ਕੇਰਲ: ਇੱਕ ਵਿਅਕਤੀ ਨੂੰ ਕੇਰਲਾ ਪੁਲਿਸ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਵਿਅਕਤੀ ਤੇ ਦੋਸ਼ ਹੈ ਕਿ ਉਸ ਨੇ ਪਹਿਲਾਂ ਵਾਈਪਰ ਸਨੇਕ ਨਾਲ ਅਸਫਲ ਹੋਣ ਤੋਂ ਬਾਅਦ ਆਪਣੀ ਪਤਨੀ ਦੇ ਕਮਰੇ 'ਚ ਕੋਬਰਾ ਸੱਪ ਛੱਡ ਦਿੱਤਾ।


ਦੱਖਣੀ ਰਾਜ ਕੇਰਲਾ ਦੀ ਪੁਲਿਸ ਨੇ ਦੱਸਿਆ ਕਿ ਫੋਨ ਰਿਕਾਰਡ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ, ਜਿਸਦਾ ਨਾਮ ਸੂਰਜ ਹੈ, ਉਹ ਕਈ ਦਿਨਾਂ ਤੋਂ ਸੱਪਾਂ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਰਿਹਾ ਸੀ ਤੇ ਉਹ ਕੁਝ ਦਿਨਾਂ ਤੋਂ ਸੱਪਾਂ ਨਾਲ ਸਬੰਧਤ ਇੰਟਰਨੈੱਟ ਤੇ ਵੀਡੀਓ ਵੀ ਵੇਖ ਰਿਹਾ ਸੀ।

ਪੁਲਿਸ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਰਚ ਵਿੱਚ, 27 ਸਾਲਾ ਮੁਲਜ਼ਮ ਨੇ ਇੱਕ ਬਹੁਤ ਜ਼ਹਿਰੀਲਾ ਰਸਲ ਵਾਈਪਰ ਫੜ੍ਹ ਕਿ ਆਪਣੀ ਪਤਨੀ ਤੇ ਛੱਡ ਦਿੱਤਾ ਜਿਸ ਤੋਂ ਬਾਅਦ ਰਸਲ ਵਾਈਪਰ ਨੇ ਉਸਦੀ ਪਤਨੀ ਆਥਰਾ ਨੂੰ ਡੰਗ ਮਾਰਿਆ ਤੇ ਉਸ ਨੂੰ ਤਕਰੀਬਨ ਦੋ ਮਹੀਨਿਆਂ ਲਈ ਹਸਪਤਾਲ ਵਿੱਚ ਰੱਖਿਆ ਗਿਆ।



ਇਸ ਮਹੀਨੇ ਦੇ ਸ਼ੁਰੂ ਸੂਰਜ ਨੇ ਇੱਕ ਵਾਰ ਫੇਰ ਆਪਣੀ ਪਤਨੀ ਨੂੰ ਕਤਲ ਕਰਨ ਦੀ ਸਾਜਿਸ਼ ਵਜੋਂ ਇੱਕ ਕੋਬਰਾ ਸੱਪ ਨੂੰ ਆਪਣੀ ਸੁੱਤੀ ਹੋਈ ਪਤਨੀ ਕੋਲ ਸੁੱਟ ਦਿੱਤਾ।




ਪੁਲਿਸ ਮੁਤਾਬਕ "ਸੂਰਜ ਆਥਰਾ ਦੇ ਉਸੇ ਕਮਰੇ ਵਿੱਚ ਰਿਹਾ ਜਿਵੇਂ ਕਿ ਕੁਝ ਨਹੀਂ ਹੋਇਆ। ਅਗਲੇ ਹੀ ਦਿਨ ਉਹ ਸਵੇਰ ਜਦੋਂ ਆਪਣੇ ਕੰਮ ਕਾਜ ਤੇ ਜਾਣ ਲੱਗਾ ਤਾਂ ਆਥਰਾ ਦੀ ਮਾਂ ਕਮਰੇ 'ਚ ਗਈ। ਉਸ ਦੀ ਮਾਂ ਆਥਰਾ ਨੂੰ ਇਸ ਹਲਾਤ 'ਚ ਵੇਖ ਕੇ ਦੰਗ ਰਹਿ ਗਈ ਅਤੇ ਉਸ ਦੀਆਂ ਚੀਕਾਂ ਨਿਕਲ ਗਈਆਂ। ਆਥਰਾ ਨੂੰ ਫੌਰੀ ਤੌਰ ਤੇ ਹਸਪਤਾਲ ਲੈ ਜਾਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।




ਆਥਰਾ ਦੇ ਮਾਪਿਆ ਨੂੰ ਸੂਰਜ ਤੇ ਉਸ ਸਮੇਂ ਸ਼ੱਕ ਹੋਇਆ ਜਦੋਂ ਸੂਰਜ ਨੇ ਪਤਨੀ ਦੀ ਮੌਤ ਦੇ ਕੁਝ ਦਿਨਾਂ ਬਾਅਦ ਉਸਦੀ ਜਾਇਦਾਦ ਉੱਤੇ ਮਾਲਕੀ ਪਾਉਣ ਦੀ ਕੋਸ਼ਿਸ਼ ਕੀਤੀ। ਆਥਰਾ ਇੱਕ ਅਮੀਰ ਪਰਿਵਾਰ ਵਿਚੋਂ ਸੀ, ਪਰ ਸੂਰਜ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦਾ ਹੈ ਅਤੇ ਘਰੋਂ ਵੀ ਜ਼ਿਆਦਾ ਅਮੀਰ ਨਹੀਂ।ਜੋੜੇ ਦਾ ਇੱਕ ਸਾਲ ਦਾ ਬੱਚਾ ਵੀ ਹੈ।




ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਵਿਆਹ ਵਿੱਚ ਵੱਡੇ ਪੱਧਰ ਤੇ ਦਾਜ ਦਾ ਲੈਣ ਦੇਣ ਸ਼ਾਮਲ ਹੋਇਆ ਸੀ। ਜਿਸ ਵਿੱਚ ਤਕਰੀਬਨ 100 ਸੋਨੇ ਦੇ ਸਿੱਕੇ, ਇੱਕ ਨਵੀਂ ਕਾਰ ਅਤੇ ਕੁਝ 500,000 ਰੁਪਏ ਨਕਦੀ ਸ਼ਾਮਲ ਸਨ।




ਪੁਲਿਸ ਬਿਆਨ ਵਿੱਚ ਕਿਹਾ ਗਿਆ ਹੈ ਕਿ, "ਸੂਰਜ ਨੂੰ ਡਰ ਸੀ ਕਿ ਆਥਰਾ ਨੂੰ ਤਲਾਕ ਦੇਣ ਦਾ ਮਤਲਬ ਸਾਰਾ ਦਾਜ ਵਾਪਸ ਦੇਣਾ ਪਏਗਾ। ਇਸ ਲਈ ਉਸਨੇ ਆਪਣੀ ਪਤਨੀ ਨੂੰ ਕਤਲ ਕਰਨ ਦਾ ਫੈਸਲਾ ਕੀਤਾ।"



ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ


ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ

ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ