UP Assembly Election 2022: ਬਹੁਜਨ ਸਮਾਜ ਪਾਰਟੀ (BSP) ਦੀ ਪ੍ਰਧਾਨ ਮਾਇਆਵਤੀ (Mayawati) ਨੇ ਬੁੱਧਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਦੀ ਪਾਰਟੀ ਸਾਲ 2007 ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਦੀ ਉਪਲਬਧੀ ਹਾਸਲ ਕਰੇਗੀ ਤੇ ਸਮਾਜਵਾਦੀ ਪਾਰਟੀ (Samajwadi Party) ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਸਰਕਾਰ ਬਣਾਉਣਗੇ ਦੇ ਸੁਪਨੇ ਪੂਰੇ ਨਹੀਂ ਹੋਣਗੇ। ਬਸਪਾ ਪ੍ਰਧਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਉਨ੍ਹਾਂ ਦੇ ਬਿਆਨ ਲਈ ਧੰਨਵਾਦ ਕੀਤਾ ਜਿਸ ਵਿੱਚ ਉਨ੍ਹਾਂ ਨੇ ਬਸਪਾ ਦੀ ਸਾਰਥਕਤਾ ਬਰਕਰਾਰ ਰਹਿਣ ਦਾ ਜ਼ਿਕਰ ਕੀਤਾ।



ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ 'ਤੇ ਬਸਪਾ 2007 ਦੀ ਤਰ੍ਹਾਂ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। ਅਖਿਲੇਸ਼ ਯਾਦਵ ਦੇ ਇਸ ਦਾਅਵੇ ਬਾਰੇ ਪੁੱਛੇ ਜਾਣ 'ਤੇ ਕਿ ਮੁਸਲਿਮ ਵੋਟਰ ਸਪਾ ਦਾ ਸਮਰਥਨ ਕਰਨਗੇ, ਮਾਇਆਵਤੀ ਨੇ ਕਿਹਾ, 'ਤੁਸੀਂ ਪਿੰਡ ਜਾ ਕੇ ਅਸਲੀਅਤ ਦਾ ਅੰਦਾਜ਼ਾ ਲਗਾ ਸਕਦੇ ਹੋ। ਸਮਾਜਵਾਦੀ ਪਾਰਟੀ ਦੀ ਕਾਰਜਪ੍ਰਣਾਲੀ ਤੋਂ ਧਾਰਮਿਕ ਘੱਟ ਗਿਣਤੀ ਖਾਸਕਰ ਮੁਸਲਿਮ ਭਾਈਚਾਰਾ ਬਹੁਤ ਨਾਰਾਜ਼ ਹੈ। ਉਨ੍ਹਾਂ ਵਿਚੋਂ ਬਹੁਤਿਆਂ ਦਾ ਮੰਨਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਦੌਰਾਨ ਸਪਾ ਦੇ ਨਾਲ ਰਹੇ, ਪਰ ਜਦੋਂ ਟਿਕਟਾਂ ਦੀ ਵੰਡ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਉਨ੍ਹਾਂ ਸੀਟਾਂ 'ਤੇ ਦੂਜਿਆਂ ਨੂੰ ਟਿਕਟਾਂ ਦਿੱਤੀਆਂ, ਜਿੱਥੇ ਉਹ ਸਾਲਾਂ ਤੋਂ ਕੰਮ ਕਰ ਰਹੇ ਸਨ। ਆਖ਼ਰ ਮੁਸਲਮਾਨ ਵੋਟਰ ਉਸ ਪਾਰਟੀ ਨੂੰ ਵੋਟ ਕਿਉਂ ਦੇਣਗੇ ਜਿਸ ਤੋਂ ਉਹ ਖੁਸ਼ ਨਹੀਂ ਹਨ।

ਇੱਕ ਇੰਟਰਵਿਊ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਕਿ ਬਸਪਾ ਪ੍ਰਸੰਗਿਕ ਹੈ, ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਮਾਇਆਵਤੀ ਨੇ ਕਿਹਾ, "ਇਹ ਉਨ੍ਹਾਂ ਦੀ ਮਹਾਨਤਾ ਹੈ ਕਿ ਉਹ ਸੱਚਾਈ ਨੂੰ ਸਵੀਕਾਰ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਉੱਤਰ ਪ੍ਰਦੇਸ਼ ਵਿੱਚ ਬਸਪਾ ਨੂੰ ਨਾ ਸਿਰਫ਼ ਦਲਿਤਾਂ ਅਤੇ ਮੁਸਲਮਾਨਾਂ ਤੋਂ ਹੀ ਸਗੋਂ ਹੋਰ ਪਛੜੀਆਂ ਸ਼੍ਰੇਣੀਆਂ ਤੇ ਉੱਚ ਜਾਤੀਆਂ ਤੋਂ ਵੀ ਵੋਟਾਂ ਮਿਲ ਰਹੀਆਂ ਹਨ।

ਸ਼ਾਹ ਨੇ ਪਿਛਲੇ ਦਿਨੀਂ ਕਿਹਾ ਸੀ, "ਬਸਪਾ ਨੇ ਆਪਣੀ ਸਾਰਥਕਤਾ ਬਣਾਈ ਰੱਖੀ ਹੈ। ਸਾਡਾ ਮੰਨਣਾ ਹੈ ਕਿ ਇਸ ਨੂੰ ਵੋਟਾਂ ਮਿਲਣਗੀਆਂ। ਮੈਨੂੰ ਨਹੀਂ ਪਤਾ ਕਿ ਇਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਪਰ ਵੋਟਾਂ ਜ਼ਰੂਰ ਮਿਲਣਗੀਆਂ।" ਇੱਕ ਸਵਾਲ ਦੇ ਜਵਾਬ ਵਿੱਚ ਕਿ ਕੀ ਉਹ ਸੋਚਦੇ ਹਨ ਕਿ ਜਾਟਵ ਵੋਟ ਬੈਂਕ ਬਸਪਾ ਦੇ ਨਾਲ ਹੈ, ਸ਼ਾਹ ਨੇ ਇਹ ਵੀ ਕਿਹਾ ਸੀ ਕਿ ਮੁਸਲਮਾਨ ਵੀ ਕਈ ਸੀਟਾਂ 'ਤੇ ਬਸਪਾ ਨੂੰ ਸਹਿਯੋਗ ਦੇਣਗੇ।

ਲੋਕਾਂ ਨੇ ਸਪਾ ਨੂੰ ਨਕਾਰ ਦਿੱਤਾ: ਮਾਇਆਵਤੀ
ਇਸ ਵਾਰ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੇ ਜਾਟਵ ਵੋਟ 'ਚ ਕਟੌਤੀ ਕਰਨ ਦੇ ਦਾਅਵਿਆਂ ਬਾਰੇ ਮਾਇਆਵਤੀ ਨੇ ਕਿਹਾ ਕਿ ਜਾਟਵਾਂ ਦੀ ਵੋਟ ਹਾਸਲ ਕਰਨਾ ਸੁਪਨਾ ਹੀ ਰਹਿ ਜਾਵੇਗਾ। ਅਖਿਲੇਸ਼ ਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਆਪਣੇ ਯਾਦਵ ਭਾਈਚਾਰੇ ਦੀ ਪੂਰੀ ਵੋਟ ਮਿਲ ਰਹੀ ਹੈ ਜਾਂ ਨਹੀਂ।'' ਉਨ੍ਹਾਂ ਦੋਸ਼ ਲਾਇਆ ਕਿ ''ਅਖਿਲੇਸ਼ 'ਨਕਲੀ ਅੰਬੇਡਕਰਵਾਦੀ' ਹਨ। ਸਾਨੂੰ ਯਾਦ ਹੈ ਕਿ ਕਿਵੇਂ ਉਨ੍ਹਾਂ ਨੇ ਦਲਿਤ ਗੁਰੂਆਂ ਅਤੇ ਮਹਾਪੁਰਖਾਂ ਦੇ ਨਾਂ 'ਤੇ ਜ਼ਿਲ੍ਹਿਆਂ ਤੇ ਸਕੀਮਾਂ ਦੇ ਨਾਂ ਬਦਲੇ।

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ “ਸਮਾਜਵਾਦੀ ਪਾਰਟੀ ਅਗਲੀ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ, ਪਰ ਉਸਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ। ਸਭ ਨੂੰ ਪਤਾ ਹੈ ਕਿ ਜਦੋਂ ਸਪਾ ਸੱਤਾ ਵਿੱਚ ਹੁੰਦੀ ਹੈ ਤਾਂ ਦਲਿਤਾਂ, ਪਛੜਿਆਂ, ਗਰੀਬਾਂ ਅਤੇ ਬ੍ਰਾਹਮਣਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨ ਕੀਤਾ ਜਾਂਦਾ ਹੈ। ਦੰਗੇ ਸਪਾ ਦੇ ਸ਼ਾਸਨ ਵਿੱਚ ਹੁੰਦੇ ਹਨ ਤੇ ਮੁਜ਼ੱਫਰਨਗਰ ਦੰਗੇ ਇਸ ਦੀ ਇੱਕ ਉਦਾਹਰਣ ਹੈ। ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਲੋਕਾਂ ਨੇ ਸਪਾ ਨੂੰ ਨਕਾਰ ਦਿੱਤਾ ਹੈ।


ਇਹ ਵੀ ਪੜ੍ਹੋWhatsApp 'ਤੇ Block ਹੋਣ ਮਗਰੋਂ ਵੀ ਇਸ ਤਰ੍ਹਾਂ ਭੇਜੋ ਮੈਸੇਜ, ਜਾਣੋ Secret ਟ੍ਰਿਕ ਬਾਰੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904