Viral Video: ਸੋਸ਼ਲ ਮੀਡੀਆ ਵੀ ਇੱਕ ਸ਼ਾਨਦਾਰ ਚੀਜ਼ ਹੈ। ਇਹ ਕਿਸੇ ਵੀ ਦੁਖੀ ਵਿਅਕਤੀ ਨੂੰ ਪਲ ਵਿੱਚ ਹਸਾਉਣ ਦੀ ਤਾਕਤ ਰੱਖਦਾ ਹੈ। ਆਏ ਦਿਨੀਂ ਇਸ 'ਤੇ ਅਜਿਹੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੱਸ-ਹੱਸ ਕੇ ਲੋਟਪੋਟ ਹੋ ਜਾਓਗੇ। ਸ਼ਖਸ ਲਈ ਮਹਿਲਾ ਨੇ ਵੀ ਛੱਡੀ ਸੀਟ -ਇਹ ਵੀਡੀਓ ਮੈਟਰੋ ਦੀ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਬੱਚੇ ਨੂੰ ਆਪਣੀ ਗੋਦੀ ਵਿੱਚ ਲੈ ਕੇ ਕੁਝ ਖੁਆ ਰਿਹਾ ਹੁੰਦਾ ਹੈ, ਪੂਰੀ ਮੈਟਰੋ ਖਚਾਖਚ ਭਰੀ ਹੋਈ ਹੈ ਅਤੇ ਉਸ ਵਿਅਕਤੀ ਨੂੰ ਬੈਠਣ ਲਈ ਕੋਈ ਸੀਟ ਨਹੀਂ ਮਿਲਦੀ। ਆਦਮੀ ਦੀ ਗੋਦੀ ਵਿੱਚ ਬੱਚੇ ਨੂੰ ਦੇਖ ਕੇ ਇੱਕ ਔਰਤ ਨੂੰ ਉਸ ਉੱਤੇ ਤਰਸ ਆਉਂਦਾ ਹੈ ਤੇ ਉਸ ਲਈ ਆਪਣੀ ਸੀਟ ਛੱਡ ਜਾਂਦੀ ਹੈ। ਸੱਚਾਈ ਸਾਹਮਣੇ ਆਉਣ 'ਤੇ ਦੰਗ ਰਹਿ ਗਈ ਔਰਤਅਸਲ ਕਹਾਣੀ ਹੁਣ ਸ਼ੁਰੂ ਹੁੰਦੀ ਹੈ। ਜਿਵੇਂ ਹੀ ਉਹ ਵਿਅਕਤੀ ਉਸ ਸੀਟ 'ਤੇ ਬੈਠਦਾ ਹੈ, ਬੱਚਾ ਉਸ ਦੇ ਹੱਥ ਚੋਂ ਬੱਚਾ ਗਾਇਬ ਹੋ ਜਾਂਦਾ ਹੈ। ਅਸਲ ਵਿੱਚ ਉਸ ਦੇ ਹੱਥ ਵਿੱਚ ਕੋਈ ਬੱਚਾ ਹੁੰਦਾ ਹੀ ਨਹੀਂ । ਉਸ ਨੇ ਮੈਟਰੋ ਵਿੱਚ ਸੀਟ ਲੈਣ ਲਈ, ਕੰਬਲ ਨੂੰ ਆਪਣੇ ਹੱਥ ਵਿੱਚ ਇਸ ਤਰ੍ਹਾਂ ਫੜ੍ਹਿਆ ਹੁੰਦਾ ਹੈ ਕਿ ਜਿਵੇਂ ਉਸ ਕੰਬਲ ਦੇ ਅੰਦਰ ਕੋਈ ਬੱਚਾ ਹੋਵੇ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਯਕੀਨ ਨਹੀਂ ਕਰ ਪਾਓਗੇ ਕਿ ਇਸ ਵਿਅਕਤੀ ਦੀ ਗੋਦ 'ਚ ਬੱਚਾ ਨਹੀਂ ਹੈ।
ਉਸ ਦੇ ਹੱਥ ਵਿਚ ਖਾਲੀ ਕੰਬਲ ਦੇਖ ਕੇ ਅਗਲੀ ਸੀਟ 'ਤੇ ਬੈਠੀ ਔਰਤ ਹੈਰਾਨ ਰਹਿ ਜਾਂਦੀ ਹੈ। ਇਸ ਦੇ ਨਾਲ ਹੀ ਆਪਣੀ ਸੀਟ ਛੱਡ ਕੇ ਖੜ੍ਹੀ ਔਰਤ ਵੀ ਭੜਕ ਜਾਂਦੀ ਹੈ। ਹਾਲਾਂਕਿ, ਬਾਅਦ ਵਿੱਚ ਆਦਮੀ ਨੂੰ ਅਹਿਸਾਸ ਹੁੰਦਾ ਹੈ ਕਿ ਉਸਨੇ ਸੀਟ ਲੈਣ ਲਈ ਔਰਤ ਨਾਲ ਗਲਤ ਕੀਤਾ ਹੈ, ਇਸ ਲਈ ਉਹ ਉਸ ਸੀਟ ਤੋਂ ਉੱਠਦਾ ਹੈ ਤੇ ਔਰਤ ਨੂੰ ਵਾਪਸ ਆਪਣੀ ਸੀਟ 'ਤੇ ਬੈਠਣ ਲਈ ਕਹਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: Ram Rahim Furlough: ਰਾਮ ਰਹੀਮ ਦੀ ਫਰਲੋ 'ਤੇ ਅੱਜ ਹਾਈਕੋਰਟ 'ਚ ਸੁਣਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904