ਕੇਰਲ: ਤੁਸੀਂ ਅਕਸਰ ਛੱਤ ਤੇ ਛੋਟੇ ਗਮਲਿਆਂ ਫੁੱਲ ਆਦਿ ਲੱਗੇ ਤਾਂ ਵੇਖੇ ਹੀ ਹੋਣਗੇ ਪਰ ਕਿ ਤੁਸੀਂ ਕਦੇ ਇਹ ਕਲਪਨਾ ਕੀਤੀ ਹੈ ਕਿ ਛੱਤੇ ਤੇ ਫਲਾਂ ਦਾ ਬਾਗ਼ ਬਣ ਸਕਦਾ ਹੈ।ਅੱਜ ਅਸੀ ਤੁਹਾਨੂੰ ਇੱਕ ਐਸੇ ਵਿਅਕਤੀ ਬਾਰੇ ਹੀ ਦੱਸਣ ਜਾ ਰਹੇ ਹਾਂ ਜਿਸਨ ਆਪਣੀ ਛੱਤ ਤੇ ਅੰਬਾ ਦਾ ਬਾਗ ਲਾਇਆ ਹੋਇਆ ਹੈ।ਉਸਨੇ ਇੱਕ ਨਹੀਂ ਬਲਕਿ 40 ਕਿਸਮ ਦੇ ਅੰਬ ਆਪਣੀ ਛੱਤ ਤੇ ਲਾਏ ਹਨ।

63 ਸਾਲਾ ਜੋਸਫ ਫਰਾਂਸਿਸ ਐਰਨਾਕੁਲਮ ਦਾ ਰਹਿਣ ਵਾਲਾ ਹੈ।ਉਹ ਏਸੀ ਟੈਕਨੀਸ਼ਨ ਹੈ ਪਰ ਲੋਕ ਅੱਜ ਕੱਲ ਉਸਨੂੰ ਬਜ਼ੁਰਗ ਕਿਸਾਨ ਵੀ ਕਹਿੰਦੇ ਹਨ।ਜੋਸਫ਼ ਦੀ ਨਾਨੀ ਖੇਤੀ ਕਰਦੀ ਸੀ ਅਤੇ ਉਨ੍ਹਾਂ ਦੇ ਘਰ ਕਈ ਕਿਸਮ ਦੇ ਗੁਲਾਬ ਸਨ।ਜੋਸਫ ਨੂੰ ਖੇਤੀ ਲਈ ਪ੍ਰਰੇਣਾ ਵੀ ਨਾਨੀ ਤੋਂ ਹੀ ਮਿਲੀ।ਨਵੇਂ ਘਰ 'ਚ ਸ਼ਿਫਟ ਹੋਣ ਮਗਰੋਂ ਜੋਸਫ ਨੇ 250 ਕਿਸਮ ਦੇ ਗੁਲਾਬ ਅਤੇ ਮਸ਼ਰੂਮ ਲਾਏ।ਜਿਸ ਤੋਂ ਬਾਅਦ ਜੋਸਫ ਦਾ ਰੁਝਾਨ ਅੰਬਾਂ ਵੱਲ ਵਧਿਆ।

ਉਸਨੇ ਘਰ ਦੀ ਛੱਤ ਤੇ ਅੰਬ ਲਾਉਣ ਦਾ ਫੈਸਲਾ ਕੀਤਾ ਅਤੇ ਪੀਵੀਸੀ ਡਰਮ ਖਰੀਦੇ ਅਤੇ ਉਨ੍ਹਾਂ ਨੂੰ ਕੱਟ ਕੇ ਅੰਬ ਲਾ ਲਾਏ।ਅੱਜ ਇਨ੍ਹਾਂ ਡਰਮਾਂ 'ਚ ਲੱਗੇ ਅੰਬ ਦੇ ਬੂਟੇ 5 ਤੋਂ 9 ਫੁੱਟ ਉੱਚੇ ਹੋ ਗਏ ਹਨ।

ਜੋਸਫ ਦੇ ਬਗੀਚੇ 'ਚ ਚੰਦਰਕਰਨ, ਅਲਫੌਂਸਾ, ਮਾਲਗੋਵਾ, ਨੀਲਮ ਅਤੇ ਕੇਸਰ ਵਰਗੇ 40 ਕਿਸਮਾਂ ਦੇ ਅੰਬ ਲੱਗੇ ਹਨ। ਇਸ ਤੋਂ ਇਲਾਵਾ ਜੋਸਫ ਨੇ ਗਰਾਫਟਿੰਗ ਕਰ ਕਈ ਤਰ੍ਹਾਂ ਦੀਆਂ ਕਿਸਮਾਂ ਵੀ ਤਿਆਰ ਕੀਤੀਆਂ ਹਨ।