ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਬਰਕਰਾਰ ਹੈ। ਕਈ ਸ਼ਹਿਰਾਂ 'ਚ ਲੌਕਡਾਊਨ ਲਾਉਣ ਦੀ ਸਥਿਤੀ ਬਣੀ ਹੋਈ ਹੈ। ਕੋਰੋਨਾ ਇਨਫੈਕਸ਼ਨ ਦੀ ਵਜ੍ਹਾ ਨਾਲ ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਸਮਾਂ ਰਹਿੰਦਿਆਂ ਇਸ 'ਤੇ ਧਿਆਨ ਨਾ ਦੇਣ ਕਾਰਨ ਮਰੀਜ਼ਾਂ ਦੀ ਸਥਿਤੀ ਗੰਭੀਰ ਹੋ ਰਹੀ ਹੈ। ਅਜਿਹੇ 'ਚ 14 ਦਿਨਾਂ ਦਾ ਸਮਾਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਨ੍ਹਾਂ 14 ਦਿਨਾਂ 'ਚ ਕਈ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਂਦੇ ਹਨ।
ਇਸ ਸਮੇਂ ਸੀਆਰਪੀ ਟੈਸਟ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ। ਇਸ ਟੈਸਟ ਦੇ ਜ਼ਰੀਏ ਬਿਮਾਰੀ ਦੀ ਗੰਭੀਰਤਾ ਦਾ ਪਤਾ ਲਾਇਆ ਜਾ ਸਕਦਾ ਹੈ ਤੇ ਸਮਾਂ ਰਹਿੰਦਿਆਂ ਇਲਾਜ ਵੀ ਸੰਭਵ ਹੈ। ਆਉ ਜਾਣਦੇ ਹਾਂ ਕਿ ਸੀਆਰਪੀ ਟੈਸਟ ਕੀ ਹੈ ਤੇ ਕਿਵੇਂ ਇਸ ਨਾਲ ਬਿਮਾਰੀ ਦੀ ਗੰਭੀਰਤਾ ਦਾ ਪਤਾ ਲਾਇਆ ਜਾਂਦਾ ਹੈ।
ਸੀਆਰਪੀ ਟੈਸਟ ਨੂੰ ਸੀ-ਰੀਐਕਟਿਵ ਪ੍ਰੋਟੀਨ ਟੈਸਟ ਵੀ ਕਿਹਾ ਜਾਂਦਾ ਹੈ। ਇਹ ਬਲੱਡ ਟੈਸਟ ਦੀ ਤਰ੍ਹਾਂ ਦੀ ਹੁੰਦਾ ਹੈ, ਇਸ ਟੈਸਟ ਜ਼ਰੀਏ ਏਕਿਊਟ ਇਨਫਲਮੇਸ਼ਨ ਬਾਰੇ ਪਤਾ ਲਾਇਆ ਜਾ ਸਕਦਾ ਹੈ। ਇਸ ਟੈਸਟ ਜ਼ਰੀਏ ਸੀਆਰਪੀ ਦਾ ਪੱਧਰ ਫੇਫੜਿਆਂ 'ਚ ਹੋਈ ਗਤੀ ਤੇ ਬਿਮਾਰੀ ਦੀ ਗੰਭੀਰਤਾ ਦਾ ਪਤਾ ਚੱਲਦਾ ਹੈ।ਕੋਰੋਨਾ ਇਨਫੈਕਸ਼ਨ ਬਾਰੇ ਜਾਣਨ ਲਈ ਇਹ ਟੈਸਟ ਕਰਵਾਇਆ ਜਾਂਦਾ ਹੈ। ਇਸ ਟੈਸਟ ਜ਼ਰੀਏ ਡਾਕਟਰ ਸਮਝਦੇ ਹਨ ਕਿ ਸਰੀਰ 'ਚ ਨਫੈਕਸ਼ਨ ਕਿਸ ਪੱਧਰ ਤਕ ਫੈਲਿਆ ਹੈ।
ਜਾਣੋ ਕਦੋਂ ਕਰਵਾਉਣਾ ਹੁੰਦਾ ਹੈ ਸੀਆਰਪੀ ਟੈਸਟ
ਡਾਕਟਰਾਂ ਦਾ ਮੰਨਣਾ ਹੈ ਕਿ ਕੋਰੋਨਾ ਪੌਜ਼ੇਟਿਵ ਹੋਣ ਦੇ 4 ਤੋਂ 5 ਦਿਨ ਬਾਅਦ ਸੀਆਰਪੀ ਟੈਸਟ ਕਰਵਾ ਲੈਣਾ ਚਾਹੀਦਾ ਹੈ। ਘੱਟ ਉਮਰ ਦੇ ਲੋਕਾਂ ਲਈ ਇਹ ਟੈਸਟ ਕਰਵਾਉਣਾ ਜ਼ਰੂਰੀ ਨਹੀਂ ਹੁੰਦਾ। ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਲੰਬੇ ਸਮੇਂ ਤਕ ਖੰਘ ਬੁਖਾਰ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਟੈਸਟ ਜ਼ਰੀਏ ਬਿਨਾਂ ਸੀਟੀ ਸਕੈਨ ਕਰਵਾਏ ਇਨਫੈਕਸ਼ਨ ਬਾਰੇ ਪਤਾ ਚੱਲਦਾ ਹੈ। ਟੈਸਟ ਕਰਵਾਉਣ ਤੋਂ ਪਹਿਲਾਂ ਡਾਕਟਰਾਂ ਦੀ ਸਲਾਹ ਜ਼ਰੂਰ ਲਓ।