ਕੰਗਨਾ ਰਣੌਤ ਦੇ ਘਰ ਦੇ ਬਾਹਰ ਫਾਇਰਿੰਗ, ਕੰਗਨਾ ਮੁਤਾਬਿਕ ਉਸਨੂੰ ਧਮਕਾਉਣ ਦੀ ਕੋਸ਼ਿਸ਼
ਏਬੀਪੀ ਸਾਂਝਾ | 01 Aug 2020 07:04 PM (IST)
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਮਨਾਲੀ ਰਿਹਾਇਸ਼ ਨੇੜ੍ਹੇ ਬੀਤੀ ਰਾਤ ਗੋਲੀਆਂ ਚਲਣ ਦੀ ਆਵਾਜ਼ ਸੁਣਾਈ ਦਿੱਤੀ।
ਮਨਾਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਮਨਾਲੀ ਰਿਹਾਇਸ਼ ਨੇੜ੍ਹੇ ਬੀਤੀ ਰਾਤ ਗੋਲੀਆਂ ਚਲਣ ਦੀ ਆਵਾਜ਼ ਸੁਣਾਈ ਦਿੱਤੀ।ਜਿਸ ਤੋਂ ਬਾਅਦ ਪੁਲਿਸ ਤੁਰੰਤ ਉਸਦੇ ਘਰ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ, ਪੁਲਿਸ ਨੇ ਸੀਸੀਟੀਵੀ ਵੀ ਖੰਘਾਲੇ ਪਰ ਹਾਲੇ ਤੱਕ ਕੁੱਝ ਸਾਹਮਣੇ ਨਹੀਂ ਆ ਸਕਿਆ। ਕੁਲੂ ਪੁਲਿਸ ਨੂੰ ਰਾਤ 9:45 ਦੇ ਕਰੀਬ ਕੰਗਨਾ ਦੇ ਘਰੋਂ ਫੋਨ ਆਇਆ ਜਿਸ ਤੋਂ ਬਾਅਦ ਪੁਲਿਸ ਤਰੁੰਤ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।ਫਿਲਹਾਲ ਇਸ ਮਾਮਲੇ 'ਚ ਹਾਲੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਉਧਰ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਸ ਵਲੋਂ ਦਿੱਤੇ ਗਏ ਬਿਆਨਾਂ ਦੇ ਕਾਰਨ ਉਸਨੂੰ ਧਮਕਾਉਣ ਦੀ ਇਹ ਕੋਸ਼ਿਸ਼ ਹੋ ਸਕਦੀ ਹੈ।