ਨਵੀਂ ਦਿੱਲੀ: ਪੰਜ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਮੰਗਲਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਪਿਛਲੇ 6 ਦਿਨਾਂ 'ਚ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 56 ਪੈਸੇ ਜਦਕਿ ਡੀਜ਼ਲ 49 ਪੈਸੇ ਪ੍ਰਤੀ ਲੀਟਰ ਸਸਤਾ ਹੋ ਚੁੱਕਿਆ ਹੈ। ਇੰਡੀਅਨ ਆਈਲ ਦੀ ਵੈੱਬਸਾਈਟ ਮੁਤਾਬਕ 4 ਫਰਵਰੀ, 2020 ਨੂੰ ਦਿੱਲੀ, ਮੁੰਬਈ, ਕਲਕੱਤਾ, ਤੇ ਚੇਨੰਈ 'ਚ ਡੀਜ਼ਲ ਤੇ ਪੈਟਰੋਲ ਦੇ ਰੈਟ ਇਸ ਤਰ੍ਹਾਂ ਰਹੇ:


ਸ਼ਹਿਰ     ਪੈਟਰੋਲ (ਰੁਪਏ/ਲੀਟਰ)      ਡੀਜ਼ਲ(ਰੁਪਏ/ਲੀਟਰ)
ਦਿੱਲੀ           73.04                                  66.09
ਮੁੰਬਈ          78.69                                  69.27
ਕਲਕੱਤਾ      75.71                                   68.46
ਚੇਨੰਈ          75.89                                  69.81

ਆਇਲ ਮਾਰਕੇਟਿੰਗ ਕੰਪਨੀਆਂ ਕੀਮਤਾਂ ਦੀ ਸਮਿੱਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ 'ਚ ਸੋਧ ਟੈਕਸ ਜਾਰੀ ਕਰਦੀਆਂ ਹਨ।