Trending Video: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਕਦੋਂ ਕੀ ਵਾਇਰਲ ਹੋ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰ ਬਹੁਤ ਹੀ ਮਜ਼ਾਕੀਆ ਵੀਡੀਓਜ਼ ਸਾਹਮਣੇ ਆ ਜਾਂਦੀਆਂ ਹਨ, ਕਈ ਵਾਰ ਅਜਿਹੀ ਗੱਲ ਸਾਹਮਣੇ ਆ ਜਾਂਦੀ ਹੈ ਕਿ ਅੱਖਾਂ 'ਤੇ ਯਕੀਨ ਨਹੀਂ ਆਉਂਦਾ। ਹੁਣੇ ਹੁਣੇ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਇੱਕ ਵਿਅਕਤੀ ਨਾਲ ਸਬੰਧਤ ਹੈ ਜੋ ਮਗਰਮੱਛ ਨਾਲ ਖੇਡਦਾ ਦਿਖਾਈ ਦੇ ਰਿਹਾ ਹੈ। ਇਸ ਹੈਰਾਨ ਕਰਨ ਵਾਲੇ ਵਿਅਕਤੀ ਦੀ ਵੀਡੀਓ ਨੂੰ ਕੁਝ ਹੀ ਸਮੇਂ 'ਚ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਨੈਟੀਜ਼ਨ ਵੀ ਖੂਬ ਕਮੈਂਟ ਕਰ ਰਹੇ ਹਨ।


ਮਗਰਮੱਛ ਦੇ ਜਬਾੜੇ ਵਿੱਚ ਰੱਖਿਆ ਹੱਥ- ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਮਗਰਮੱਛ ਦੀ ਪਿੱਠ 'ਤੇ ਬੈਠਾ ਹੈ। ਇਸ ਵਿੱਚ ਉਸਦਾ ਚਿਹਰਾ ਖਤਰਨਾਕ ਜੀਵ ਦੇ ਦੰਦਾਂ ਦੇ ਬਿਲਕੁਲ ਉੱਪਰ ਹੈ। ਵੀਡੀਓ ਦਾ ਇਹ ਹਿੱਸਾ ਕਾਫੀ ਡਰਾਉਣਾ ਲੱਗ ਰਿਹਾ ਹੈ। ਪਰ ਬੰਦਾ ਅੱਗੇ ਜਾ ਕੇ ਅਜਿਹਾ ਕੰਮ ਕਰਦਾ ਹੈ ਕਿ ਆਲੇ-ਦੁਆਲੇ ਖੜ੍ਹੇ ਲੋਕ ਵੀ ਦੰਦਾਂ ਹੇਠ ਉਂਗਲਾ ਦਬਾਉੰਦੇ ਰਹ ਗਏ। ਦਰਅਸਲ ਮਗਰਮੱਛ ਦੇ ਦੰਦਾਂ ਦੇ ਉੱਪਰ ਆਪਣਾ ਚਿਹਰਾ ਰੱਖਣ ਵਾਲਾ ਵਿਅਕਤੀ ਹੌਲੀ-ਹੌਲੀ ਆਪਣਾ ਹੱਥ ਚੁੱਕਦਾ ਹੈ।



ਫਿਰ ਬਹੁਤ ਧਿਆਨ ਨਾਲ ਉਹ ਮਗਰਮੱਛ ਦੇ ਜਬਾੜਿਆਂ ਵਿਚਕਾਰ ਆਪਣਾ ਹੱਥ ਹਿਲਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਪਹਿਲਾਂ ਆਪਣਾ ਸੱਜਾ ਹੱਥ ਮਗਰਮੱਛ ਦੀ ਅੱਖ 'ਤੇ ਰੱਖਦਾ ਹੈ ਅਤੇ ਫਿਰ ਖੱਬੇ ਹੱਥ ਨੂੰ ਦੰਦਾਂ ਵਿਚਕਾਰ ਲੈ ਲੈਂਦਾ ਹੈ। ਵਿਅਕਤੀ ਅਜਿਹਾ ਸਿਰਫ ਇੱਕ ਸਕਿੰਟ ਲਈ ਕਰਦਾ ਹੈ ਕਿ ਅਚਾਨਕ ਮਗਰਮੱਛ ਨੇ ਗੋਲੀ ਦੀ ਰਫਤਾਰ ਨਾਲ ਆਪਣਾ ਮੂੰਹ ਬੰਦ ਕਰ ਲਿਆ। ਵੀਡੀਓ 'ਚ ਇਹ ਸੀਨ ਦੇਖ ਕੇ ਲੋਕ ਵੀ ਕਾਫੀ ਡਰ ਗਏ। ਜਿਵੇਂ ਕਿਸੇ ਖਤਰਨਾਕ ਜੀਵ ਨੇ ਉਸਦਾ ਹੱਥ ਫੜ ਲਿਆ ਹੋਵੇ। ਪਰ ਵਿਅਕਤੀ ਦੀ ਰਫ਼ਤਾਰ ਵੀ ਮਗਰਮੱਛ ਨਾਲੋਂ ਤੇਜ਼ ਨਿਕਲੀ ਅਤੇ ਉਸ ਨੇ ਆਪਣਾ ਹੱਥ ਪਹਿਲਾਂ ਹੀ ਖਿੱਚ ਲਿਆ।


ਇਹ ਵੀ ਪੜ੍ਹੋ: Funny Video: ਕੁੜੀ ਨੇ ਸਕੂਟੀ ਕੋਲ ਖੜੀ ਬਾਈਕ ਨੂੰ ਮਾਰੀ ਟੱਕਰ, ਯੂਜ਼ਰਸ ਨੇ ਫਿਰ ਲਏ ਮਜੇ


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਦੀ ਇੰਨੀ ਰਫਤਾਰ ਦੇਖ ਕੇ ਹਰ ਕੋਈ ਦੰਗ ਰਹਿ ਗਿਆ ਅਤੇ ਤਾੜੀਆਂ ਵਜਾਉਂਦਾ ਰਿਹਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਦੇਖਿਆ ਜਾ ਰਿਹਾ ਹੈ। ਇਸ ਨੂੰ ਇੰਸਟਾਗ੍ਰਾਮ 'ਤੇ ਹੈਂਡਲ animals_powers ਨਾਲ ਵੀ ਸਾਂਝਾ ਕੀਤਾ ਗਿਆ ਹੈ।