Trending Video: ਲੋਕ ਦੇਰ ਰਾਤ ਤੱਕ ਕੰਮ ਕਰਦੇ ਹਨ ਜਾਂ ਟੀਵੀ ਦੇਖਦੇ ਹਨ, ਅਕਸਰ ਉਨ੍ਹਾਂ ਨੂੰ ਦੇਰ ਰਾਤ ਭੁੱਖ ਲੱਗਦੀ ਹੈ। ਜਦੋਂ ਤੱਕ ਭੁੱਖ ਸ਼ਾਂਤ ਨਹੀਂ ਹੁੰਦੀ, ਨੀਂਦ ਨਹੀਂ ਆਉਂਦੀ ਅਤੇ ਆਰਾਮ ਨਹੀਂ ਹੁੰਦਾ। ਜਿੱਥੇ ਪਹਿਲਾਂ ਲੋਕ ਫਰਿੱਜ 'ਚੋਂ ਕੋਈ ਚੀਜ਼ ਕੱਢ ਕੇ ਖਾਂਦੇ ਹਨ, ਪਰ ਜ਼ਰਾ ਸੋਚੋ ਕਿ ਜਿਹੜੇ ਲੋਕ ਇਕੱਲੇ ਰਹਿੰਦੇ ਹਨ, ਉਨ੍ਹਾਂ ਦਾ ਕੀ ਬਣੇਗਾ, ਉਨ੍ਹਾਂ ਕੋਲ ਸਿਰਫ਼ ਇੱਕ ਹੀ ਵਿਕਲਪ ਬਚਦਾ ਹੈ ਕਿ ਉਹ ਖੁਦ ਪਕਾਉਣ ਜਾਂ ਬਾਹਰੋਂ ਕੋਈ ਚੀਜ਼ ਲੈ ਕੇ ਆਉਣ... ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਹੱਥ ਉਹ ਨਹੀਂ ਲਗ ਪਾਉਂਦਾ ਜੋ ਉਹ ਚਾਹੁੰਦੇ ਹਨ। ਅਜਿਹਾ ਹੀ ਇੱਕ ਵਿਅਕਤੀ ਨਾਲ ਹੋਈਆ, ਪਰ ਉਸ ਨੇ ਆਪਣਾ ਦਿਮਾਗ ਇਸ ਤਰ੍ਹਾਂ ਚਲਾ ਦਿੱਤਾ, ਜੋ ਉਹ ਚਾਹੁੰਦਾ ਸੀ, ਉਹ ਉਸ ਕੋਲ ਆ ਗਿਆ।


ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਧੀ ਰਾਤ ਨੂੰ ਇੱਕ ਵਿਅਕਤੀ ਮੈਕਡੋਨਲਡਜ਼ ਤੋਂ ਕੁਝ ਖਾਣਾ ਚਾਹੁੰਦਾ ਸੀ, ਪਰ ਇੱਥੇ ਕਿਸਮਤ ਨੇ ਧੋਖਾ ਦਿੱਤਾ ਅਤੇ ਉਸਨੂੰ ਪਤਾ ਲੱਗਿਆ ਕਿ ਉਹ ਬਹੁਤ ਲੇਟ ਹੈ… ਕਿਸਮਤ ਵਰਗੀ ਗੱਲਾਂ ਭੁੱਖ ਕਿੱਥੇ ਸਮਝਦੀ ਹੈ? ਅਜਿਹੇ 'ਚ ਵਿਅਕਤੀ ਨੇ ਆਪਣੇ ਦਿਮਾਗ ਦੀ ਵਰਤੋਂ ਕਰਦੇ ਹੋਏ ਅਜਿਹਾ ਜੁਗਾੜ ਬਣਾਇਆ ਕਿ ਸਿਰਫ 10 ਸੈਕਿੰਡ 'ਚ ਉਸ ਨੂੰ ਮੈਕਡੋਨਲਡ ਤੋਂ ਆਪਣੀ ਪਸੰਦ ਦਾ ਖਾਣਾ ਮਿਲ ਗਿਆ। ਵਿਅਕਤੀ ਦੀ ਇਸ ਚਾਲ ਨੂੰ ਜਾਣ ਕੇ ਕਈ ਲੋਕ ਹੈਰਾਨ ਹਨ ਅਤੇ ਉਸ ਦੀ ਖੂਬ ਤਾਰੀਫ ਕਰ ਰਹੇ ਹਨ।



ਇਸ ਵੀਡੀਓ ਨੂੰ ਟਵਿੱਟਰ 'ਤੇ @caleb_friesen2 ਨਾਂ ਦੇ ਅਕਾਊਂਟ ਰਾਹੀਂ ਸ਼ੇਅਰ ਕੀਤਾ ਗਿਆ ਹੈ। ਜਿਸ 'ਚ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਰਾਤ ਨੂੰ ਅਚਾਨਕ ਭੁਖ ਲਗ ਗਈ। ਜਿਸ ਤੋਂ ਬਾਅਦ ਉਹ ਵਿਅਕਤੀ ਬੈਂਗਲੁਰੂ ਦੇ ਕੋਰਾਮੰਗਲਾ ਮੈਕਡੋਨਲਡਸ ਗਿਆ ਅਤੇ ਉੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਆਊਟਲੈੱਟ ਬੰਦ ਹੋ ਗਿਆ ਹੈ। ਇਸ ਦੌਰਾਨ ਹੀ ਉਸ ਵਿਅਕਤੀ ਨੇ ਦੇਖਿਆ ਕਿ ਪਿਕਅੱਪ ਦੀ ਖਿੜਕੀ 'ਤੇ ਕਈ ਡਿਲੀਵਰੀ ਬੁਆਏ ਖੜ੍ਹੇ ਸਨ। ਭੁੱਖ ਬਹੁਤ ਤੇਜ਼ ਸੀ, ਅਜਿਹੀ ਸਥਿਤੀ ਵਿੱਚ ਵਿਅਕਤੀ ਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ ਅਤੇ ਜਲਦੀ ਨਾਲ Swiggy 'ਤੇ ਆਰਡਰ ਕੀਤਾ।


ਇਹ ਵੀ ਪੜ੍ਹੋ: Funny Video: ਮੇਰਾ ਪਤੀ ਕੌਣ ਹੈ... ਛੋਟੀ ਬੱਚੀ ਨੇ ਰੋਂਦੇ ਹੋਏ ਕਹੀ ਇਹ ਮਜ਼ੇਦਾਰ ਗੱਲ, ਵੀਡੀਓ ਦੇਖ ਕੇ ਹੱਸ-ਹੱਸ ਕਮਲੇ ਹੋ ਗਏ ਲੋਕ


ਬੱਸ ਫਿਰ ਕੀ ਸੀ ਜੋ ਆਰਡਰ ਉਸ ਦੀ ਕਿਸਮਤ ਵਿੱਚ ਨਹੀਂ ਸੀ, ਉਹ ਉਸ ਕੋਲ ਤੁਰਦਿਆਂ ਹੀ ਦਸ ਸਕਿੰਟਾਂ ਵਿੱਚ ਆ ਗਿਆ। ਇਸ ਤਰ੍ਹਾਂ, ਵਿਅਕਤੀ ਨੇ ਸਿਰਫ 10 ਸਕਿੰਟਾਂ ਵਿੱਚ ਆਪਣੇ ਆਪ ਨੂੰ ਭੋਜਨ ਪਹੁੰਚਾ ਦਿੱਤਾ। ਸਾਥੀ ਦੀ ਇਸ ਚਾਲ ਨੇ ਲੋਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ। ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਟਿੱਪਣੀਆਂ ਕਰਕੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ।


ਇਹ ਵੀ ਪੜ੍ਹੋ: Motion Sickness: ਕਾਰ 'ਚ ਸਫਰ ਕਰਦੇ ਸਮੇਂ ਤੁਹਾਨੂੰ ਮਤਲੀ ਅਤੇ ਉਲਟੀ ਤੋਂ ਮਿਲੇਗੀ ਛੁਟਕਾਰਾ, ਬਸ ਕਰੋ ਇਹ ਕੰਮ