵੀ ਕਾਰ ਨਹੀਂ ਚੱਲ ਰਹੀ ਸੀ। ਉਹ ਕਾਰ ਨੂੰ ਹੌਲੀ-ਹੌਲੀ ਚਲਾ ਰਿਹਾ ਸੀ, ਜਿਸ ਕਾਰਨ ਗੂਗਲ ਮੈਪ ਨੇ ਯਕੀਨ ਕਰ ਲਿਆ ਕਿ ਇੱਥੇ ਜ਼ਿਆਦਾ ਟ੍ਰੈਫਿਕ ਹੈ ਤੇ ਲੋਕ ਬਹੁਤ ਹੌਲੀ-ਹੌਲੀ ਵਧ ਰਹੇ ਹਨ। ਨਤੀਜੇ ਵਜੋਂ, ਨੇਵੀਗੇਸ਼ਨ ਐਪ ਨੇ ਆਨਲਾਈਨ ਨੇਵੀਗੇਸ਼ਨਲ ਟੂਲਸ 'ਚ ਵਰਚੁਅਲ ਟ੍ਰੈਫਿਕ ਜਾਮ ਦਿਖਾਉਣਾ ਸ਼ੁਰੂ ਕੀਤਾ। ਜਦੋਂ ਵੀ ਵੈਕਰਟ ਕਾਰ ਲੈ ਕੇ ਪਹੁੰਚੇ, ਗੂਗਲ ਦੇ ਨਕਸ਼ੇ 'ਤੇ ਸੜਕਾਂ ਹਰੇ ਦਿਖੀਆਂ, ਪਰ ਤੁਰੰਤ ਹੀ ਸਾਰੀ ਸੜਕ ਨਕਸ਼ੇ 'ਤੇ ਲਾਲ ਹੋ ਗਈ। ਦੱਸ ਦਈਏ ਕਿ ਜੇ ਕਿਤੇ ਵਧੇਰੇ ਟ੍ਰੈਫਿਕ ਹੁੰਦਾ ਹੈ ਤਾਂ ਰਸਤਾ ਨਕਸ਼ੇ 'ਤੇ ਲਾਲ ਦਿਖਣਾ ਸ਼ੁਰੂ ਹੋ ਜਾਂਦਾ ਹੈ।



ਸਾਈਮਨ ਵੈਕਰਟ ਦੇ ਤਜਰਬੇ 'ਤੇ ਗੂਗਲ ਤੋਂ ਟਿੱਪਣੀ ਵੀ ਆਈ ਹੈ। ਗੂਗਲ ਮੈਪ ਦੇ ਸੀਨੀਅਰ ਸਾਫਟਵੇਅਰ ਇੰਜਨੀਅਰ ਨੇ ਲਿਖਿਆ, "ਮੈਂ ਗੂਗਲ ਮੈਪਸ ਲਈ ਕੰਮ ਕਰਦਾ ਹਾਂ ਤੇ ਮੈਨੂੰ ਇਸ ਬਾਰੇ ਕੰਮ ਕਰਨ ਦੇ ਬਾਰੇ ਪਤਾ ਹੈ। ਮੇਰਾ ਮੰਨਣਾ ਹੈ ਕਿ ਇਹ ਸੰਭਵ ਹੈ।'' ਇਹ ਸੰਭਵ ਨਹੀਂ ਕਿ ਕਿਸੇ ਕੋਲ ਇੰਨੇ ਫੋਨ ਹੋਣ ਪਰ ਇਸ ਦੀ ਵਰਤੋਂ ਕਿਸੇ ਵੀ ਗਲਤ ਘਟਨਾ 'ਚ ਕੀਤੀ ਜਾ ਸਕਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਗੂਗਲ ਇਸ ਵੱਲ ਧਿਆਨ ਦੇਵੇਗਾ ਤੇ ਗੜਬੜੀ ਨੂੰ ਠੀਕ ਕਰੇਗਾ ਤਾਂ ਜੋ ਇਸ ਦੀ ਐਕੂਰੇਸੀ ਬਣੀ ਰਹੇ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904