Early Morning Wakeup Easy Tips: ਵੈਸੇ ਤਾਂ ਸਵੇਰ ਦੀ ਨੀਂਦ ਹਰ ਇਨਸਾਨ ਨੂੰ ਬਹੁਤ ਪਿਆਰੀ ਹੁੰਦੀ ਹੈ ਅਤੇ ਜੇਕਰ ਕੋਈ ਸਾਨੂੰ ਸਵੇਰੇ ਉੱਠਣ ਲਈ ਕਹੇ ਤਾਂ ਸਾਨੂੰ ਬਹੁਤ ਬੁਰਾ ਲੱਗਦਾ ਹੈ। ਪਰ ਸਵੇਰੇ ਜਲਦੀ ਉੱਠਣ ਨਾਲ ਨਾ ਸਿਰਫ ਸਾਡੀ ਸਿਹਤ ਠੀਕ ਰਹਿੰਦੀ ਹੈ ਬਲਕਿ ਸਾਡੇ ਸਾਰੇ ਕੰਮ ਵੀ ਜਲਦੀ ਖਤਮ ਹੋ ਜਾਂਦੇ ਹਨ। ਪਰ ਕਈ ਵਾਰ ਅਜਿਹਾ ਹੁੰਦਾ ਹੈ ਅਸੀਂ 10-10 ਅਲਾਰਮ ਲਗਾ ਦਿੰਦੇ ਹਾਂ ਤਾਂ ਵੀ ਅਸੀਂ ਸਵੇਰੇ ਜਲਦੀ ਉੱਠ ਨਹੀਂ ਪਾਉਂਦੇ ਹਾਂ। ਅਜਿਹੇ 'ਚ ਅੱਜ ਅਸੀਂ ਤੁਹਾਨੂੰ 4 ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਚਾਹੇ ਕਿੰਨੀ ਵੀ ਗੂੜ੍ਹੀ ਨੀਂਦ ਕਿਉਂ ਨਾ ਹੋਵੇ, ਤੁਸੀਂ ਜਲਦੀ ਉੱਠ ਜਾਓਗੇ।


ਰਾਤ ਨੂੰ ਜਲਦੀ ਸੌਂ ਜਾਓ


ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ, ਕਿਉਂਕਿ ਜਦੋਂ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਲੈਂਦੇ ਹੋ, ਤਾਂ ਤੁਹਾਡੀ ਨੀਂਦ ਸਵੇਰੇ ਜਲਦੀ ਖੁੱਲ੍ਹ ਜਾਂਦੀ ਹੈ।


ਸੌਣ ਤੋਂ ਪਹਿਲਾਂ ਮੋਬਾਈਲ ਜਾਂ ਟੀਵੀ ਨਾ ਦੇਖੋ


ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ, ਤਾਂ ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਅਤੇ ਲੈਪਟਾਪ ਨੂੰ ਦੂਰ ਰੱਖੋ। ਰਾਤ ਨੂੰ ਸੌਣ ਤੋਂ ਪਹਿਲਾਂ ਟੀਵੀ ਵੀ ਨਾ ਦੇਖੋ ਕਿਉਂਕਿ ਇਸ ਨਾਲ ਤੁਹਾਨੂੰ ਨੀਂਦ ਉੱਡ ਜਾਂਦੀ ਹੈ ਅਤੇ ਤੁਸੀਂ ਕਈ ਘੰਟਿਆਂ ਤੱਕ ਇਸ ਨੂੰ ਦੇਖਦੇ ਰਹਿੰਦੇ ਹੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਕੋਈ ਕਿਤਾਬ ਪੜ੍ਹ ਸਕਦੇ ਹੋ ਜਾਂ ਹੌਲੀ ਸੰਗੀਤ ਸੁਣ ਸਕਦੇ ਹੋ। ਇਸ ਨਾਲ ਤੁਹਾਨੂੰ ਚੰਗੀ ਨੀਂਦ ਲੈਣ 'ਚ ਫਾਇਦਾ ਹੁੰਦਾ ਹੈ।


ਇਹ ਵੀ ਪੜ੍ਹੋ: ਸਿਰਫ ਆਲੂ 'ਚ ਨਹੀਂ ਸਗੋਂ ਆਲੂ ਦੇ ਛਿਲਕਿਆਂ 'ਚ ਲੁੱਕਿਆ ਹੈ ਸਿਹਤ ਦਾ ਰਾਜ..ਇਦਾਂ ਕਰੋ ਵਰਤੋਂ


ਸਖਤ ਰੁਟੀਨ ਦਾ ਪਾਲਣ ਕਰੋ


ਸਵੇਰ ਦੀ ਸਖਤ ਰੁਟੀਨ ਦਾ ਪਾਲਣ ਕਰਨ ਦਾ ਮਤਲਬ ਹੈ ਕਿ ਤੁਸੀਂ ਖੁਦ ਫੈਸਲਾ ਕਰੋ ਕਿ ਤੁਸੀਂ ਸਵੇਰੇ ਜਲਦੀ ਉੱਠਣਾ ਹੈ। ਇਸ ਤੋਂ ਬਾਅਦ ਧਿਆਨ ਲਾਉਣਾ ਹੈ ਅਤੇ ਕਸਰਤ ਕਰਨੀ ਹੈ। ਉਦਾਹਰਨ ਲਈ, ਜਦੋਂ ਵੀ ਤੁਸੀਂ ਕਿਤੇ ਜਾਣਾ ਹੋਵੇ ਤੇ ਤੁਹਾਡੀ ਸਵੇਰ ਦੀ ਫਲਾਈਟ ਜਾਂ ਰੇਲਗੱਡੀ ਹੁੰਦੀ ਹੈ, ਤੁਸੀਂ ਆਪਣੇ ਆਪ ਹੀ ਜਲਦੀ ਉੱਠ ਜਾਂਦੇ ਹੋ। ਅਜਿਹੇ 'ਚ ਜੇਕਰ ਤੁਸੀਂ ਇਹ ਸਖਤ ਨਿਯਮ ਬਣਾਉਂਦੇ ਹੋ ਕਿ ਅਸੀਂ ਸਵੇਰੇ ਜਲਦੀ ਉੱਠਣਾ ਹੈ ਤਾਂ ਤੁਸੀਂ ਆਪਣੇ-ਆਪ ਸਵੇਰੇ ਜਲਦੀ ਉੱਠ ਜਾਓਗੇ।


ਰਾਤ ਨੂੰ ਖਾਣ ਦਾ ਰੱਖੋ ਖਾਸ ਖਿਆਲ


ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ ਅਤੇ ਆਲਸ ਤੋਂ ਦੂਰ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਾਤ ਨੂੰ ਹਮੇਸ਼ਾ ਹਲਕਾ ਭੋਜਨ ਖਾਣਾ ਚਾਹੀਦਾ ਹੈ। ਤੁਸੀਂ ਰਾਤ ਦੇ ਖਾਣੇ ਵਿੱਚ ਸੂਪ, ਦਲੀਆ, ਸਲਾਦ, ਹਰੀਆਂ ਸਬਜ਼ੀਆਂ ਲੈ ਸਕਦੇ ਹੋ ਅਤੇ ਰਾਤ ਦਾ ਖਾਣਾ 7:00 ਤੋਂ 8:00 ਵਜੇ ਤੱਕ ਲੈ ਸਕਦੇ ਹੋ। ਸੌਣ ਤੋਂ 2 ਘੰਟੇ ਪਹਿਲਾਂ ਕੁਝ ਵੀ ਨਾ ਖਾਓ, ਇਸ ਨਾਲ ਤੁਹਾਡਾ ਪੇਟ ਹਲਕਾ ਰਹਿੰਦਾ ਹੈ ਅਤੇ ਤੁਸੀਂ ਹਲਕੇ ਮੂਡ ਨਾਲ ਸਵੇਰੇ ਉੱਠਦੇ ਹੋ।


ਇਹ ਵੀ ਪੜ੍ਹੋ: Cancer: ਸਾਈਲੈਂਟ ਕੈਂਸਰ ਸਰੀਰ 'ਚ ਇਦਾਂ ਕਰਦਾ ਕਬਜ਼ਾ, ਜਾਣੋ ਇਸ ਦੇ ਸ਼ੁਰੁੂਆਤੀ ਲੱਛਣ