Russia And Ukraine issue know what will be next chapter in this issue impact on world
Ukraine crisis: ਰੂਸ ਨੇ ਮੰਗਲਵਾਰ ਨੂੰ 2 ਸੂਬਿਆਂ ਨੂੰ ਆਜ਼ਾਦ ਐਲਾਨਦੇ ਹੋਏ ਯੂਕਰੇਨ 'ਚ ਆਪਣੀ ਫ਼ੌਜ ਭੇਜ ਦਿੱਤੀ। ਉਦੋਂ ਤੋਂ ਉਸ 'ਤੇ ਅਮਰੀਕਾ ਤੇ ਹੋਰ ਦੇਸ਼ਾਂ ਦੀਆਂ ਪਾਬੰਦੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ। ਅਮਰੀਕਾ ਤੇ ਬਰਤਾਨੀਆ ਵੱਲੋਂ ਸਖ਼ਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਕਿਸੇ ਵੀ ਸਮੇਂ ਜੰਗ ਸ਼ੁਰੂ ਹੋ ਸਕਦੀ ਹੈ। ਇਸ ਸਭ ਦੇ ਵਿਚਕਾਰ ਏਸ਼ੀਆ ਦੇ ਦੋ ਵੱਡੇ ਦੇਸ਼ਾਂ ਭਾਰਤ ਤੇ ਚੀਨ ਦਾ ਇਸ ਮੁੱਦੇ 'ਤੇ ਸਟੈਂਡ ਸਪੱਸ਼ਟ ਨਹੀਂ ਹੋਇਆ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਰੂਸ ਤੇ ਯੂਕਰੇਨ ਵਿਚਾਲੇ ਜੰਗ ਹੁੰਦੀ ਹੈ ਤਾਂ ਭਾਰਤ ਤੇ ਚੀਨ ਦਾ ਸਟੈਂਡ ਕੀ ਹੋਵੇਗਾ? ਇਸ ਤੋਂ ਇਲਾਵਾ ਜੇਕਰ ਜੰਗ ਹੁੰਦੀ ਹੈ ਤਾਂ ਹੋਰ ਕੀ ਪ੍ਰਭਾਵ ਪੈਣਗੇ? ਆਓ ਹਰ ਪਹਿਲੂ 'ਤੇ ਵਿਸਥਾਰ ਨਾਲ ਗੱਲ ਕਰੀਏ।
ਯੂਕਰੇਨ ਦਾ ਕੀ ਹੋਵੇਗਾ?
ਇਸ ਵਿਵਾਦ 'ਚ ਯੂਕਰੇਨ ਮੁੱਖ ਹੈ। ਅਜਿਹੇ 'ਚ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਜੇਕਰ ਯੁੱਧ ਹੁੰਦਾ ਹੈ ਤਾਂ ਯੂਕਰੇਨ 'ਤੇ ਕੀ ਅਸਰ ਪਵੇਗਾ? ਰੂਸ ਹਰ ਤਰ੍ਹਾਂ ਨਾਲ ਯੂਕਰੇਨ 'ਤੇ ਭਾਰੀ ਹੈ। ਅਜਿਹੇ 'ਚ ਜੇਕਰ ਗੱਲ ਇਕੱਲੇ ਦੀ ਹੋਵੇ ਤਾਂ ਰੂਸ ਬਹੁਤ ਜਲਦੀ ਯੂਕਰੇਨ ਨੂੰ ਜੰਗ 'ਚ ਹਰਾ ਸਕਦਾ ਹੈ। ਸੂਚਨਾ ਤੇ ਸਾਈਬਰ ਯੁੱਧ 'ਚ ਵੀ ਰੂਸ ਯੂਕਰੇਨ 'ਤੇ ਭਾਰੀ ਹੈ ਪਰ ਜੇਕਰ ਯੂਕਰੇਨ ਦੀ ਫ਼ੌਜ ਨੂੰ ਛੋਟੇ-ਛੋਟੇ ਟੁਕੜਿਆਂ 'ਚ ਵੰਡ ਦਿੱਤਾ ਜਾਵੇ, ਜਿਸ 'ਚ ਉਹ ਸਮਰੱਥ ਹੈ ਤਾਂ ਉਹ ਫਿਰ ਤੋਂ ਰੂਸ ਲਈ 1992 'ਚ ਅਫ਼ਗਾਨਿਸਤਾਨ 'ਚ ਬਣੇ ਹਾਲਾਤ ਪੈਦਾ ਕਰ ਸਕਦੀ ਹੈ।
ਇੰਨਾ ਹੀ ਨਹੀਂ ਰੂਸ ਦੇ ਆਪਣੇ ਇੱਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਹਰ ਤਿੰਨ ਵਿੱਚੋਂ ਇੱਕ ਯੂਕ੍ਰੇਨੀਅਨ ਯੂਕਰੇਨ 'ਚ ਜੰਗ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਇਸ ਲਈ ਜੇਕਰ ਰੂਸ ਫ਼ੌਜ ਨੂੰ ਹਰਾ ਦਿੰਦਾ ਹੈ ਤਾਂ ਵੀ ਉਸ ਲਈ ਯੂਕਰੇਨ ਵਿੱਚ ਰਹਿਣਾ ਬਹੁਤ ਮੁਸ਼ਕਲ ਹੋ ਜਾਵੇਗਾ ਤੇ ਸਮੇਂ-ਸਮੇਂ "ਤੇ ਚੁਣੌਤੀ ਮਿਲਦੀ ਰਹੇਗੀ। ਇਹੀ ਚੀਜ਼ਾਂ ਯੂਕਰੇਨ ਨੂੰ ਦੂਜਾ ਅਫ਼ਗਾਨਿਸਤਾਨ ਬਣਾ ਸਕਦੀਆਂ ਹਨ।
ਰੂਸ 'ਤੇ ਕੀ ਅਸਰ?
ਹੁਣ ਰੂਸ 'ਤੇ ਇਸ ਯੁੱਧ ਦੇ ਅਸਰ ਦੀ ਗੱਲ ਕਰੀਏ ਤਾਂ ਇਹ ਵੀ ਘੱਟ ਵਿਆਪਕ ਨਹੀਂ। ਸਿਰਫ਼ 2 ਦੇਸ਼ਾਂ ਨੂੰ ਮਾਨਤਾ ਦੇਣ ਦੀ ਖ਼ਬਰ ਕਾਰਨ ਮੰਗਲਵਾਰ ਨੂੰ ਰੂਸ ਦਾ MOEX ਸਟਾਕ ਸੂਚਕਾਂਕ 1.5% ਡਿੱਗ ਗਿਆ। ਸੋਮਵਾਰ ਨੂੰ ਇਹ 10% ਡਿੱਗਿਆ ਸੀ। 2022 'ਚ ਹੁਣ ਤੱਕ ਇਹ 20% ਤੱਕ ਡਿੱਗ ਚੁੱਕਾ ਹੈ। ਇਸ ਤਣਾਅ ਦਾ ਸਭ ਤੋਂ ਵੱਧ ਅਸਰ ਰੂਸੀ ਤੇਲ ਕੰਪਨੀ ਰੋਜ਼ਨੇਫਟ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਮੰਗਲਵਾਰ ਨੂੰ ਇਸ ਦਾ ਸਟਾਕ 7.5% ਤੱਕ ਟੁੱਟ ਗਿਆ।
ਇਸ ਗਿਰਾਵਟ ਕਾਰਨ 1 ਹਫਤੇ 'ਚ ਇਸ ਦਾ ਮਾਰਕੀਟ ਕੈਪ 30 ਅਰਬ ਡਾਲਰ 'ਤੇ ਆ ਗਿਆ ਹੈ ਕਿਉਂਕਿ ਹੁਣ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਸ਼ੇਅਰ ਬਾਜ਼ਾਰ 'ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਰਿਪੋਰਟ ਮੁਤਾਬਕ ਇਸ ਸਭ ਕਾਰਨ ਰੂਸ ਦੀ ਜੀਡੀਪੀ ਵਿੱਚ 1% ਦੀ ਗਿਰਾਵਟ ਆ ਸਕਦੀ ਹੈ। ਇੰਨਾ ਹੀ ਨਹੀਂ, ਸੁਸਾਇਟੀ ਫ਼ਾਰ ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ (ਸਵਿਫਟ) 'ਤੇ ਵੀ ਇਸ ਸਭ ਕਾਰਨ ਪਾਬੰਦੀ ਲਗਾਈ ਜਾਵੇਗੀ ਤੇ ਰੂਸ ਦਾ ਆਰਥਿਕ ਉਤਪਾਦਨ 5% ਤੱਕ ਘੱਟ ਜਾਵੇਗਾ।
ਦੁਨੀਆਂ 'ਤੇ ਕੀ ਪ੍ਰਭਾਵ ਪਵੇਗਾ?
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੂਸ ਰੋਜ਼ਾਨਾ 10 ਮਿਲੀਅਨ ਬੈਰਲ ਤੇਲ ਦਾ ਉਤਪਾਦਨ ਕਰਦਾ ਹੈ, ਜੋ ਕਿ ਦੁਨੀਆਂ ਦੀ ਮੰਗ ਦਾ 10 ਫ਼ੀਸਦੀ ਹੈ। ਯੂਰਪ ਦੇ ਜ਼ਿਆਦਾਤਰ ਦੇਸ਼ ਤੇਲ ਅਤੇ ਕੁਦਰਤੀ ਗੈਸ ਲਈ ਰੂਸ 'ਤੇ ਨਿਰਭਰ ਹਨ। ਰੂਸ ਯੂਰਪ 'ਚ 33% ਗੈਸ ਸਪਲਾਈ ਕਰਦਾ ਹੈ। ਇਸ ਦੇ ਨਾਲ ਹੀ ਅਮਰੀਕਾ ਆਪਣੀ ਤੇਲ ਦੀ ਮੰਗ ਦਾ ਸਿਰਫ਼ 3 ਫ਼ੀਸਦੀ ਰੂਸ ਤੋਂ ਲੈਂਦਾ ਹੈ। ਜੇਕਰ ਜੰਗ ਛਿੜਦੀ ਹੈ ਤਾਂ ਰੂਸ ਇਹ ਸਾਰੀਆਂ ਸਪਲਾਈ ਬੰਦ ਕਰ ਦੇਵੇਗਾ।
ਇਸ ਨਾਲ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਜੰਗ ਦੀ ਸਥਿਤੀ 'ਚ ਤੇਲ ਦੀ ਕੀਮਤ 120 ਤੋਂ 125 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ ਰੂਸ ਪੂਰੀ ਦੁਨੀਆਂ 'ਚ ਵੱਡੀ ਗਿਣਤੀ ਵਿੱਚ ਕਣਕ ਦੀ ਬਰਾਮਦ ਕਰਦਾ ਹੈ। ਜੇਕਰ ਜੰਗ ਹੁੰਦੀ ਹੈ ਤਾਂ ਇਸ ਦੀ ਸਪਲਾਈ 'ਚ ਵੀ ਰੁਕਾਵਟ ਆ ਸਕਦੀ ਹੈ ਅਤੇ ਅਨਾਜ ਸੰਕਟ ਪੈਦਾ ਹੋ ਸਕਦਾ ਹੈ।
ਭਾਰਤ ਦਾ ਕੀ ਹੋਵੇਗਾ ਕਦਮ?
ਹੁਣ ਤੱਕ ਭਾਰਤ ਇਸ ਪੂਰੇ ਮਾਮਲੇ 'ਤੇ ਨਿਰਪੱਖ ਰਿਹਾ ਹੈ। ਮਤਲਬ ਭਾਰਤ ਨੇ ਨਾ ਤਾਂ ਰੂਸ ਅਤੇ ਨਾ ਹੀ ਯੂਕਰੇਨ ਦਾ ਸਮਰਥਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਸਾਰੀਆਂ ਧਿਰਾਂ ਨੂੰ ਅੰਤਰਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।
ਚੀਨ ਕੀ ਕਰੇਗਾ?
ਹੁਣ ਤੱਕ ਰੂਸ ਅਤੇ ਯੂਕਰੇਨ ਦੇ ਮੁੱਦੇ 'ਤੇ ਚੀਨ ਵੀ ਸੁਰੱਖਿਅਤ ਚੱਲ ਰਿਹਾ ਹੈ। ਭਾਰਤ ਵਾਂਗ ਉਸ ਨੇ ਹੁਣ ਤੱਕ ਕਿਸੇ ਦਾ ਸਾਥ ਨਹੀਂ ਦਿੱਤਾ। ਯੂਐਨਐਸਸੀ ਵਿੱਚ ਚੀਨੀ ਪ੍ਰਤੀਨਿਧੀ ਨੇ ਯੂਕਰੇਨ ਵਿਵਾਦ ਦੇ ਕੂਟਨੀਤਕ ਹੱਲ ਦੀ ਬੇਨਤੀ ਕੀਤੀ। ਪਰ ਇਸ ਸਭ ਦੇ ਵਿਚਕਾਰ 4 ਫਰਵਰੀ ਨੂੰ ਵਿੰਟਰ ਓਲੰਪਿਕ ਦੇ ਉਦਘਾਟਨੀ ਸਮਾਰੋਹ ਦੌਰਾਨ ਪੁਤਿਨ ਅਤੇ ਸ਼ੀ ਜਿਨਪਿੰਗ ਦੀ ਕੈਮਿਸਟਰੀ ਨੂੰ ਦੇਖ ਕੇ ਲੋਕਾਂ ਨੂੰ ਇਹ ਵਿਚਾਰ ਹੈ ਕਿ ਜੇਕਰ ਜੰਗ ਹੁੰਦੀ ਹੈ ਤਾਂ ਚੀਨ ਰੂਸ ਦਾ ਸਮਰਥਨ ਕਰੇਗਾ। ਉਂਜ ਵੀ ਉਸ ਦੀ ਅਮਰੀਕਾ ਨਾਲ ਨਹੀਂ ਬਣਦੀ ਹੈ।
13 ਸਾਲ ਪਹਿਲਾਂ ਜਾਰਜੀਆ ਨਾਲ ਵੀ ਅਜਿਹਾ ਹੀ ਕੀਤਾ ਸੀ
ਇਸ ਤਣਾਅ 'ਚ ਇਕ ਗੱਲ ਦੇਖਣ ਵਾਲੀ ਹੈ ਕਿ ਅੱਜ ਰੂਸ ਯੂਕਰੇਨ ਨਾਲ ਜੋ ਕਰ ਰਿਹਾ ਹੈ, ਉਹੀ ਕੁਝ ਇਸ ਨੇ 2008 'ਚ ਜਾਰਜੀਆ ਦੇ ਅਬਖਾਜ਼ੀਆ ਅਤੇ ਦੱਖਣੀ ਓਸੇਸ਼ੀਆ ਨਾਲ ਕੀਤਾ ਹੈ। ਫਿਰ ਉਸ ਨੇ ਦੋਹਾਂ ਨੂੰ ਆਜ਼ਾਦ ਮੁਲਕਾਂ ਵਜੋਂ ਮਾਨਤਾ ਦਿੱਤੀ। ਦਰਅਸਲ ਇਸ ਦੇ ਪਿੱਛੇ ਕਾਰਨ ਇਹ ਸੀ ਕਿ ਰੂਸ ਨਹੀਂ ਚਾਹੁੰਦਾ ਸੀ ਕਿ ਜਾਰਜੀਆ ਨਾਟੋ ਦਾ ਮੈਂਬਰ ਬਣੇ। ਰੂਸ ਵੀ ਇਸ ਮਕਸਦ 'ਚ ਕਾਮਯਾਬ ਰਿਹਾ। ਹੁਣ ਇਹ ਯੂਕਰੇਨ ਨਾਲ ਵੀ ਵਿਵਾਦ ਦਾ ਕਾਰਨ ਹੈ। ਉਹ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਨ ਤੋਂ ਰੋਕਣਾ ਚਾਹੁੰਦਾ ਹੈ ਅਤੇ ਫਿਰ ਉਸ ਨੇ 13 ਸਾਲ ਪਹਿਲਾਂ ਜਾਰਜੀਆ ਨਾਲ ਵੀ ਅਜਿਹਾ ਹੀ ਕੀਤਾ ਸੀ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਬਿਜੰਲੀ ਸੰਕਟ, ਪੂਰੀ ਰਾਤ ਹਨ੍ਹੇਰੇ 'ਚ ਡੁੱਬਿਆ, ਅੱਜ ਘਰੋਂ ਕੰਮ ਤੇ ਆਨਲਾਈਨ ਕਲਾਸਾਂ ਬੰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904