Sanjeev Balyan Brother Death: ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦੇ ਭਰਾ ਦੀ ਕੋਰੋਨਾ ਨਾਲ ਮੌਤ ਹੋ ਗਈ। ਨਾਲ ਹੀ ਇੱਕ ਹੋਰ ਭਰਾ ਦੀ ਹਾਲਤ ਨਾਜ਼ੁਕ ਹੈ ਤੇ ਉਹ ਏਮਜ਼ 'ਚ ਦਾਖਲ ਹੈ। ਮ੍ਰਿਤਕ ਜਿਤੇਂਦਰ ਬਾਲਿਆਨ ਕੇਂਦਰੀ ਮੰਤਰੀ ਦਾ ਭਰਾ (ਤਾਏ ਦਾ ਬੇਟਾ) ਹੈ। ਜਿਤੇਂਦਰ ਹਾਲ ਹੀ 'ਚ ਹੋਈਆਂ ਪੰਚਾਇਤੀ ਚੋਣਾਂ 'ਚ ਪਿੰਡ ਕੁਟਬੀ ਦੇ ਪ੍ਰਧਾਨ ਬਣੇ ਸਨ। ਪਿਛਲੇ ਕਈ ਦਿਨਾਂ ਤੋਂ ਉਹ ਰਿਸ਼ੀਕੇਸ਼ ਏਮਜ਼ 'ਚ ਦਾਖਲ ਸਨ।


ਦੱਸ ਦੇਈਏ ਕਿ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦੇ ਪਰਿਵਾਰ ਨੂੰ ਪੰਚਾਇਤੀ ਚੋਣਾਂ ਤੋਂ ਬਾਅਦ ਕੋਰੋਨਾ ਹੋ ਗਿਆ ਸੀ। ਹੁਣ ਪਰਿਵਾਰ 'ਚ ਸੋਗ ਦਾ ਮਾਹੌਲ ਹੈ। ਜਿਤੇਂਦਰ ਬਾਲਿਆਨ ਦੀ ਮੌਤ ਦੀ ਪੁਸ਼ਟੀ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦੇ ਨੇੜਲੇ ਲੋਕਾਂ ਨੇ ਕੀਤੀ ਹੈ।

ਇਲਾਹਾਬਾਦ ਹਾਈ ਕੋਰਟ ਦੀ ਟਿੱਪਣੀ
ਦੱਸ ਦੇਈਏ ਕਿ ਯੂਪੀ ਦੇ ਪੇਂਡੂ ਇਲਾਕਿਆਂ 'ਚ ਕੋਰੋਨਾ ਨੇ ਆਪਣੇ ਪੈਰ ਤੇਜ਼ੀ ਨਾਲ ਫੈਲਾਏ ਹਨ। ਇਲਾਹਾਬਾਦ ਹਾਈ ਕੋਰਟ ਨੇ ਵੀ ਪਿੰਡਾਂ 'ਚ ਲਾਗ ਦੇ ਤੇਜ਼ੀ ਨਾਲ ਫੈਲਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਨਾਲ ਸਬੰਧਤ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਯੋਗੀ ਸਰਕਾਰ 'ਤੇ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਪਿੰਡਾਂ ਤੇ ਛੋਟੇ ਕਸਬਿਆਂ 'ਚ ਡਾਕਟਰੀ ਸਹੂਲਤਾਂ ਦੀ ਸਥਿਤੀ 'ਰੱਬ ਭਰੋਸੇ' ਹੈ।

ਅਦਾਲਤ ਨੇ ਇਹ ਟਿੱਪਣੀ ਮੇਰਠ ਦੇ ਮੈਡੀਕਲ ਕਾਲਜ ਤੋਂ ਲਾਪਤਾ ਹੋਏ 64 ਸਾਲਾ ਸੰਤੋਸ਼ ਕੁਮਾਰ ਦੇ ਕੇਸ 'ਚ ਕੀਤੀ ਹੈ। ਦਰਅਸਲ, ਸੰਤੋਸ਼ ਕੁਮਾਰ ਦੀ ਹਸਪਤਾਲ ਦੇ ਬਾਥਰੂਮ 'ਚ ਡਿੱਗਣ ਨਾਲ ਮੌਤ ਹੋ ਗਈ। ਉਸ ਦੀ ਪਛਾਣ ਕਰਨ ਦੀ ਬਜਾਏ ਡਿਊਟੀ 'ਤੇ ਮੌਜੂਦ ਡਾਕਟਰਾਂ ਅਤੇ ਸਟਾਫ ਨੇ ਉਸ ਦੀ ਮ੍ਰਿਤਕ ਦੇਹ ਨੂੰ ਅਣਪਛਾਤੇ ਵਿਚ ਸੁੱਟ ਦਿੱਤਾ ਸੀ।

ਯੂਪੀ 'ਚ ਕੋਰੋਨਾ ਦੇ 9391 ਨਵੇਂ ਮਰੀਜ਼
ਦੂਜੇ ਪਾਸੇ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਕਮੀ ਆਈ ਹੈ। ਪਿਛਲੇ 24 ਘੰਟੇ ਦੌਰਾਨ ਇੱਥੇ ਕੋਰੋਨਾ ਦੇ 9391 ਨਵੇਂ ਮਰੀਜ਼ ਪਾਏ ਗਏ ਹਨ. ਇਸ ਤੋਂ ਇਲਾਵਾ 285 ਲੋਕਾਂ ਦੀ ਵੀ ਮੌਤ ਹੋ ਚੁੱਕੀ ਹੈ।

 

 





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ