ਨਵੀਂ ਦਿੱਲੀ: ਪੰਜਾਬ 'ਚ 18 ਮਈ ਨੂੰ ਪੈਟਰੋਲ ਦੀਆਂ ਕੀਮਤਾਂ 'ਚ ਫਿਰ ਵਾਧਾ ਦਰਜ ਕੀਤਾ ਗਿਆ। ਪੰਜਾਬ 'ਚ ਪੈਟਰੋਲ ਦੀ ਕੀਮਤ ਵਧ ਕੇ 94.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 85.50 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਚੰਡੀਗੜ੍ਹ 'ਚ ਡੀਜ਼ਲ ਵਧ ਕੇ 83.17 ਰੁਪਏ ਤੇ ਪੈਟਰੋਲ ਦੀ ਕੀਮਤ 89.31 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਹਾਲਾਂਕਿ ਇਨ੍ਹੀਂ ਦਿਨੀਂ ਭਾਰਤ 'ਚ ਲੌਕਡਾਊਨ ਚੱਲ ਰਿਹਾ ਹੈ, ਪਰ ਪੂਰੀ ਦੁਨੀਆਂ 'ਚ ਹਾਲਾਤ ਠੀਕ ਹੋ ਰਹੇ ਹਨ। ਗਲੋਬਲ ਵਪਾਰਕ ਉਡਾਣਾਂ ਦੀ ਗਿਣਤੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੁੱਗਣੀ ਤੋਂ ਵੱਧ ਵਧੀ ਹੈ। ਮਈ 2020 ਤੋਂ ਸੰਯੁਕਤ ਰਾਜ 'ਚ ਹਵਾਈ ਯਾਤਰੀਆਂ ਦੀ ਗਿਣਤੀ 'ਚ 6 ਗੁਣਾ ਤੋਂ ਵੱਧ ਵਾਧਾ ਹੋਇਆ ਹੈ।

ਇਸ ਕਾਰਨ ਬੀਤੇ ਦਿਨੀਂ ਕੱਚੇ ਤੇਲ ਦੇ ਬਾਜ਼ਾਰ 'ਚ ਫਿਰ ਤੇਜ਼ੀ ਵੇਖਣ ਨੂੰ ਮਿਲੀ। ਘਰੇਲੂ ਮਾਰਕੀਟ ਦੀ ਗੱਲ ਕਰੀਏ ਤਾਂ ਇੱਥੇ ਵੀ ਪੈਟਰੋਲ-ਡੀਜ਼ਲ ਬਾਜ਼ਾਰ 'ਚ ਤੇਜ਼ੀ ਜ਼ੋਰ ਫੜ ਰਹੀ ਹੈ। ਸੋਮਵਾਰ ਨੂੰ ਪੈਟਰੋਲ 29 ਪੈਸੇ ਚੜ੍ਹ ਕੇ 92.85 ਰੁਪਏ ਪ੍ਰਤੀ ਲੀਟਰ ਹੋ ਗਿਆ। ਡੀਜ਼ਲ ਵੀ 29 ਪੈਸੇ ਦੀ ਛਾਲ ਲਾ ਕੇ 83.51 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ।

ਪਿਛਲੇ ਦੋ ਮਹੀਨਿਆਂ ਤੋਂ ਦੇਸ਼ ਦੇ ਕਈ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸ ਲਈ ਪਿਛਲੇ ਮਹੀਨੇ ਕੱਚੇ ਤੇਲ ਡੀਲਰ ਮਹਿੰਗੇ ਹੋਣ ਤੋਂ ਬਾਅਦ ਵੀ ਪੈਟਰੋਲ-ਡੀਜ਼ਲ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ।

ਹਾਲਾਂਕਿ ਕੱਚਾ ਤੇਲ ਸਸਤਾ ਹੋਣ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚਾਰ ਕਿਸ਼ਤਾਂ 'ਚ ਘਟਾ ਦਿੱਤੀਆਂ ਗਈਆਂ ਸਨ। ਪੈਟਰੋਲ 77 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਸੀ। ਇਸ ਮਹੀਨੇ ਇਸ ਦੀਆਂ ਕੀਮਤਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਚੋਣ ਤੋਂ ਬਾਅਦ 11 ਦਿਨਾਂ ਦੇ ਅੰਦਰ ਪੈਟਰੋਲ 2.50 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਚੋਣ ਕਮਿਸ਼ਨ ਨੇ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲਈ 26 ਫਰਵਰੀ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਤੋਂ ਬਾਅਦ 27 ਫਰਵਰੀ 2021 ਨੂੰ ਸਰਕਾਰੀ ਤੇਲ ਕੰਪਨੀਆਂ ਨੇ ਪਿਛਲੀ ਵਾਰ ਡੀਜ਼ਲ ਦੀ ਕੀਮਤ 'ਚ 17 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਇਸ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ।

ਹਾਲਾਂਕਿ ਪਿਛਲੇ ਮਾਰਚ-ਅਪ੍ਰੈਲ ਦੇ ਦੌਰਾਨ ਡੀਜ਼ਲ ਦੀ ਕੀਮਤ ਚਾਰ ਦਿਨਾਂ ਲਈ ਰੋਕ ਦਿੱਤੀ ਗਈ ਸੀ। ਇਸ ਕਾਰਨ ਇਹ 74 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਚੋਣਾਂ ਮੁੱਕਣ ਤੋਂ ਬਾਅਦ ਹੁਣ 11 ਦਿਨਾਂ ਬਾਅਦ ਡੀਜ਼ਲ ਦੀ ਕੀਮਤ 2.78 ਰੁਪਏ ਪ੍ਰਤੀ ਲੀਟਰ ਮਹਿੰਗੀ ਹੋ ਗਈ ਹੈ।

ਜਾਣੋ ਤੁਹਾਡੇ ਸ਼ਹਿਰ ਵਿਚ ਕੀਮਤ ਕਿੰਨੀ ਹੈ
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਤੁਸੀਂ ਐਸਐਮਐਸ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਤੁਹਾਨੂੰ RSP ਸਪੇਸ ਆਪਣੇ ਸ਼ਹਿਰ ਦਾ ਕੋਡ ਲਿਕ ਕੇ 9224992249 ਨੰਬਰ 'ਤੇ ਭੇਜਣਾ ਹੈ। ਹਰੇਕ ਸ਼ਹਿਰ ਲਈ ਕੋਡ ਵੱਖਰਾ ਹੁੰਦਾ ਹੈ, ਜੋ ਤੁਸੀਂ ਆਈਓਸੀਐਲ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ।