ਨਵੀਂ ਦਿੱਲੀ: ‘ਵਿਸ਼ਵ ਸਿਹਤ ਸੰਗਠਨ’ (WHO) ਨੇ ਕਿਹਾ ਹੈ ਕਿ ਦੇਰ ਤੱਕ ਕੰਮ ਦੇ ਘੰਟੇ ਇੱਕ ਸਾਲ ਵਿੱਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖੋਹ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਹ ਰੁਝਾਨ ਹੋਰ ਵੀ ਵਧ ਸਕਦਾ ਹੈ। ਖੋਜ ਅਨੁਸਾਰ ਸਾਲ 2016 ’ਚ ਲੰਮੇ ਸਮੇਂ ਤੱਕ ਕੰਮਕਾਜ ਨਾਲ ਸਬੰਧਤ ਦਿਲ ਦੀ ਬੀਮਾਰੀ ਤੇ ਸਟ੍ਰੇਨ ਕਾਰਨ 7.45 ਲੱਖ ਲੋਕਾਂ ਦੀ ਮੌਤ ਹੋਈ। ਪਹਿਲੀ ਵਿਸ਼ਵ ਖੋਜ ਰਾਹੀਂ ਪਤਾ ਲੱਗਾ ਹੈ ਕਿ ਦੱਖਣ-ਪੂਰਬੀ ਏਸ਼ੀਆ ਤੇ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਰਹਿਣ ਵਾਲੇ ਸਭ ਤੋਂ ਵੱਧ ਪ੍ਰਭਾਵਿਤ ਸਨ।


 

ਵਿਸ਼ਵ ਸਿਹਤ ਸੰਗਠਨ ਦੇ ਪਰਿਭਾਸ਼ਤ ਖੇਤਰ ਵਿੱਚ ਚੀਨ, ਜਾਪਾਨ ਤੇ ਆਸਟ੍ਰੇਲੀਆ ਸ਼ਾਮਲ ਹਨ। WHO ਅਧੀਨ ਵਾਤਾਵਰਣ, ਜਲਵਾਯੂ ਤਬਦੀਲੀ ਤੇ ਸਿਹਤ ਵਿਭਾਗ ਦੇ ਡਾਇਰੈਕਟਰ ਮਾਰੀਆ ਨਿਆਰਾ ਨੇ ਕਿਹਾ ਹਰ ਹਫ਼ਤੇ 55 ਹਫ਼ਤੇ ਜਾਂ ਵੱਧ ਕੰਮ ਕਰਨ ਦੇ ਸਿਹਤ ਲਈ ਗੰਭੀਰ ਖ਼ਤਰੇ ਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਇਸ ਜਾਣਕਾਰੀ ਨਾਲ ਕਰਮਚਾਰੀਆਂ ਦੀ ਵੱਧ ਸੁਰੱਖਿਆ ਤੇ ਵਧੇਰੇ ਕਾਰਵਾਈ ਨੂੰ ਹੱਲਾਸ਼ੇਰੀ ਮਿਲੇ।

 

ਇਹ ਖੋਜ ‘ਵਿਸ਼ਵ ਸਿਹਤ ਸੰਗਠਨ’ (WHO) ਤੇ ‘ਕੌਮਾਂਤਰੀ ਕਿਰਤ ਸੰਗਠਨ’ (ILO) ਨੇ ਸਾਂਝੇ ਤੌਰ ’ਤੇ ਕੀਤੀ ਹੈ। ਇਸ ਸਾਂਝੀ ਖੋਜ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਪੀੜਤ (72 ਫ਼ੀਸਦੀ) ਮਰਦ ਤੇ ਦਰਮਿਆਨੀ ਉਮਰ ਦੇ ਜਾਂ ਬਜ਼ੁਰਗ ਸਨ। ਅਕਸਰ ਮੌਤ ਬਹੁਤ ਸਾਲਾਂ ਬਾਅਦ ਹੋਈ। ਕਦੇ-ਕਦੇ ਦਹਾਕਿਆਂ ਬਾਅਦ। ਖੋਜਕਾਰਾਂ ਨੇ 194 ਦੇਸ਼ਾਂ ਦੇ ਡਾਟਾ ਦੇ ਆਧਾਰ ’ਤੇ ਇਹ ਨਤੀਜਾ ਕੱਢਿਆ।

 

‘ਇਨਵਾਇਰਨਮੈਂਟ ਇੰਟਰਨੈਸ਼ਨਲ’ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਇੱਕ ਹਫ਼ਤੇ ਵਿੱਚ 35-40 ਘੰਟਿਆਂ ਦੇ ਮੁਕਾਬਲੇ 55 ਘੰਟੇ ਜਾਂ ਉਸ ਤੋਂ ਵੱਧ ਕੰਮ ਦਾ ਸਬੰਧ ਸਟ੍ਰੋਕ ਦੇ 35 ਫ਼ੀਸਦੀ ਵੱਧ ਖ਼ਤਰੇ ਨਾਲ ਹੈ ਤੇ ਇਸਕੇਮਿਕ ਦਿਲ ਦੇ ਰੋਗ ਨਾਲ ਮੌਤ ਦਾ 17 ਫ਼ੀਸਦੀ ਵੱਧ ਖ਼ਤਰਾ ਹੈ।

 

ਖੋਜ ਵਿੱਚ 2000-2016 ਦੀ ਮਿਆਦ ਦੇ ਡਾਟਾ ਦਾ ਮੁੱਲਾਂਕਣ ਕੀਤਾ ਗਿਆ ਤੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਪਰ WHO ਦੇ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਹੰਗਾਮੀ ਹਾਲਾਤ ਦੇ ਨਤੀਜੇ ਵਿੱਚ ਰਿਮੋਟ ਵਰਕਿੰਗ ’ਚ ਉਛਾਲ ਤੇ ਵਿਸ਼ਵ ਆਰਥਿਕ ਸੁਸਤੀ ਦੇ ਖ਼ਤਰੇ ਨੂੰ ਵਧਾ ਸਕਦੇ ਹਨ। ਟ੍ਰੈਡਸ ਅਧਾਨੋਮ ਗ਼ਬ੍ਰੇਰੀਯੇਸੇਸ ਸਮੇਤ WHO ਦਾ ਕਹਿਣਾ ਹੈ ਕਿ ਮਹਾਮਾਰੀ ਦੇ ਸਮੇਂ ਦੌਰਾਨ ਉਹ ਦੇਰਤ ਤੱਕ ਕੰਮ ਕਰ ਰਹੇ ਹਨ। ਨਿਆਰਾ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਖੋਜ ਦੇ ਸੰਦਰਭ ਵਿੱਚ ਆਪਣੀ ਨੀਤੀ ਵਿੱਚ ਸੁਧਾਰ ਲਿਆਉਣਾ ਚਾਹੁਣਗੇ।

 

WHO ਦੇ ਤਕਨੀਕੀ ਅਧਿਕਾਰੀ ਪ੍ਰੈਂਕ ਪੇਗਾ ਨੇ ਕਿਹਾ ਕਿ ਘੰਟਿਆਂ ਦਾ ਨਿਰਧਾਰਨ ਕਰਮਚਾਰੀਆਂ ਲਈ ਫ਼ਾਇਦੇਮੰਦ ਹੋਵੇਗਾ ਕਿਉਂਕਿ ਉਸ ਨਾਲ ਕਰਮਚਾਰੀਆਂ ਦੀ ਉਤਪਾਦਕਤਾ ਵਿੱਚ ਵਾਧਾ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸੰਕਟ ਵਿੱਚ ਲੰਮੇ ਸਮੇਂ ਤੱਕ ਕੰਮ ਦੇ ਘੰਟੇ ਨੂੰ ਨਾ ਵਧਾਉਣਾ ਅਸਲ ਵਿੱਚ ਸਮਾਰਟ ਪਸੰਦ ਹੈ।

 





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ