ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਲਾਬੰਦੀ ਵਿਚ ਕੋਈ ਮੋਟਾਪੇ ਤੋਂ ਪ੍ਰੇਸ਼ਾਨ ਹੈ, ਤਾਂ ਕਿਸੇ ਨੂੰ ਉਦਾਸੀ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਕਾਟਲੈਂਡ ਦੇ ਗਲਾਸਗੋ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਗੁਆਂਢੀਆਂ ਦੀ ਅਜੀਬ ਸਮੱਸਿਆ ਦਾ ਸਾਹਮਣਾ ਕੀਤਾ।



ਦਰਅਸਲ, ਸਟੀਫਨ ਨਾਮ ਦਾ ਇਹ ਵਿਅਕਤੀ ਦੇ ਘਰੋਂ ਉੱਚੀ ਆਵਾਜ਼ਾਂ ਆਉਂਦੀਆਂ ਸਨ। ਇਹ ਆਵਾਜ਼ਾਂ ਸਟੀਫਨ ਦੇ ਰੋਮਾਂਸ ਦੀਆਂ ਸਨ। ਗੁਆਂਢੀ ਇਨ੍ਹਾਂ ਆਵਾਜ਼ਾਂ ਤੋਂ ਇੰਨੇ ਤੰਗ ਹੋ ਗਏ ਕਿ ਉਨ੍ਹਾਂ ਨੇ ਇੱਕ ਪੱਤਰ ਲਿਖ ਕੇ ਇਸ ਨੂੰ ਸਟੀਫਨ ਦੇ ਘਰ ਦੇ ਦਰਵਾਜ਼ੇ ਤੇ ਛੱਡ ਦਿੱਤਾ। ਚਿੱਠੀ ਵਿੱਚ ਜੋ ਲਿਖਿਆ ਉਸ ਨੂੰ ਪੜ੍ਹ ਕੇ ਉਹ ਗਰੀਬ ਆਦਮੀ ਸ਼ਰਮਿੰਦਾ ਹੋ ਗਿਆ।





ਸਟੀਫਨ ਨੇ ਆਪਣੇ ਗੁਆਂਢੀਆਂ ਦੁਆਰਾ ਲਿਖੇ ਪੱਤਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਸਟੀਫਨ ਨੇ ਦੱਸਿਆ ਕਿ ਪੱਤਰ ਪੜ੍ਹ ਕੇ ਉਸ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਸੀ। ਗੁਆਂਢੀਆਂ ਦੇ ਅਨੁਸਾਰ ਆਪਣੇ ਸਾਥੀ ਨੂੰ ਪਿਆਰ ਕਰਦੇ ਹੋਏ ਦੋਵੇਂ ਬਹੁਤ ਉੱਚੀਆਂ ਆਵਾਜ਼ਾਂ ਕੱਢਦੇ ਸਨ। ਇਨ੍ਹਾਂ ਆਵਾਜ਼ਾਂ ਕਰਕੇ ਰਾਤ ਨੂੰ ਗੁਆਢੀਆਂ ਦੀ ਨੀਂਦ ਖਰਾਬ ਹੋ ਰਹੀ ਸੀ। ਅਜਿਹੀ ਸਥਿਤੀ ਵਿੱਚ ਉਸਨੇ ਇੱਕ ਪੱਤਰ ਲਿਖਿਆ ਜਿਸ ਵਿੱਚ ਸਟੀਫਨ ਨੂੰ ਰੋਮਾਂਸ ਦੌਰਾਨ ਹੌਲੀ ਆਵਾਜ਼ ਕੱਢਣ ਦੀ ਬੇਨਤੀ ਕੀਤੀ।

ਘਟਨਾ ਬਾਰੇ ਵੇਰਵੇ ਦਿੰਦਿਆਂ ਸਟੀਫਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ ਇੱਕ ਚਿੱਠੀ ਮਿਲੀ। ਇਸ ਨੂੰ ਗੁਆਂਢੀਆਂ ਨੇ ਕਾਫ਼ੀ ਬੇਨਤੀ ਦੇ ਰੂਪ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਰਾਤ ਨੂੰ ਸੌਣਾ ਹੁੰਦਾ ਹੈ। ਇਸ ਲਈ ਥੋੜੀ ਹੌਲੀ ਅਵਾਜਾਂ ਕੱਢੇ ਕਰੋ। ਸਟੀਫਨ ਅਨੁਸਾਰ ਜਿਵੇਂ ਹੀ ਉਸ ਨੇ ਪੱਤਰ ਨੂੰ ਪੜ੍ਹਿਆ ਉਹ ਸ਼ਰਮ ਨਾਲ ਲਾਲ ਹੋ ਗਿਆ। ਨਾਲ ਹੀ ਉਸ ਦੀ ਹੱਸਦੇ ਹੋਈ ਦੀ ਹਾਲਤ ਵੀ ਖ਼ਰਾਬ ਹੋ ਗਈ।


ਇਹ ਵੀ ਪੜ੍ਹੋ: ਸੈਕਸ ਰੈਕੇਟ 'ਚ ਫੜੀਆਂ ਤਿੰਨ ਮੁਟਿਆਰਾਂ ਦਾ ਵੱਡਾ ਖੁਲਾਸਾ, ਕੋਰੋਨਾ ਕਰਕੇ ਗਈ ਨੌਕਰੀ, ਹੁਣ ਇਸ ਕੰਮ ਲਈ ਮਜਬੂਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904