How to Text Someone Who Blocked You on WhatsApp: ਇੰਸਟੈਂਟ ਮੈਸੇਜਿੰਗ ਐਪ ਵੱਸਟਐਪ (WhatsApp) ਦੀ ਵਰਤੋਂ ਅਸੀਂ ਪ੍ਰੋਫੈਸ਼ਨਲ ਤੇ ਪਰਸਨਲ ਦੋਵਾਂ ਤਰੀਕਿਆਂ ਨਾਲ ਕਰਦੇ ਹਾਂ। ਕਈ ਵਾਰ ਸਾਡੇ ਆਪਣੇ ਹੀ ਲੋਕ ਸਾਡੇ ਨਾਲ ਨਾਰਾਜ਼ ਹੋ ਜਾਂਦੇ ਹਨ ਤੇ ਸਾਨੂੰ WhatsApp 'ਤੇ ਬਲਾਕ ਕਰ ਦਿੰਦੇ ਹਨ।


ਅਜਿਹੇ 'ਚ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਮੈਸੇਜ (whatsapp messages) ਨਹੀਂ ਭੇਜ ਪਾਉਂਦੇ। ਭਾਵੇਂ ਤੁਸੀਂ WhatsApp 'ਤੇ ਖੁਦ ਨੂੰ ਅਨਬਲੌਕ ਨਹੀਂ ਕਰ ਸਕਦੇ ਹੋ, ਪਰ ਇੱਕ ਸੀਕ੍ਰੇਟ ਟ੍ਰਿਕ ਨਾਲ ਬਲਾਕ ਹੋਣ ਦੇ ਬਾਵਜੂਦ ਤੁਸੀਂ ਸਾਹਮਣੇ ਵਾਲੇ ਸ਼ਖ਼ਸ ਨੂੰ ਮੈਸੇਜ਼ (How to Text Someone Who Blocked You on WhatsApp) ਕਰ ਸਕਦੇ ਹੋ। ਅਜਿਹਾ ਕਰਨ ਲਈ ਅਸੀਂ ਤੁਹਾਨੂੰ 2 ਤਰੀਕੇ (Tips and Tricks) ਦੱਸ ਰਹੇ ਹਾਂ।


ਬਲੌਕ ਹੋਣ ਦੇ ਬਾਵਜੂਦ ਮੈਸੇਜ਼ ਭੇਜਣ ਦਾ ਪਹਿਲਾ ਤਰੀਕਾ


ਇਸ ਤਰੀਕੇ 'ਚ ਤੁਹਾਨੂੰ ਆਪਣੇ ਕਿਸੇ ਕੌਮਨ ਫ੍ਰੈਂਡ ਦੀ ਮਦਦ ਲੈਣੀ ਪਵੇਗੀ। ਆਪਣੇ ਦੋਸਤ ਨੂੰ Whatsapp 'ਤੇ ਗਰੁੱਪ ਬਣਾਉਣ ਲਈ ਕਹੋ। ਇਸ ਗਰੁੱਪ 'ਚ ਤੁਹਾਨੂੰ ਤੇ ਉਸ ਵਿਅਕਤੀ ਨੂੰ ਸ਼ਾਮਲ ਕੀਤਾ ਜਾਵੇ, ਜਿਸ ਨਾਲ ਤੁਸੀਂ ਪਰਸਨਲ ਗੱਲਬਾਤ ਕਰਨੀ ਹੈ। ਇਸ ਮਗਰੋਂ ਤੁਸੀਂ ਆਪਣੇ ਦੋਸਤ ਨੂੰ ਗਰੁੱਪ ਲੈਫ਼ਟ ਕਰਨ ਲਈ ਕਹਿ ਸਕਦੇ ਹੋ। ਇਸ ਮਗਰੋਂ ਤੁਸੀਂ ਗਰੁੱਪ 'ਚ ਜਿਹੜੇ ਵੀ ਮੈਸੇਜ਼ ਭੇਜੋਗੇ, ਉਹ ਬਲਾਕ ਕੀਤੇ ਗਏ ਸ਼ਖ਼ਸ ਨੂੰ ਮਿਲ ਜਾਣਗੇ। ਜੇਕਰ ਤੁਸੀਂ ਇਸ ਪ੍ਰੋਸੈੱਸ 'ਚ ਕਿਸੇ ਤੀਜੇ ਵਿਅਕਤੀ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦੱਸੇ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ।


ਬਲੌਕ ਹੋਣ ਦੇ ਬਾਵਜੂਦ ਮੈਸੇਜ਼ ਭੇਜਣ ਦਾ ਦੂਜਾ ਤਰੀਕਾ


ਇਸ ਟ੍ਰਿਕ 'ਚ ਤੁਹਾਡੀ Whatsapp ਚੈਟ ਖ਼ਤਮ ਹੋ ਸਕਦੀ ਹੈ, ਨਾਲ ਹੀ ਤੁਸੀਂ ਸਾਰੇ ਗਰੁੱਪਾਂ ਤੋਂ ਰਿਮੂਵ ਹੋ ਜਾਓਗੇ।


ਸਟੈਪ 1 : Whatsapp ਖੋਲ੍ਹੋ ਅਤੇ ਸੈਟਿੰਗਸ 'ਤੇ ਜਾਓ। ਇਸ ਤੋਂ ਬਾਅਦ Account ਆਪਸ਼ਨ 'ਚ ਜਾ ਕੇ Delete My Account 'ਤੇ ਕਲਿੱਕ ਕਰੋ।


ਸਟੈਪ 2 : ਆਪਣੇ ਫ਼ੋਨ 'ਤੇ ਐਪ ਨੂੰ ਦੁਬਾਰਾ ਇੰਸਟਾਲ ਕਰੋ ਤੇ ਇਕ ਵਾਰ ਫਿਰ Whatsapp 'ਤੇ ਆਪਣਾ Account ਬਣਾਓ।


ਸਟੈਪ 3: ਐਪ ਦੇ ਰੀ-ਇੰਸਟਾਲ ਹੋਣ ਤੋਂ ਬਾਅਦ ਤੁਸੀਂ ਉਸ ਵਿਅਕਤੀ ਨੂੰ WhatsApp 'ਤੇ ਮੈਸੇਜ਼ ਭੇਜ ਸਕੋਗੇ ਜਿਸ ਨੇ ਤੁਹਾਨੂੰ ਬਲੌਕ ਕੀਤਾ ਹੈ।


ਸਟੈਪ 4 : ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਵਿੱਚ ਤੁਹਾਨੂੰ ਸਾਰੇ WhatsApp ਗਰੁੱਪਾਂ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਤੁਸੀਂ ਉਨ੍ਹਾਂ ਸਾਰੇ ਗਰੁੱਪਾਂ 'ਚ ਦੁਬਾਰਾ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਡਮਿਨ ਨੂੰ ਇਸ ਦੀ ਰਿਕਵੈਸਟ ਕਰਨੀ ਪਵੇਗੀ।



ਇਹ ਵੀ ਪੜ੍ਹੋ: ਦੁਨੀਆ 'ਤੇ ਜੰਗ ਦਾ ਖਤਰਾ! ਰੂਸ ਨੇ ਕੀਤੀ ਯੂਕਰੇਨ 'ਤੇ ਹਮਲੇ ਦੀ ਤਿਆਰੀ, ਅਮਰੀਕਾ ਵੀ ਐਕਸ਼ਨ ਲਈ ਤਿਆਰ, ਜਾਣੋ ਕੀ ਹੋਵੇਗਾ ਇਸ ਤਣਾਅ ਦਾ ਅਗਲਾ ਚੈਪਟਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904